ਨੌਸ਼ਹਿਰਾ ਪਨੂੰਆ, 20 ਦਸੰਬਰ (ਦੀਪਕ ਮੈਣੀ)-ਨੈਸ਼ਨਲ ਪਬਲਿਕ ਸਕੂਲ ਦੀ ਵਿਦਿਆਰਥਣ ਅਨੂਰਾਜਬੀਰ ਕੌਰ ਬਾਰ੍ਹਵੀਂ ਕਮਰਸਾਜਿਸ ਨੇ ਲਗਾਤਾਰ ਦੋ ਸਾਲ ਰਗਬੀ ਦੀ ਸਟੇਟ ਗੋਲਡ ਰਹਿ ਕੇ ਸਕੂਲ ਦਾ ਇਲਾਕੇ ਦਾ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ, ਉੱਥੇ ਹੀ ਪਿਛਲੇ ਹੀ ਦਿਨਾਂ ਵਿਚ ਫੈਂਪ ਅਵਾਰਡ 2025 ਲਈ ਬੈਸਟ ਸਟੂਡੈਂਟ ਕੈਟਾਗਿਰੀ ਵਿਚ ਸਨਮਾਨਿਤ ਕੀਤਾ ਗਿਆ | ਉਸ ਉਪਰੰਤ ਆਈ.ਜੀ.ਟੀ. ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਹ ਅਵਾਰਡ ਦਿੱਲੀ ਦੇ ਵਿਚ ਹੋਇਆ | ਜਿਸ ਵਿਚ ਇੰਡੀਅਨ ਕਿ੍ਕਟ ਟੀਮ ਦੇ ਸਾਬਕ ਵਿਕਟ ਕੀਪਰ ਨਾਇਨ ਮੋਂਗੀਆ ਵੱਲੋ ਅਨੂਰਾਜਬੀਰ ਕੌਰ ਨੂੰ ਬੈਸਟ ਯੀਅਰ ਪਲੇਅਰ ਦੇ ਅਵਾਰਡ ਨਾਲ ਸਨਮਾਨ ਕੀਤਾ ਗਿਆ | ਨੈਸ਼ਨਲ ਪਬਲਿਕ ਸਕੂਲ ਦੇ ਲਈ ਇਹ ਬੜੀ ਸਨਮਾਨ ਦੀ ਗੱਲ ਹੈ ਕਿ ਨੂੰ ਅਨੁਰਾਜਬੀਰ ਕੌਰ ਨੂੰ ਦੋ ਦੋ ਨੈਸ਼ਨਲ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਵਨੀਤ ਕੌਰ ਨੇ ਅਤੇ ਮੈਨੇਜਮੈਂਟ ਦੇ ਮੈਂਬਰ ਰਵਿੰਦਰਪਾਲ ਸਿੰਘ ਮੈਣੀ ਨੇ ਅਨੁਰਾਜਬੀਰ ਕੌਰ ਤੇ ਉਸਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ | ਇਸ ਮੌਕੇ ਸਮੂਹ ਸਟਾਫ ਵੀ ਹਾਜ਼ਰ ਸੀ |