ਪੱਟੀ, 20 ਦਸੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਪੰਜਾਬ ਰਾਜ ਦੇ ਅਧਿਆਪਕਾਂ ਅੰਦਰ ਨਵੀਨਤਾ, ਖੋਜ ਅਤੇ ਵਿਕਾਸਸ਼ੀਲ ਸੋਚਾਂ ਨੂੰ ਵਿਕਸਿਤ ਕਰਨ, ਅਧਿਆਪਕਾਂ ਦੀਆਂ ਕਾਬਲੀਅਤਾਂ ਅਤੇ ਗੁਣਾਂ ਨੂੰ ਸਕੂਲਾਂ ਤੋਂ ਬਾਹਰ ਹੋਰਨਾਂ ਸਕੂਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਤੱਕ ਪਹੁੰਚਾਉਣ ਹਿੱਤ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਪੂਰੇ ਪੰਜਾਬ ਵਿੱਚ ਅਧਿਆਪਕ ਪਰਵ ਕਰਵਾਇਆ ਜਾ ਰਿਹਾ ਹੈ | ਇਸ ਅਧਿਆਪਕ ਪਰਵ ਦਾ ਪਹਿਲਾ ਪੜਾਅ ਬਲਾਕ ਪੱਧਰੀ ਅਤੇ ਫਿਰ ਜ਼ਿਲ੍ਹਾ ਪੱਧਰੀ ਮੁਕੰਮਲ ਹੋ ਚੁੱਕੇ ਹਨ | ਜ਼ਿਲ੍ਹਾ ਤਰਨ ਤਾਰਨ ਅੰਦਰ ਬੀਤੇ ਦਿਨ ਅਧਿਆਪਕ ਪਰਵ ਦਾ ਜ਼ਿਲ੍ਹਾ ਪੱਧਰੀ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਜ਼ਿਲ੍ਹੇ ਦੇ ਹਰ ਬਲਾਕ ਵਿਚੋਂ ਪਹਿਲੇ ਦੋ ਸਥਾਨਾਂ ਉੱਪਰ ਜੇਤੂ ਅਧਿਆਪਕਾਂ ਨੇ ਭਾਗ ਲਿਆ | ਸਖ਼ਤ ਮੁਕਾਬਲੇ 'ਚੋਂ ਸਕੂਲ ਆਫ਼ ਐਮੀਨੈਂਸ ਪੱਟੀ ਦੀ ਭੌਤਿਕ ਵਿਗਿਆਨ ਲੈਕਚਰਾਰ ਹਰਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ | ਹਰਪ੍ਰੀਤ ਕੌਰ ਵਲੋਂ ਸੁੰਦਰ ਲਿਖਾਈ ਅਤੇ ਕੈਲੀਗ੍ਰਾਫੀ ਸੰਬੰਧੀ ਆਪਣੀ ਪਰਿਯੋਜਨਾ ਪੇਸ਼ ਕੀਤੀ | ਉਨ੍ਹਾਂ ਦੀ ਮੋਤੀਆਂ ਵਰਗੀ ਲਿਖਾਈ ਅਤੇ ਅੱਖਰਕਾਰੀ ਉੱਪਰ ਕੀਤੀ ਮਿਹਨਤ ਨੇ ਉਨ੍ਹਾਂ ਦਾ ਅਤੇ ਸਕੂਲ ਅਤੇ ਬਲਾਕ ਪੱਟੀ ਦਾ ਨਾਮ ਪੂਰੇ ਜ਼ਿਲ੍ਹੇ ਵਿਚ ਰੌਸ਼ਨ ਕੀਤਾ | ਸਕੂਲ ਦੇ ਪਿ੍ੰਸੀਪਲ ਓਕਾਂਰ ਸਿੰਘ ਨੇ ਕਿਹਾ ਕਿ ਹਰਪ੍ਰੀਤ ਕੌਰ ਦੀ ਇਹ ਪ੍ਰਾਪਤੀ ਉਨ੍ਹਾਂ ਦੀ ਅਣਥੱਕ ਮਿਹਨਤ ਅਤੇ ਵਿਸ਼ੇਸ਼ ਮੁਸ਼ੱਕਤ ਸ਼ੌਕ ਦੀ ਬਦੌਲਤ ਸੰਭਵ ਹੋਈ ਹੈ | ਇਸ ਮੌਕੇ ਸਕੂਲ ਦੇ ਹੋਰ ਅਧਿਆਪਕ ਮਿਸ ਮੋਨਿਕਾ ਤ੍ਰੇਹਨ, ਸਤਵਿੰਦਰ ਕੌਰ, ਅੰਮਿ੍ਤਪਾਲ ਸਿੰਘ, ਅਮਰਦੀਪ ਸਿੰਘ, ਖੁਸ਼ਵੰਤ ਕੌਰ, ਰੇਨੂੰ ਅਗਰਵਾਲ, ਹਰਮਨਦੀਪ ਕੌਰ, ਜਸਵੰਤ ਰਾਣੀ, ਦਰਸ਼ਨ ਸਿੰਘ, ਮੋਹਿਤ, ਹਰਪਾਲ ਕੌਰ, ਗੁਰਵਿੰਦਰ ਸਿੰਘ, ਮਲਕੀਤ ਸਿੰਘ, ਅਮਰਬੀਰ ਸਿੰਘ, ਬਿਕਰਮਜੀਤ ਸਿੰਘ, ਬਾਜ ਸਿੰਘ, ਮਨਦੀਪ ਸਿੰਘ, ਰਿਧੀ ਭਸੀਨ, ਅੰਜੂ ਸਲਹੋਤਰਾ, ਗੁਰਜੀਤ ਕੌਰ, ਲਿਵਲੀਨ ਕੌਰ, ਕੰਨੂਪਾਲ ਸ਼ਰਮਾ, ਮਮਤਾ ਰਾਣੀ, ਪੂਜਾ ਰਾਣੀ, ਸਿਮਰਜੀਤ ਕੌਰ, ਮਨਿੰਦਰਜੀਤ ਕੌਰ, ਮਨਜਿੰਦਰ ਕੌਰ, ਮੀਨੂੰ, ਸਤਨਾਮ ਸਿੰਘ, ਕਿਰਨਦੀਪ ਕੌਰ, ਅਰਪਨਾ ਸੈਣੀ, ਕੰਵਲਜੀਤ ਕੌਰ ਹਾਜ਼ਰ ਸਨ |