18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਲੇਬਰ ਨੇ ਠੇਕੇਦਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਅਤੇ ਲਾਏ ਗੰਭੀਰ ਇਲਜ਼ਾਮ <br/>

Ad Position 21
No active advertisement
ਅਜੀਤ ਡੈਸਕ 22-12-2025
ਭਿੱਖੀਵਿੰਡ, 21 ਦਸੰਬਰ (ਬੌਬੀ)-ਗੱਲਾ ਮਜ਼ਦੂਰ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਭਿੱਖੀਵਿੰਡ ਦੇ ਗੁਦਾਮਾਂ ਵਿਚ ਹੋਈ, ਜਿਸ ਵਿਚ ਲੇਬਰ ਨੇ ਠੇਕੇਦਾਰ ਦੇ ਖਿਲਾਫ਼ ਨਾਅਰੇਬਾਜੀ ਕੀਤੀ ਅਤੇ ਦੋਸ਼ ਲਗਾਏ ਕੇ ਠੇਕੇਦਾਰ ਸਾਡੀ ਲੇਬਰ ਦਾ ਠੇਕਾ ਲੈ ਕੇ ਆਇਆ ਹੈ | ਸਾਡੇ ਪਰਿਵਾਰ ਕਰੀਬ 1979 ਤੋਂ ਗੁਦਾਮਾਂ ਵਿਚ ਕੰਮ ਕਰਦੇ ਆ ਰਹੇ ਹਨ, ਪਰ ਠੇਕੇਦਾਰ ਵਲੋਂ ਬਾਹਰੋਂ ਨਵੀਂ ਲੇਬਰ ਗੁਦਾਮਾਂ ਵਿਚ ਲਿਆ ਕੇ ਝਗੜੇ ਦਾ ਮਾਹੌਲ ਬਣਾਇਆ ਜਾ ਰਿਹਾ ਹੈ | ਇਸ ਸੰਬੰਧੀ ਗੱਲਬਾਤ ਕਰਦਿਆਂ ਪ੍ਰਧਾਨ ਸੁਰਜੀਤ ਸਿੰਘ, ਹਰਜੀਤ ਸਿੰਘ, ਅਵਤਾਰ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਮੰਗਲ ਸਿੰਘ ਨੇ ਦੱਸਿਆ ਕਿ ਪਹਿਲਾਂ ਇਹ ਠੇਕਾ ਮਜ਼ਦੂਰਾਂ ਕੋਲ ਹੀ ਹੁੰਦਾ ਸੀ, ਜਿਸ 'ਤੇ ਕਦੀ ਵੀ ਕੋਈ ਮੁਸ਼ਕਿਲ ਨਹੀਂ ਸੀ ਆਈ, ਪਰ ਇਸ ਵਾਰ ਜੋ ਠੇਕੇਦਾਰ ਹੈ, ਉਹ ਪੁਰਾਣੇ ਮਜ਼ਦੂਰਾਂ ਨੂੰ ਗੁਦਾਮਾਂ ਵਿਚੋਂ ਬਾਹਰ ਕੱਢਣ ਦੀਆਂ ਧਮਕੀਆਂ ਦੇ ਰਿਹਾ ਹੈ | ਉਨ੍ਹਾਂ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਇਸ ਠੇਕੇਦਾਰ ਨੇ ਜੋ ਪਿਛਲੇ ਟੈਂਡਰਾਂ ਦੌਰਾਨ ਕੰਮ ਕੀਤੇ ਹਨ | ਉਨ੍ਹਾਂ ਦੀ ਇਨਕੁਆਰੀ ਕੀਤੀ ਜਾਵੇ, ਕਿਉਂਕਿ ਇਸ ਠੇਕੇਦਾਰ ਨੇ ਲੇਬਰ ਦਾ ਕੋਈ ਵੀ ਜੀ.ਪੀ.ਐਫ. ਫੰਡ ਜਮ੍ਹਾਂ ਨਹੀਂ ਕਰਵਾਇਆ | ਹੁਣ ਵੀ ਇਸ ਦੀ ਇਹੋ ਹੀ ਨੀਤੀ ਹੈ ਕਿ ਬਾਹਰੋਂ ਲੇਬਰ ਲਾ ਕੇ ਘੱਟ ਰੇਟ 'ਤੇ ਕੰਮ ਕਰਵਾ ਲਿਆ ਜਾਵੇ ਅਤੇ ਨਾ ਹੀ ਇਨ੍ਹਾਂ ਦਾ ਈ.ਪੀ.ਐਫ. ਜਮ੍ਹਾਂ ਕਰਵਾਉਣਾ ਹੈ | ਉਨ੍ਹਾਂ ਅੱਗੇ ਕਿਹਾ ਕਿ ਟੈਂਡਰ ਠੇਕੇਦਾਰ ਨੇ ਜੇ ਮਜ਼ਦੂਰਾਂ ਨਾਲ ਕੋਈ ਧੱਕੇਸ਼ਾਹੀ ਕੀਤੀ ਜਾਂ ਮਜ਼ਦੂਰਾਂ ਵਿਚ ਆਪਸੀ ਕੋਈ ਟਕਰਾਅ ਹੁੰਦਾ ਹੈ ਤਾਂ ਇਸ ਦੀ ਸਾਰੀ ਜਿੰਮੇਵਾਰੀ ਟੈਂਡਰ ਠੇਕੇਦਾਰ ਦੀ ਹੋਵੇਗੀ | ਉਨ੍ਹਾਂ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਸਾਡੇ ਇਸ ਮਸਲੇ ਦਾ ਕੋਈ ਹੱਲ ਨਾ ਕੱਢਿਆ ਗਿਆ ਤਾਂ ਪੂਰਾ ਤਰਨ ਤਾਰਨ ਜ਼ਿਲ੍ਹਾ ਲੋਡਿੰਗ ਅਤੇ ਅਨਲੋਡਿੰਗ ਦਾ ਕੰਮ ਬੰਦ ਕਰੇਗਾ, ਜਿਸ ਦੀ ਸਾਰੀ ਜਿੰਮੇਵਾਰੀ ਸੰਬੰਧਿਤ ਮਹਿਕਮੇ ਅਤੇ ਠੇਕੇਦਾਰ ਦੀ ਹੋਵੇਗੀ | ਇਸ ਮੌਕੇ ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਮੰਗਲ ਸਿੰਘ, ਰਾਜ ਸਿੰਘ, ਸੂਰਤ ਸਿੰਘ, ਮੁਖਤਿਆਰ ਸਿੰਘ, ਗੁਰਪਿੰਦਰ ਸਿੰਘ, ਨਿੰਦਰ ਸਿੰਘ ਹਾਜ਼ਰ ਸਨ | ਇਸ ਸੰਬੰਧੀ ਟੈਂਡਰਕਾਰ ਦੇ ਭਿੱਖੀਵਿੰਡ ਸਥਿਤ ਲੋਕਲ ਕਰਿੰਦਿਆਂ ਨੇ ਉਕਤ ਦੋਸ਼ਾਂ ਨੂੰ ਨਕਾਰਿਆ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ, ਲਾਹਣ, ਨਾਜਾਇਜ਼ ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ 13 ਵਿਅਕਤੀ ਗਿ੍ਫ਼ਤਾਰ-ਐੱਸ.ਐੱਸ.ਪੀ. ਲਾਂਬਾ <br/>... ਅਗਲੀ ਖ਼ਬਰ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਹੋਈ <br/>
Ad Position 24