ਤਰਨ ਤਾਰਨ, 21 ਦਸੰਬਰ (ਹਰਿੰਦਰ ਸਿੰਘ)-ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ ਅਤੇ ਹਰਿੰਦਰਪਾਲ ਸਿੰਘ ਖੇੜਾ ਦੇ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਪਤਨੀ ਮਹਿੰਦਰ ਸਿੰਘ, ਜੋ ਕਿ ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਦੀ ਆਤਮਿਕ ਸ਼ਾਂਤੀ ਲਈ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਕੀਰਤਨ ਅਤੇ ਸ਼ਰਧਾਂਜਲੀ ਸਮਾਗਮ ਭਾਈ ਕਰਮ ਸਿੰਘ ਹਾਲ ਜੰਡਿਆਲਾ ਰੋਡ ਤਰਨ ਤਾਰਨ ਵਿਖੇ ਹੋਇਆ | ਇਸ ਮੌਕੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸਤਪਾਲ ਸਿੰਘ ਵਲੋਂ ਅਰਦਾਸ ਕੀਤੀ ਗਈ | ਇਸ ਮੌਕੇ ਪਹੁੰਚੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਵਿਧਾਇਕ ਹਰਮੀਤ ਸਿੰਘ ਸੰਧੂ ਅਤੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਮਾਤਾ ਸੁਰਜੀਤ ਕੌਰ ਨੇ ਆਪਣਾ ਸਾਰਾ ਜੀਵਨ ਗੁਰੂ ਘਰ ਦੇ ਲੇਖੇ ਲਗਾ ਦਿੱਤਾ | ਮਾਤਾ ਜੀ ਹਰ ਰੋਜ਼ ਸ੍ਰੀ ਦਰਬਾਰ ਸਾਹਿਬ ਵਿਖੇ ਤਿੰਨ ਪਹਿਰ ਦੀ ਸੇਵਾ, ਜੋ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਸਵੇਰ ਸਮੇਂ ਹੁੰਦੀ ਹੈ, ਵਿਚ ਪਹੁੰਚ ਕੇ ਸੇਵਾ ਕਰਦੇ ਸਨ | ਇਸ ਤੋਂ ਇਲਾਵਾ ਸ੍ਰੀ ਗੁਰੂ ਅਰਜਨ ਦੇਵ ਕੀਰਤਨੀ ਸੇਵਕ ਜਥਾ ਬੀਬੀਆਂ ਵਿਚ ਵੀ ਉਹ ਕੀਰਤਨ ਕਰਦੇ ਸਨ | ਮਾਤਾ ਸੁਰਜੀਤ ਕੌਰ ਨੇ ਜਿਥੇ ਗੁਰੂ ਘਰ ਦੀ ਅਥਾਹ ਸੇਵਾ ਕੀਤੀ, ਉਥੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੀ ਵਧੀਆ ਸਿੱਖਿਆ ਦਿੱਤੀ ਅਤੇ ਇਸ ਸਮੇਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਮਾਜ ਵਿਚ ਨਾਮਣਾ ਖੱਟ ਰਹੇ ਹਨ | ਉਨ੍ਹਾਂ ਦੇ ਛੋਟੇ ਸਪੁੱਤਰ ਭੁਪਿੰਦਰ ਸਿੰਘ ਖੇੜਾ ਮਾਤਾ ਸੁਰਜੀਤ ਕੌਰ ਵਲੋਂ ਦਰਸਾਏ ਮਾਰਗ 'ਤੇ ਚੱਲ ਕੇ ਲੋਕ ਸੇਵਾ ਨੂੰ ਸਮਰਪਿਤ ਹਨ | ਉਨ੍ਹਾਂ ਮਾਤਾ ਸੁਰਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ ਨਿਵਾਸ ਬਖਸ਼ੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਿੰਦਰਪਾਲ ਸਿੰਘ ਖੇੜਾ, ਰਮਨੀਕ ਸਿੰਘ ਖੇੜਾ, ਕਾਂਗਰਸੀ ਆਗੂ ਮਨਿੰਦਰਪਾਲ ਸਿੰਘ ਪਲਾਸੌਰ, ਕੌਂਸਲਰ ਸਰਬਜੀਤ ਸਿੰਘ ਲਾਲੀ ਵਸੀਕਾ, ਰਾਜਬੀਰ ਸਿੰਘ ਸੰਧੂ, ਕੌਂਸਲਰ ਸਰਬਜੀਤ ਸਿੰਘ ਭੁੱਲਰ, ਕੌਂਸਲਰ ਸਰਬਰਿੰਦਰ ਸਿੰਘ ਭਰੋਵਾਲ, ਕੌਂਸਲਰ ਗੁਰਪ੍ਰੀਤ ਸਿੰਘ ਗੋਲਡੀ, ਨਵਰੂਪ ਸਿੰਘ ਸੰਧਾਵਾਲੀਆ, ਕੌਂਸਲਰ ਅਮਰਜੀਤ ਸਿੰਘ ਰਾਜਪੂਤ, ਗੁਰਿੰਦਰ ਸਿੰਘ ਲੋਹੇ ਵਾਲੇ, ਨਰਿੰਦਰ ਸਿੰਘ ਨਾਗੀ, ਕਮਲੇਸ਼ ਚੌਧਰੀ, ਜਤਿੰਦਰ ਕੁਮਾਰ ਸੂਦ, ਅਮਰਜੀਤ ਸਿੰਘ ਲਾਡਾ, ਜਰਨੈਲ ਸਿੰਘ ਕੌਂਸਲਰ, ਦਿਲਬਾਗ ਸਿੰਘ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਯਾਦਵਿੰਦਰ ਸਿੰਘ ਜਾਦੂ, ਅਰਵਿੰਦਰ ਸਿੰਘ ਨੀਨਾ, ਨਵਜੋਤ ਸਿੰਘ ਰੋਮੀ, ਰਿੰਕੂ ਨਰੂਲਾ, ਸਵਿੰਦਰ ਸਿੰਘ ਅਰੋੜਾ, ਡਾ. ਸੁਖਦੇਵ ਸਿੰਘ ਲੌਹਕਾ, ਨਰਿੰਦਰ ਸਿੰਘ ਪੱਪੂ, ਡਾ. ਐਨ.ਪੀ. ਸਿੰਘ, ਜਸਵੰਤ ਸਿੰਘ ਪੱਡਾ ਪ੍ਰਧਾਨ ਗੁਰਦੁਆਰਾ ਲਕੀਰ ਸਾਹਿਬ, ਐਡਵੋਕੇਟ ਮਨਮੋਹਨ ਸਿੰਘ ਠਕੁਰਾਲ, ਚਰਨਜੀਤ ਸਿੰਘ ਖ਼ਾਲਸਾ, ਨਰੇਸ਼ ਵਾਲੀਆ, ਡਾ. ਨਿਰਮਲਜੀਤ ਸਿੰਘ ਵਰਪਾਲ, ਅਵਤਾਰ ਸਿੰਘ ਤਨੇਜਾ, ਰੁਪਿੰਦਰ ਕੌਰ ਸੰਧੂ, ਨਵਦੀਪ ਸਿੰਘ ਅਰੋੜਾ, ਕੁਲਦੀਪ ਸਿੰਘ ਢਿੱਲੋਂ, ਅਵਤਾਰ ਸਿੰਘ ਦਿਓਲ, ਬੀਬੀ ਦਰਸ਼ਨ ਕੌਰ ਪ੍ਰਧਾਨ ਕੀਰਤਨੀ ਜਥਾ ਬੀਬੀਆਂ, ਐਡ. ਬਲਦੇਵ ਸਿੰਘ ਗਿੱਲ, ਮਨਪ੍ਰੀਤ ਸਿੰਘ ਰਿਚੂ, ਇੰਦਰਪ੍ਰੀਤ ਸਿੰਘ ਹਨੀ, ਜਸਬੀਰ ਸਿੰਘ ਨੰਬਰਦਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸੰਸਥਾਵਾ ਦੇ ਨੁੰਮਾਇੰਦੇ ਹਾਜ਼ਰ ਸਨ | ਅਖੀਰ ਵਿਚ ਪਰਿਵਾਰ ਵਲੋਂ ਭੁਪਿੰਦਰ ਸਿੰਘ ਖੇੜਾ ਵਲੋਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ |