ਪੱਟੀ, 22 ਦਸੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਕਾਲੇਕੇ)- ਪੱਟੀ ਸ਼ਹਿਰ ਦੀ ਸਭ ਤੋਂ ਪੁਰਾਣੀ ਸੰਸਥਾ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਮਹੀਨਾਵਾਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਗੁਰਦੁਆਰਾ ਬੀਬੀ ਰਜਨੀ ਜੀ ਪੱਟੀ ਵਿਖੇ ਕੀਤੀ ਗਈ | ਬਾਬਾ ਦੀਪ ਸਿੰਘ ਜੀ ਕਿਰਪਾ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹਰ ਮਹੀਨੇ ਸੰਗਤ ਦੇ ਉਦਮ ਨਾਲ ਇਹ ਸੇਵਾਵਾਂ ਚੱਲ ਰਹੀਆਂ ਹਨ | ਰਾਸ਼ਨ ਦੇਣ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਕੁਲਵਿੰਦਰ ਸਿੰਘ ਵਲੋਂ ਅਰਦਾਸ ਬੇਨਤੀ ਕੀਤੀ ਗਈ | ਇਸ ਮਹੀਨੇ ਦੀ ਸੇਵਾ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ | ਇਸ ਮੌਕੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੱਬੂ, ਸਕੱਤਰ ਜੋਗਾ ਸਿੰਘ, ਪ੍ਰਧਾਨ ਗੁਰਦੁਆਰਾ ਬੀਬੀ ਰਜਨੀ ਜੀ ਬਲਬੀਰ ਸਿੰਘ ਲੁਹਾਰੀਆ, ਅਵਤਾਰ ਸਿੰਘ ਸੇਵਾ ਸਿੰਘ ਦੀ ਹੱਟੀ ਵਾਲੇ, ਭਾਈ ਕੰਵਲਜੀਤ ਸਿੰਘ ਰਾਗੀ ਜਥਾ ਪੱਟੀ, ਅਮਰੀਕ ਸਿੰਘ ਜੇ.ਈ., ਰਜਵੰਤ ਸਿੰਘ ਜੇ.ਈ., ਡੀ.ਐੱਸ.ਪੀ. ਬਲਰਾਜ ਸਿੰਘ ਖਹਿਰਾ, ਸੁਰਜੀਤ ਸਿੰਘ, ਜਸਪਾਲ ਸਿੰਘ ਮੈਡੀਕਲ ਸਟੋਰ ਵਾਲੇ, ਮਨਕੀਰਤ ਸਿੰਘ ਕੈਨੇਡਾ, ਡਾ. ਸਰਵਪ੍ਰੀਤ ਸਿੰਘ, ਅੰਮਿ੍ਤ ਸਿੰਘ ਜੋਲੀ, ਅਮਾਨਤ ਆਸਟੇਰਲੀਆ, ਸੁਖਚੈਨ ਸਿੰਘ ਰਾਜੂ ਕਲਾਥ ਹਾਊਸ ਵਾਲੇ, ਪ੍ਰਭਜੀਤ ਸਿੰਘ, ਨਰਿੰਦਰ ਸਿੰੰਘ, ਮਾਸਟਰ ਸਰਬਜੀਤ ਸਿੰਘ, ਮਾਸਟਰ ਗੁਰਦੇਵ ਸਿੰਘ ਲੁਹਾਰੀਆ, ਕੈਪਟਨ ਮਹਿਲ ਸਿੰਘ ਸਿੱਧੂ, ਮਾਸਟਰ ਸਤਨਾਮ ਸਿੰਘ ਸਿੱਧੂ, ਮਾਸਟਰ ਅਰਸਦੀਪ ਸਿੰਘ, ਮਾਸਟਰ ਬਿਕਰਮਜੀਤ ਸਿੰਘ, ਮਾਸਟਰ ਅਮਨਦੀਪ ਸਿੰਘ ਕਰੀਰ, ਗੁਰਸੇਵਕ ਸਿੰਘ ਪਟਵਾਰੀ, ਅਵਤਾਰ ਸਿੰਘ ਫੌਜੀ ਚੀਮਾ, ਪਰਮਜੀਤ ਸਿੰਘ ਬੈਂਕ ਵਾਲੇ, ਨਿਰਮਲ ਸਿੰਘ ਕਿਰਪਾਨਾ ਵਾਲੇ, ਬਲਜਿੰਦਰ ਸਿੰਘ ੀ.ਟੀ., ਸੰਦੀਪ ਸਿੰਘ ਨਗਰ ਕੌਂਸਲ, ਜਗਦੀਪ ਸਿੰਘ ਪਿ੍ੰਸ, ਜੋਬਨਜੀਤ ਸਿੰਘ ਪਟਿਆਲਾ, ਜਸ਼ਨਪ੍ਰੀਤ ਸਿੰਘ ਪਟਿਆਲਾ, ਅਮਨ ਕਲਸੀ ਕੋਸਮੈਟਿਕ ਸੈਂਟਰ, ਪ੍ਰਭਜੋਤ ਸਿੰਘ, ਇੰਸਪੈਕਟਰ ਦਰਸਨ ਸਿੰਘ, ਹਰਚਰਨ ਸਿੰਘ ਵਿਰਦੀ, ਜਗਤਾਰ ਸਿੰਘ ਮੂਕਰ, ਅਜੇਪਾਲ ਸਿੰਘ, ਹਰਵੇਲ ਸਿੰਘ ਕੈਰੋਂ, ਪਿੰਟੂ ਕਰਿਆਨਾ ਸਟੋਰ, ਹਰਪ੍ਰੀਤ ਸਿੰਘ ਲੇਡੀਜ਼ ਜੋਨ, ਨਿਰਮਲ ਸਿੰਘ, ਅਮਰ ਸਿੰਘ ਬੈਂਕ ਵਾਲੇ, ਦਵਿੰਦਰ ਐਨ.ਆਰ., ਕਾਕਾ ਕੁਲਵਿੰਦਰ ਸਿੰਘ, ਬਲਦੇਵ ਸਿੰਘ ਲਵ ਗਾਰਮੈਟਸ ਵਾਲੇ ਆਦਿ ਹਾਜ਼ਰ ਸਨ |