ਤਰਨ ਤਾਰਨ, 24 ਦਸੰਬਰ (ਹਰਿੰਦਰ ਸਿੰਘ)-ਸਾਈਬਰ ਕਰਾਇਮ ਤਰਨ ਤਾਰਨ ਦੀ ਪੁਲਿਸ ਨੇ 2 ਵੱਖ-ਵੱਖ ਮਾਮਲਿਆਂ ਵਿਚ ਠੱਗੀ ਮਾਰਨ ਦੇ ਦੋਸ਼ ਤਹਿਤ ਇਕ ਵਿਅਕਤੀ ਤੋਂ ਇਲਾਵਾ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਾਈਬਰ ਕਰਾਇਮ ਤਰਨ ਤਾਰਨ ਵਿਖੇ ਹਰਜਿੰਦਰਪਾਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਕੱਲ੍ਹਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦਾ ਮੋਬਾਈਲ ਹੈਕ ਕਰਕੇ ਉਸਦੇ ਖਾਤੇ 'ਚੋਂ ਉਸ ਨਾਲ 2 ਲੱਖ 62 ਹਜ਼ਾਰ 302 ਰੁਪਏ ਦੀ ਠੱਗੀ ਮਾਰੀ ਹੈ | ਇਸੇ ਤਰ੍ਹਾਂ ਸੁਖਜਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਦਿਆਲਪੁਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਮਨੋਜ ਗੋਇਲ ਪੁੱਤਰ ਸੰਤੋਸ਼ ਗੋਇਲ ਵਾਸੀ ਅੰਮਿ੍ਤਸਰ ਰੋਡ ਤਰਨ ਤਾਰਨ ਨੇ ਅਮੁੱਲ ਦੁੱਧ ਕੰਪਨੀ ਦਾ ਸਮਾਨ ਦੇਣ ਦਾ ਲਾਰਾ ਲਗਾ ਕੇ 81750 ਰੁਪਏ ਦੀ ਠੱਗੀ ਉਸ ਨਾਲ ਮਾਰੀ ਹੈ | ਥਾਣਾ ਸਾਈਬਰ ਕਰਾਇਮ ਤਰਨ ਤਾਰਨ ਦੇ ਏ.ਐੱਸ.ਆਈ. ਕੰਵਲਜੀਤ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਮਨੋਜ ਗੋਇੰਵਾਲ ਤੋਂ ਇਲਾਵਾ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |