15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸੁਖਵੰਤ ਸਿੰਘ ਧਾਮੀ ਸਾਬਕਾ ਲੈਕਚਰਾਰ ਨੌਵੀਂ ਵਾਰ ਸਿਟੀਜ਼ਨ ਕੌਂਸਲ ਦੇ ਪ੍ਰਧਾਨ ਚੁਣੇ <br/>

Ad Position 21
No active advertisement
ਅਜੀਤ ਡੈਸਕ 27-12-2025
ਤਰਨ ਤਾਰਨ, 26 ਦਸੰਬਰ (ਇਕਬਾਲ ਸਿੰਘ ਸੋਢੀ)-ਪਿਛਲੇ ਲਗਪਗ 35 ਸਾਲਾਂ ਤੋਂ ਸਮਾਜਿਕ ਕਾਰਜ ਕਰ ਰਹੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਸਿਟੀਜਨ ਕੌਂਸਲ ਤਰਨ ਤਾਰਨ ਦੀ ਸਲਾਨਾ ਚੋਣ ਮੀਟਿੰਗ ਕੌਂਸਲ ਦੇ ਦਫਤਰ ਵਿਖੇ ਸੁਖਵੰਤ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੇ ਆਰੰਭ ਵਿਚ ਇੱਕ ਸ਼ੋਕ ਮਤਾ ਪਾਸ ਕਰਕੇ ਕੌਂਸਲ ਦੇ ਜਨਰਲ ਸਕੱਤਰ ਲੈਕਚਰਾਰ ਕੁਲਵਿੰਦਰ ਸਿੰਘ ਲਵਲੀ ਦੇ ਮਾਮੇ ਦੇ ਪੁੱਤਰ ਤੇਜਪ੍ਰੀਤ ਸਿੰਘ ਦੀ ਭਰ ਜਵਾਨੀ ਵਿਚ ਹੋਈ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਧਾਰ ਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ | ਉਪਰੰਤ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸੁਖਵੰਤ ਸਿੰਘ ਧਾਮੀ ਸਾਬਕਾ ਲੈਕਚਰਾਰ ਨੂੰ ਸਾਲ 2026 ਵਾਸਤੇ ਪ੍ਰਧਾਨ ਚੁਣਿਆ ਗਿਆ | ਵਰਣਨਯੋਗ ਹੈ ਕਿ ਸੁਖਵੰਤ ਸਿੰਘ ਧਾਮੀ ਨੂੰ ਕੌਂਸਲ ਦੀਆਂ ਵਧੀਆ ਤੇ ਸ਼ਾਨਦਾਰ ਸੇਵਾਵਾਂ ਬਦਲੇ ਸਰਬ ਸੰਮਤੀ ਨਾਲ ਨੌਵੀਂ ਵਾਰ ਪ੍ਰਧਾਨ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ | ਜੀਤ ਸਿੰਘ ਸਰਾਫ ਨੂੰ ਮੀਤ ਪ੍ਰਧਾਨ, ਲੈਕਚਰਾਰ ਕੁਲਵਿੰਦਰ ਸਿੰਘ ਲਵਲੀ ਨੂੰ ਜਨਰਲ ਸਕੱਤਰ, ਕਮਲਪ੍ਰੀਤ ਸਿੰਘ ਨੂੰ ਵਿੱਤ ਸਕੱਤਰ, ਰੂੜ ਸਿੰਘ ਮਾਸਟਰ ਕਲੋਨੀ ਨੂੰ ਪ੍ਰਬੰਧ ਸਕੱਤਰ, ਜਗਜੀਤ ਸਿੰਘ ਨੂੰ ਜੁਆਇੰਟ ਸਕੱਤਰ, ਜਸਬੀਰ ਸਿੰਘ ਗਾਂਧੀ ਨੂੰ ਪ੍ਰੈਸ ਸਕੱਤਰ ਅਤੇ ਗੁਰਦਿਆਲ ਸਿੰਘ ਹੈਡਮਾਸਟਰ ਸੇਵਾਮੁਕਤ ਨੂੰ ਐਡੀਟਰ ਥਾਪਿਆ ਗਿਆ | ਸਲਾਹਕਾਰ ਬੋਰਡ ਅਤੇ ਪੈਟਰਨ ਦੀਆਂ ਸੇਵਾਵਾਂ ਨਿਭਾਅ ਰਹੇ ਮੈਂਬਰ ਪਹਿਲਾਂ ਵਾਂਗ ਹੀ ਆਪਣੇ ਅਹੁਦਿਆਂ 'ਤੇ ਸੇਵਾਵਾਂ ਨਿਭਾਉਂਦੇ ਰਹਿਣਗੇ | ਇਸ ਮੌਕੇ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਸਿਟੀਜਨ ਕੌਂਸਲ ਤਰਨ ਤਾਰਨ ਵਲੋਂ ਨਵਜਨਮੀਆਂ ਲੜਕੀਆਂ ਦੀ ਲੋਹੜੀ ਦਾ ਸਮਾਗਮ ਜਨਵਰੀ ਦੇ ਦੂਜੇ ਹਫਤੇ ਵਿਚ ਆਯੋਜਿਤ ਕਰਕੇ ਨਵ ਜਨਮੀਆਂ ਬੱਚੀਆਂ ਨੂੰ ਸ਼ਗਨ ਦਿੱਤਾ ਜਾਵੇਗਾ ਅਤੇ ਵਧੀਆ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ ਜਾਵੇਗੀ | ਇਸ ਮੌਕੇ ਕੌਂਸਲ ਦੇ ਪੈਟਰਨ ਡਾਕਟਰ ਸੁਖਦੇਵ ਸਿੰਘ ਲੌਹੁਕਾ ਅਤੇ ਬਲਰਾਜ ਸਿੰਘ ਚਾਵਲਾ, ਸਲਾਹਕਾਰ ਬੋਰਡ ਦੇ ਮੈਂਬਰ ਅਵਤਾਰ ਸਿੰਘ ਤਨੇਜਾ ਅਤੇ ਹਰਜਿੰਦਰ ਸਿੰਘ ਵਾਲੀਆ, ਇੰਜੀਨੀਅਰ ਜਸਦੀਪ ਸਿੰਘ ਗਾਂਧੀ, ਨਰਿੰਦਰ ਸਿੰਘ ਸਾਬਕਾ ਪ੍ਰਧਾਨ, ਮਾਸਟਰ ਅਮਰਜੀਤ ਸਿੰਘ ਨੈਸ਼ਨਲ ਐਵਾਰਡੀ, ਅਵਤਾਰ ਸਿੰਘ ਤਨੇਜਾ, ਹਰਵਿੰਦਰ ਸਿੰਘ ਸਾਬਕਾ ਬੈਂਕ ਮੈਨੇਜਰ, ਡਾਕਟਰ ਨਿਰਮਲਜੀਤ ਸਿੰਘ ਵਰਪਾਲ, ਜੀਤ ਸਿੰਘ ਸਰਾਫ, ਹਰਜਿੰਦਰ ਸਿੰਘ ਵਾਲੀਆ, ਗੁਰਮੀਤ ਸਿੰਘ ਰਾਜਪੂਤ ਸਾਬਕਾ ਪ੍ਰਧਾਨ, ਪੰਡਿਤ ਜੈਦੇਵ ਭਾਰਗਵ, ਗੁਰਿੰਦਰ ਸਿੰਘ ਸੋਨੂ ਟੈਂਟ, ਮੁਖਤਿਆਰ ਸਿੰਘ ਸਾਬਕਾ ਸੂਬੇਦਾਰ, ਗੁਲਜਾਰ ਸਿੰਘ ਭੁੱਟੋ, ਸੁਖਦੇਵ ਸਿੰਘ, ਗੁਰਿੰਦਰ ਬੀਰ ਸਿੰਘ ਧਾਮੀ, ਬਲਬੀਰ ਸਿੰਘ ਕਾਹਲੋ ਪੰਜਾਬ ਪੁਲਿਸ, ਮਨਜਿੰਦਰ ਸਿੰਘ ਘੁੰਮਣ ਪੰਜਾਬ ਪੁਲਿਸ, ਕਮਲਪ੍ਰੀਤ ਸਿੰਘ, ਗੁਰਮੱੁਖ ਸਿੰਘ ਠੇਕੇਦਾਰ, ਚਰਨਜੀਤ ਸਿੰਘ ਗੁਲਾਟੀ , ਮਾਸਟਰ ਜਸਬੀਰ ਸਿੰਘ ਗਾਂਧੀ, ਜਸਵਿੰਦਰ ਪਾਲ ਸਿੰਘ ਜੱਸੀ ਵਸੀਕਾ ਆਦਿ ਮੈਂਬਰ ਸ਼ਾਮਿਲ ਹੋਏ | ਇਸ ਮੌਕੇ ਸੁਖਵੰਤ ਸਿੰਘ ਧਾਮੀ ਨੂੰ ਪ੍ਰਧਾਨ ਬਨਣ 'ਤੇ ਵਿਧਾਇਕ ਹਰਮੀਤ ਸਿੰਘ ਸੰਧੂ, ਭੁਪਿੰਦਰ ਸਿੰਘ ਖੇੜਾ ਸਾਬਕਾ ਪ੍ਰਧਾਨ ਨਗਰ ਕੌਂਸਲ, ਸਰਬਜੀਤ ਸਿੰਘ ਭੁੱਲਰ ਕੌਂਸਲਰ, ਅੰਜੂ ਵਰਮਾ, ਸਰਬਜੀਤ ਸਿੰਘ ਲਾਲੀ ਕੌਂਸਲਰ, ਕਿਰਪਾਲ ਸਿੰਘ ਸਾਬਕਾ ਏ.ਜੀ.ਐੱਮ ਨੇ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਮੀਆਂਪੁਰ ਵਿਖੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਭੁੱਚਰ ਵਿਖੇ ਦੁੱਧ ਦਾ ਲੰਗਰ ਲਗਾਇਆ <br/>
Ad Position 24