ਤਰਨ ਤਾਰਨ, 27 ਦਸੰਬਰ (ਹਰਿੰਦਰ ਸਿੰਘ)- ਸਰਬੱਤ ਦੇ ਭਲੇ ਨੂੰ ਸਮਰਪਿਤਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਮਾਤਾ ਅਤੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲ਼ੋਕ ਲਹਿਰ ਪਾਰਟੀ ਵਲੋਂ ਸਮੂਹ ਮੈਂਬਰਾਂ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਤੀਜਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਜਿਸ ਵਿਚ ਹੱਡੀਆਂ ਜੋੜਾਂ ਅਤੇ ਰੀੜ੍ਹ ਦੀ ਹੱਡੀ ਦੇ ਮਾਹਿਰ ਡਾ. ਮਨਿੰਦਰਪਾਲ ਸਿੰਘ ਵਲੋਂ 110 ਦੇ ਕਰੀਬ ਮਰੀਜਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ | ਜਿਸ ਵਿਚ ਆਏ ਮਰੀਜ਼ਾਂ ਦੇ ਬਲੱਡ ਟੈਸਟ ਮੁਫ਼ਤ ਕੀਤੇ ਗਏ ਅਤੇ ਦਵਾਈਆਂ ਵੀਂ ਦਿੱਤੀਆਂ ਗਈਆਂ | ਚਾਹ-ਪਾਣੀ, ਬਿਸਕੁੱਟ ਅਤੇ ਮੱਠੀਆਂ ਦਾਂ ਲੰਗਰ ਵੀਂ ਅਟੁੱਟ ਵਰਤਿਆ ਗਿਆ | ਇਸ ਮੌਕੇ ਪਾਰਟੀ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਅਤੇ ਵਿਸ਼ੇਸ ਤੌਰ ਪੁੱਜੇ ਟਰੈਫਿਕ ਜ਼ਿਲ੍ਹਾ ਇੰਚਾਰਜ ਏ.ਐੱਸ.ਆਈ. ਦਿਲਬਾਗ ਸਿੰਘ ਵਲੋਂ ਕੈਂਪ ਦੇ ਸਹਿਯੋਗ ਕਰਦਿਆਂ ਡਾਕਟਰ ਸਾਹਿਬ ਸਮੇਤ ਉਨ੍ਹਾਂ ਦੀ ਪੂਰੀ ਟੀਮ ਦਾਂ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਦੇਵ ਸਿੰਘ ਸ਼ਹਿਰੀ ਪ੍ਰਧਾਨ, ਕੁਲਵਿੰਦਰ ਸਿੰਘ ਖਜਾਨਚੀ, ਹਰਜਿੰਦਰ ਸਿੰਘ ਵਾਲੀਆਂ ਪ੍ਰੈਸ ਸਕੱਤਰ, ਆਦੇਸ਼ ਅਗਨੀਹੋਤਰੀ ਪ੍ਰਧਾਨ ਲੀਗਲ ਸੈਲ, ਕੇਵਲ ਕਿ੍ਸ਼ਨ ਸਕੱਤਰ, ਮਾਸਟਰ ਸ਼ਕਤੀ ਸ਼ਰਮਾ ਸਲਾਹਕਾਰ, ਹਰਜਿੰਦਰ ਸਿੰਘ ਅਰੋੜਾ, ਪ੍ਰਬਜੀਤ ਕੌਰ, ਮਨਦੀਪ ਕੌਰ, ਪ੍ਰਭਜੋਤ ਕੌਰ, ਸਿਮਰਨਜੀਤ ਕੌਰ, ਜਸ਼ਨਦੀਪ ਸਿੰਘ, ਸੁਰਿੰਦਰ ਸਾਗਰ, ਰਾਜਿੰਦਰ ਸਿੰਘ, ਕੰਵਲਜੀਤ ਸਿੰਘ ਕਾਨਪੁਰ ਬੈਗ ਹਾਊਸ, ਡਾ. ਲਾਲ ਸਿੰਘ, ਪ੍ਰਧਾਨ ਕਿਸਾਨ ਵਿੰਗ ਕੁਲਵੰਤ ਸਿੰਘ ਮਾਲੂਵਾਲ ਤੇ ਹੋਰ ਵੀਂ ਹਾਜ਼ਰ ਸਨ |