17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਥਾਈਰਡ ਰੋਗ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣੋ- ਡਾ. ਰੰਧਾਵਾ <br/>

Ad Position 21
No active advertisement
ਅਜੀਤ ਡੈਸਕ 28-12-2025
ਤਰਨ ਤਾਰਨ, 27 ਦਸੰਬਰ (ਪਰਮਜੀਤ ਜੋਸ਼ੀ)- ਥਾਈਰਡ ਗ੍ਰੰਥੀ ਨੂੰ ਗਿੱਲੜ ਵੀ ਕਹਿੰਦੇ ਹਨ, ਜੋ ਕਿ ਗਲੇ ਵਿਚ ਸਾਹ ਨਲੀ ਦੇ ਉਪਰ ਵੋਕਲਕਾਰਡ ਦੇ ਦੋ ਭਾਗਾਂ ਵਿਚ ਹੁੰਦਾ ਹੈ | ਇਹ ਗ੍ਰੰਥੀ ਥਾਈਰਾਕਿਸਨ ਨਾਮਕ ਹਾਰਮੋਨ ਬਣਾਉਂਦੀ ਹੈ ਅਤੇ ਇਸ ਰੋਗ ਪ੍ਰਤੀ ਲਾਹਪ੍ਰਵਾਹੀ ਨੁਕਸਾਨਦੇਹ ਹੋ ਸਕਦੀ ਹੈ | ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਥਾਈਰਡ ਦੋ ਕਿਸਮ ਦਾ ਹੁੰਦਾ ਹੈ ਜਿਵੇਂ ਹਾਈਪੋਥਾਈਰਡ ਅਤੇ ਹਾਈਪਰਥਾਈਰਡ | ਹਾਈਪੋਥਾਈਰਡ ਵਿਚ ਭਾਰ ਦਾ ਵਧਣਾ, ਥਕਾਟਵ, ਡਿਪਰੈਸਨ, ਚਿੜਚਿੜਾਪਨ, ਕਬਜ, ਖੁਸ਼ਕ ਚਮੜੀ, ਔਰਤਾਂ ਵਿਚ ਮਹਾਂਮਾਰੀ ਦੀ ਸਮੱਸਿਆ, ਧੜਕਣ ਘੱਟ ਹੋਣਾ, ਪਸੀਨਾ ਘੱਟ ਆਉਣਾ, ਚਿਹਰਾ ਫੁੱਲ ਜਾਣਾ ਆਦਿ ਲੱਛਣ ਦਿਖਾਈ ਦਿੰਦੇ ਹਨ ਜਦਕਿ ਹਾਈਪਰਥਾਈਰਡ ਵਿਚ ਮਰੀਜ ਨੂੰ ਜਿਆਦਾ ਪਸੀਨਾ ਆਉਣਾ, ਜਿਆਦਾ ਗਰਮੀ ਲੱਗਣਾ, ਅੱਖਾਂ ਦਾ ਬਾਹਰ ਨੂੰ ਆਉਣਾ, ਔਰਤਾਂ ਵਿਚ ਮਹਾਂਮਾਰੀ ਦੀ ਸਮੱਸਿਆ, ਦਿਲ ਦੀ ਧੜਕਣ ਤੇਜ ਹੋਣਾ, ਚਮੜੀ ਲਾਲ ਰਹਿਣਾ, ਜਿਆਦਾ ਪਸੀਨਾ ਆਉਣਾ, ਸਾਹ ਲੈਣ ਵਿਚ ਤਕਲੀਫ ਅਤੇ ਹੱਥ ਕੰਬਣਾ ਆਦਿ ਲੱਛਣ ਹੋ ਸਕਦੇ ਹਨ | ਉਨ੍ਹਾਂ ਕਿਹਾ ਕਿ ਅਗਰ ਕਿਸੇ ਵਿਅਕਤੀ ਨੂੰ ਸਰੀਰ ਵਿਚ ਇਹ ਲੱਛਣ ਦਿਖਾਈ ਦੇਣ ਤਾਂ ਤੁਰੰਤ ਮਾਹਰ ਡਾਕਟਰ ਪਾਸ ਜਾ ਕੇ ਇਸ ਦਾ ਇਲਾਜ ਸ਼ੁਰੂ ਕਰਵਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਫਲਾਇੰਗ ਅਫ਼ਸਰ ਗੁਰਮੁਖ ਸਿੰਘ ਦਾ ਗੁਰੂ ਰਾਮਦਾਸ ਸੇਵਾ ਸੁਸਾਇਟੀ ਵਲੋਂ ਸਨਮਾਨ <br/> ਅਗਲੀ ਖ਼ਬਰ ਬ੍ਰਹਮਪੁਰਾ ਨੇ ਸਾਥੀਆਂ ਸਮੇਤ ਪ੍ਰਧਾਨ ਰਤਨ ਸਿੰਘ ਦੀ ਸਿਹਤ ਦਾ ਹਾਲ ਜਾਣਿਆ <br/>
Ad Position 24