ਫਤਿਆਬਾਦ, 27 ਦਸੰਬਰ (ਹਰਵਿੰਦਰ ਸਿੰਘ ਧੂੰਦਾ)-ਗੁਰਦੁਆਰਾ ਗੁਰੂ ਨਾਨਕ ਪੜਾਉ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਤਨ ਸਿੰਘ ਨਾਲ ਕੁਝ ਦਿਨ ਪਹਿਲਾਂ ਇਕ ਐਕਸੀਡੈਂਟ ਦੌਰਾਨ ਉਨ੍ਹਾਂ ਦੇ ਸਰੀਰ 'ਤੇ ਕਾਫੀ ਸੱਟਾਂ ਲੱਗ ਗਈਆਂ ਸਨ | ਫਤਿਆਬਾਦ ਵਿਖੇ ਉਨ੍ਹਾਂ ਦਾ ਹਾਲ ਚਾਲ ਜਾਣਨ ਲਈ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਉਨ੍ਹਾਂ ਦੇ ਨਿਵਾਸ ਪਿੰਡ ਫ਼ਤਿਹਾਬਾਦ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ | ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਪ੍ਰਧਾਨ ਰਤਨ ਸਿੰਘ ਇਕ ਮਿਹਨਤੀ ਆਗੂ ਹਨ | ਅਸੀਂ ਅਰਦਾਸ ਕਰਦੇ ਹਾਂ ਕਿ ਜਲਦੀ ਰਤਨ ਸਿੰਘ ਪ੍ਰਧਾਨ ਸਿਹਤਮੰਦ ਹੋਣ ਅਤੇ ਮੁੜ ਤੋਂ ਆਪਣੀ ਜਿੰਮੇਵਾਰੀ ਰੋਜ਼ਾਨਾ ਦੀ ਤਰ੍ਹਾਂ ਨਿਭਾਉਣ | ਇਸ ਮੌਕੇ ਮੈਂਬਰ ਬਲਦੇਵ ਸਿੰਘ ਸ਼ੈਲਰ ਵਾਲੇ, ਸੁਰਿੰਦਰ ਸਿੰਘ ਸ਼ਿੰਦਾ ਬਲਾਕ ਸੰਮਤੀ ਮੈਂਬਰ, ਭੁਪਿੰਦਰ ਸਿੰਘ ਭਿੰਦਾ ਸਾਬਕਾ ਸਰਪੰਚ, ਨੰਬਰਦਾਰ ਸੰਤੋਖ ਸਿੰਘ, ਕਸ਼ਮੀਰ ਸਿੰਘ ਸਹੋਤਾ ਮੈਂਬਰ ਪੰਚਾਇਤ, ਪਰਮਜੀਤ ਸਿੰਘ ਦਿਓਲ, ਸੁਖਪਾਲ ਸਿੰਘ ਕਾਨੂੰਗੋ, ਚਰਨਜੀਤ ਸਿੰਘ ਦਿਓਲ, ਰਜਿੰਦਰ ਸਿੰਘ ਆਦਿ ਹਾਜ਼ਰ ਸਨ |