ਤਰਨ ਤਾਰਨ, 30 ਦਸੰਬਰ (ਇਕਬਾਲ ਸਿੰਘ ਸੋਢੀ)-'ਹਰ ਵਿਦਿਆਰਥੀ 'ਚ ਇਕ ਹੁਨਰ ਛੁਪਿਆ ਹੁੰਦਾ ਹੈ, ਉਸ ਨੂੰ ਬਾਹਰ ਲਿਆਉਣ ਦਾ ਫਰਜ ਬਣ ਜਾਂਦਾ ਹੈ ਅਧਿਆਪਕਾਂ ਦਾ | ਉਕਤ ਸ਼ਬਦਾਂ ਦਾ ਪ੍ਰਗਟਾਵਾ ਐੱਨ.ਜੀ.ਓ. ਕਲਾ ਸੁਮਨ ਦੀ ਵਿਦਿਆਰਥੀ ਯੂਨਿਟ-ਆਰਟਿਸਟ ਐਸੋਸੀਏਸ਼ਨ ਆਫ ਸਟੂਡੈਂਟਸ ਐਂਡ ਟੀਚਰਸ ਦੇ ਚੇਅਰਮੈਨ ਠਾਕੁਰ ਰਮੇਸ਼ ਸਿੰਘ ਚੰਦੇਲ ਨੇ ਗੱਲਬਾਤ ਦੌਰਾਨ ਪ੍ਰਗਟ ਕੀਤੇ | ਉਹ ਸ਼ਹਿਰ ਦੀ ਨਾਮਵਰ ਸੰਸਥਾ ਕੈਲ-ਸੀ ਕੰਪਿਊਟਰ ਐਜੂਕੇਸ਼ਨ ਸੈਂਟਰ ਵਿਖੇ ਕਰਵਾਏ ਗਏ ਰਾਸ਼ਟਰੀ ਪੋਗਰਾਮ 'ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ 'ਤੇ ਕਲਾ ਸੁਮਨ ਵਲੋਂ ਕਰਵਾਏ ਗਏ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੂੰ ਸੰਬੋਧਤ ਕਰ ਰਹੇ ਸਨ | ਇਸ ਮੌਕੇ ਕੰਪਿਊਟਰ ਟ੍ਰੇਨਜ਼ ਨੇ ਦੇਸ਼ ਭਗਤੀ ਦੇ ਗੀਤ, ਪੇਪਰ ਰੀਡਿੰਗਸ ਅਤੇ ਭਾਰਤ ਮਾਤਾ ਨੂੰ ਸਮਰਪਿਤ ਕੋਰੀਓਗ੍ਰਾਫੀ ਪੇਸ਼ ਕੀਤੀ | ਬਾਅਦ 'ਚ ਕੈਲ-ਸੀ ਦੇ ਐੱਮ.ਡੀ. ਮਨਦੀਪ ਸਿੰਘ ਪੰਨੂੰ ਨੇ ਕਿਹਾ ਕਿ ਕੰਪਿਊਟਰ ਟ੍ਰੇਨਿੰਗ ਦੇ ਨਾਲ-ਨਾਲ ਆਪਣੇ ਘਰਾਂ 'ਚ ਉਨ੍ਹਾਂ ਸਾਰਿਆਂ ਨੂੰ ਆਪਣੇ ਅੰਦਰ ਛੁਪੇ ਹੁਨਰ ਨੂੰ ਬਾਹਰ ਲਿਆਉਣ ਦੀ ਵੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ | ਬਾਅਦ' ਚ ਕਲਾ ਸੁਮਨ ਵਲੋਂ ਮੁੱਖ ਮਹਿਮਾਨ ਮਨਦੀਪ ਸਿੰਘ ਪੰਨੂੰ ਅਤੇ ਮਨਮੋਹਨ ਸਿੰਘ ਪੰਨੂੰ ਨੂੰ 'ਵੰਦੇ ਮਾਤਰਮ ਸਨਮਾਨ -150' ਨਾਲ ਨਵਾਜਿਆ ਗਿਆ | ਇਸ ਮੌਕੇ ਅਧਿਆਪਕ ਕੁਲਵੰਤ ਕੌਰ, ਬਰਿੰਦਰ ਕੌਰ, ਸਿਮਰਨਜੀਤ ਕੌਰ ਅਤੇ ਕਲਾਕਾਰ ਵਿਦਿਆਰਥੀਆਂ ਇਸ਼ਮਾਨਦੀਪ ਸਿੰਘ, ਪੂਜਾ ਕੌਰ, ਸਿਮਰਨਜੀਤ ਕੌਰ, ਜਸਮੀਨ ਕੌਰ, ਹਰ ਸਿਮਰਨ ਵੰਸ਼ਦੀਪ ਸਿੰਘ ਵੀ ਮੌਜੂਦ ਸਨ |