17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਪਿੰਡ ਪੰਡੋਰੀ ਰਣ ਸਿੰਘ ਵਿਖੇ ਮਜ਼ਦੂਰ ਮੁਕਤੀ ਮੋਰਚਾ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 31-12-2025
ਤਰਨ ਤਾਰਨ, 30 ਦਸੰਬਰ (ਇਕਬਾਲ ਸਿੰਘ ਸੋਢੀ)- ਪਿੰਡ ਪੰਡੋਰੀ ਰਣ ਸਿੰਘ ਵਿਖੇ ਮਜ਼ਦੂਰ ਮੁਕਤੀ ਮੋਰਚਾ ਦੀ ਮੀਟਿੰਗ ਜੱਸਾ ਸਿੰਘ ਦੀ ਅਗਵਾਈ ਹੇਠ ਹੋਈ | ਜਿਸ ਨੂੰ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਗੋਹਲਵੜ ਨੇ ਸੰਬੋਧਨ ਕਰਦਿਆਂ ਮਜ਼ਦੂਰ ਜਮਾਤ ਨੂੰ ਦਰਪੇਸ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਸਥਾਰ ਨਾਲ ਚਾਨਣਾ ਪਾਉਂਦਿਆਂ ਕਿਹਾ ਕਿ ਮਜ਼ਦੂਰਾਂ ਅੱਗੇ ਅੱਜ ਵੱਡੀ ਚੁਨੌਤੀ ਹੈ, ਸਰਕਾਰਾਂ ਵਲੋਂ ਕੰਮ ਦੇਣ ਦੀ ਥਾਂ ਕੰਮ ਖੋਹਿਆ ਜਾ ਰਿਹਾ ਹੈ | ਇਸ ਮੌਕੇ ਸੂਬਾਈ ਆਗੂ ਦਲਵਿੰਦਰ ਸਿੰਘ ਨੌਸਹਿਰਾ ਪੰਨੂਆਂ ਨੇ ਕਿਹਾ ਕਿ ਮਜ਼ਦੂਰ ਵਰਗ ਕੋਲੋਂ ਅੱਜ ਵਿੱਦਿਆ, ਰੁਜਗਾਰ ਅਤੇ ਸਿਹਤ ਸਹੂਲਤਾਂ ਕੋਹਾਂ ਦੂਰ ਹੁੰਦੀਆਂ ਜਾ ਰਹੀਆਂ ਹਨ ਕਿਉਂਕਿ ਦੇਸ ਦੇ ਹਾਕਮ ਗਰੀਬ ਵਰਗ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੇ ਹਨ, ਜਦਕਿ ਇਨ੍ਹਾਂ ਹਾਕਮਾਂ ਨੇ ਗਰੀਬ ਵਰਗ ਨੂੰ ਸਿਰਫ ਵੋਟ ਬੈਂਕ ਵਜੋਂ ਹੀ ਇਸਤੇਮਾਲ ਕੀਤਾ ਹੈ | ਇਸ ਲਈ ਮਜ਼ਦੂਰ ਮੁਕਤੀ ਮੋਰਚਾ ਪਿੰਡ ਪਿੰਡ ਲਾਮਬੰਦੀ ਕਰਕੇ ਗਰੀਬ ਵਰਗ ਨੂੰ ਹੱਕਾਂ ਦੇ ਰਾਹ ਪਾਵੇਗਾ | ਇਸ ਮੌਕੇ ਯੂਨਿਟ ਚੋਣ 'ਚ ਪ੍ਰਧਾਨ ਰੂਪ ਸਿੰਘ, ਮੀਤ ਪ੍ਰਧਾਨ ਮੰਗਲ ਸਿੰਘ, ਮੀਤ ਪ੍ਰਧਾਨ ਜੱਸਾ ਸਿੰਘ, ਸਕੱਤਰ ਜਸਬੀਰ ਸਿੰਘ ਅਤੇ ਖਜਾਨਚੀ ਧਰਮ ਸਿੰਘ ਚੁਣੇ ਗਏ |

Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਦਾ ਫਰਜ਼ ਵਿਦਿਆਰਥੀਆਂ 'ਚ ਛੁਪੀ ਕਲਾ ਨੂੰ ਬਾਹਰ ਲਿਆਉਣਾ- ਚੰਦੇਲ <br/> ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਮੁੱਖ ਕਾਰਜਕਾਰਨੀ ਤੇ 13 ਮੈਂਬਰੀ ਐਗਜ਼ੀਕਿਊਟਿਵ ਕਮੇਟੀ ਦੀ ਅਹਿਮ ਮੀਟਿੰਗ <br/>
Ad Position 24