17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਵੁੱਡ ਬਲਾਸਮ ਸਕੂਲ ਦੇ ਵਿਦਿਆਰਥੀਆਂ ਨੇ ਇੰਟਰੈਕਟ ਪ੍ਰੋਜੈਕਟ ਤਹਿਤ ਕੀਤਾ ਵਧੀਆ ਕੰਮ- ਪਿ੍ੰਸੀਪਲ ਮਾਵੀ <br/>

Ad Position 21
No active advertisement
ਸਕੂਲ ਦੇ ਬੱਚਿਆਂ ਨਾਲ ਪਿ੍ੰਸੀਪਲ ਤਾਨੀਆ ਖੁਰਾਣਾ ਮਾਵੀ, ਪ੍ਰਬੰਧਕ ਕਮੇਟੀ ਅਤੇ ਸਟਾਫ਼ ਮੈਂਬਰ | ਤਸਵੀਰ: ਕਾਲੇਕੇ <br/> 31-12-2025
ਪੱਟੀ, 30 ਦਸੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)­-ਵੁੱਡ ਬਲਾਸਮ ਸਕੂਲ ਪੱਟੀ ਦੇ ਵਿਦਿਆਰਥੀਆਂ ਵਲੋਂ ਇੰਟਰੈਕਟ ਪ੍ਰੋਜੈਕਟ ਤਹਿਤ ਬੇਕਾਰ ਪਲਾਸਟਿਕ ਦੀ ਵਰਤੋਂ ਕਰਕੇ ਇਕੋ ਬਿ੍ਕਸ ਬਣਾਉਣ ਦੀ ਪਹਿਲ ਡਿਸਟਿ੍ਕਟ 3070 ਦੇ ਸਾਰੇ ਇੰਟਰੈਕਟ ਕਲੱਬਾਂ ਲਈ ਇਕ ਅੱਖਾਂ ਖੋਲ੍ਹਣ ਵਾਲਾ ਅਨੁਭਵ ਸਾਬਿਤ ਹੋਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵੁੱਡ ਬਲੋਸਮ ਸਕੂਲ ਪੱਟੀ ਦੀ ਪਿ੍ੰਸੀਪਲ ਤਾਨੀਆ ਖੁਰਾਣਾ ਮਾਵੀ ਨੇ ਦੱਸਿਆ ਕਿ ਇਸ ਡਿਸਟਿ੍ਕਟ ਵਿਚ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਦੇ ਸਕੂਲੀ ਇੰਟਰੈਕਟ ਕਲੱਬ ਸ਼ਾਮਿਲ ਹਨ | ਇਸ ਪ੍ਰੋਜੈਕਟ ਨੂੰ ਦੱਖਣੀ ਏਸ਼ੀਆ ਦੀ ਇਕ ਮੈਗਜ਼ੀਨ ਵਿਚ ਵਿਸ਼ੇਸ਼ ਤੌਰ 'ਤੇ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਇਹ ਦੁਨੀਆਂ ਭਰ ਵਿਚ ਸੁਰਖੀਆਂ ਬਣਾਉਂਦਾ ਜਾ ਰਿਹਾ ਹੈ | ਇਸ ਹੱਥੋ-ਹੱਥ ਅਨੁਭਵ ਵਾਲੀ ਪਹਿਲ ਨੇ ਵਿਦਿਆਰਥੀਆਂ ਵਿਚ ਜਿੰਮੇਵਾਰ ਪਲਾਸਟਿਕ ਪ੍ਰਬੰਧਨ ਦੀ ਸਮਝ ਨੂੰ ਹੋਰ ਗਹਿਰਾ ਕੀਤਾ ਅਤੇ ਟਿਕਾਊ ਜੀਵਨ ਸ਼ੈਲੀ ਵੱਲ ਯੋਗਦਾਨ ਪਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਪ੍ਰੇਰਨਾ ਦਿੱਤੀ | ਇਹ ਪਹਿਲ ਵੁੱਡ ਬਲਾਸਮ ਸਕੂਲ ਦੇ ਇੰਟਰੈਕਟ ਕਲੱਬ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿਚ ਨੈਸ਼ਨਲ ਪਬਲਿਕ ਸਕੂਲ ਨੌਸ਼ਹਿਰਾ ਪੰਨੂੰਆਂ ਅਤੇ ਗਵਰਨਮੈਂਟ ਗਰਲਜ਼ ਸਕੂਲ, ਕੈਰੋਂ ਦੇ ਇੰਟਰੈਕਟ ਕਲੱਬਾਂ ਨੇ ਭਰਪੂਰ ਭਾਗੀਦਾਰੀ ਕੀਤੀ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਦੇ ਲੋਕ ਵਿਰੋਧੀ ਕਾਨੂੰਨਾਂ ਵਿਰੁੱਧ ਕੀਤੇ ਜਾਣਗੇ ਚੇਤਨਾ ਮਾਰਚ-ਸੰਯੁਕਤ ਕਿਸਾਨ ਮੋਰਚਾ <br/> ਅਗਲੀ ਖ਼ਬਰ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 69110 ਮਹਿਲਾਵਾਂ ਨੂੰ 26.6 ਕਰੋੜ ਦੀ ਵਿੱਤੀ ਸਹਾਇਤਾ- ਬਹਿੜਵਾਲ <br/>
Ad Position 24