ਲੁਧਿਆਣਾ, 1 ਜੂਨ (ਡਾ. ਤਰਲੋਚਨ ਸਿੰਘ)-ਭਾਰਤੀ ਯੋਗ ਸੰਸਥਾਨ, ਭਾਰਤ ਨਗਰ ਵਲੋਂ ਲਾਜਪਤ ਨਗਰ ਤੋਂ ਲੈ ਕੇ ਜਵਾਹਰ ਨਗਰ ਤੱਕ ਇਕ ਰੈਲੀ ਕੱਢੀ ਗਈ | ਰੈਲੀ ਦਾ ਮੁੱਖ ਉਦੇਸ਼ ਲੋਕਾਂ ਨੂੰ ਹੱਡੀਆਂ ਦੀਆਂ ਬਿਮਾਰੀਆਂ ਸਬੰਧੀ ਲਗਾਏ ਜਾ ਰਹੇ ਮੁਫ਼ਤ ਕੈਂਪ ਸਬੰਧੀ ਜਾਣਕਾਰੀ ਦੇਣਾ ਸੀ | ਇਹ ਕੈਂਪ 4 ਜੂਨ ਤੋਂ ਲੈ ਕੇ 8 ਜੂਨ ਤੱਕ ਪੰਛੀ ਪਾਰਕ, ਲਾਜਪਤ ਨਗਰ ਵਿਖੇ ਲਗਾਇਆ ਜਾ ਰਿਹਾ ਹੈ | ਕੈਂਪ ਰੋਜ਼ਾਨਾ ਸਵੇਰੇ 5.45 ਤੋਂ ਲੈ ਕੇ ਸਵੇਰੇ 7.15 ਵਜੇ ਤੱਕ ਲੱਗੇਗਾ | ਕੈਂਪ ਵਿਚ ਗਰਦਨ, ਮੋਢੇ, ਗੋਡਿਆਂ ਦਾ ਦਰਦ, ਗਠੀਆ ਰੋਗ ਅਤੇ ਓਸ਼ਟੋਪੋਰੋਸਿਸ ਆਦਿ ਰੋਗਾਂ ਦਾ ਇਲਾਜ ਕੀਤਾ ਜਾਵੇਗਾ | ਉਕਤ ਕੈਂਪ ਸਬੰਧੀ ਜਾਣਕਾਰੀ ਅਮਿਤਾ ਸਿੰਗਲਾ, ਅਸ਼ੋਕ ਭੁਟਾਨੀ ਅਤੇ ਨਰਿੰਦਰ ਗੁਸਾਈਾ ਨੇ ਦਿੱਤੀ |