31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਬੁੱਢਾ ਦਰਿਆ ਦੇ ਨਾਲ-ਨਾਲ ਵਧ ਰਹੇ ਵਾਤਾਵਰਨ ਸੰਕਟ 'ਤੇ ਬੁੱਢਾ ਦਰਿਆ ਐਕਸ਼ਨ ਫਰੰਟ-ਪਬਲਿਕ ਐਕਸ਼ਨ ਕਮੇਟੀ ਨੇ ਕੀਤੀ ਚਿੰਤਾ ਜ਼ਾਹਿਰ <br/>

Ad Position 21
No active advertisement
ਵਾਤਾਵਰਨ ਪ੍ਰੇਮੀ ਵੱਖ-ਵੱਖ ਸਲੋਗਨਾਂ ਵਾਲੀਆਂ ਹੱਥਾਂ 'ਚ ਤਖਤੀਆਂ ਫੜ ਕੇ ਜਾਗਰੂਕ ਰੈਲੀ ਕੱਢਦੇ ਹੋਏ | ਤਸਵੀਰ-ਸੇਵਕ ਸਿੰਘ <br/> 02-06-2025
ਲੁਧਿਆਣਾ, 1 ਜੂਨ (ਜਤਿੰਦਰ ਭੰਬੀ)-ਬੁੱਢਾ ਦਰਿਆ ਐਕਸ਼ਨ ਫਰੰਟ-ਪਬਲਿਕ ਐਕਸ਼ਨ ਕਮੇਟੀ ਵਲੋਂ ਪ੍ਰਸਿੱਧ ਸਮਾਜਿਕ ਕਾਰਕੁੰਨ ਅਨੀਤਾ ਸ਼ਰਮਾ ਦੀ ਅਗਵਾਈ ਵਿਚ (ਬੀ.ਡੀ.ਏ.ਐਫ.-ਪੀ.ਏ.ਸੀ.) ਨੇ ਬੁੱਢਾ ਦਰਿਆ ਦੀ ਵਿਗੜ ਦੀ ਹਾਲਤ ਦਾ ਜਾਇਜ਼ਾ ਲੈਣ ਲਈ ਤਾਜਪੁਰ ਡੇਅਰੀ ਕੰਪਲੈਕਸ ਵਿਚ 5 ਐਮ. ਐਲ. ਡੀ. ਐਫਲੂਐਂਟ ਟਰੀਟਮੈਂਟ ਪਲਾਂਟ (ਈ.ਟੀ.ਪੀ.) ਦੇ ਨੇੜੇ ਜ਼ਮੀਨੀ ਪੱਧਰ ਦਾ ਨਿਰੀਖਣ ਕੀਤਾ | ਇਸ ਦੌਰੇ ਨੇ ਦਰਿਆ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਪ੍ਰਦੂਸ਼ਣ, ਕਾਨੂੰਨਹੀਣ ਡੰਪਿੰਗ, ਗ਼ੈਰ-ਕਾਨੂੰਨੀ ਕਬਜ਼ਿਆਂ ਅਤੇ ਗੈਰ-ਸਵੱਛ ਸਥਿਤੀਆਂ ਦੇ ਪ੍ਰੇਸ਼ਾਨ ਕਰਨ ਵਾਲੇ ਪੱਧਰਾਂ ਦਾ ਪਰਦਾਫਾਸ਼ ਕਰਦਿਆਂ ਇਸ 'ਤੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਬੁੱਢਾ ਦਰਿਆ ਦੇ ਨਾਲ-ਨਾਲ 1 ਕਿੱਲੋਮੀਟਰ ਦਾ ਇਕ ਹਿੱਸਾ ਅਸਥਾਈ ਝੌਂਪੜੀਆਂ ਨਾਲ ਘਿਰਿਆ ਹੋਇਆ ਹੈ, ਜੋ ਕਿ ਬਹੁਤ ਮਾੜੀ ਸਥਿਤੀ ਵਿਚ ਹੈ | ਇਨ੍ਹਾਂ ਘਰਾਂ ਵਿਚ ਬੁਨਿਆਦੀ ਸਵੱਛਤਾ ਦੀ ਘਾਟ ਹੈ ਅਤੇ ਕੋਈ ਰਹਿੰਦ-ਖੂੰਹਦ ਨਿਪਟਾਰਾ ਪ੍ਰਣਾਲੀ ਨਹੀਂ ਹੈ, ਜਿਸ ਨਾਲ ਵਾਤਾਵਰਨ ਦਾ ਨਿਘਾਰ ਵਧਦਾ ਹੈ ਅਤੇ ਪੂਰੇ ਖੇਤਰ ਵਿਚ ਪਲਾਸਟਿਕ, ਜਾਨਵਰਾਂ ਦੇ ਗੋਬਰ ਅਤੇ ਭੋਜਨ ਦੇ ਅਵਸ਼ੇਸ਼ਾਂ ਸਮੇਤ ਠੋਸ ਰਹਿੰਦ-ਖੂੰਹਦ ਦੀ ਵੱਡੀ ਮਾਤਰਾ ਵਿਚ ਡੰਪਿੰਗ ਸਪੱਸ਼ਟ ਹੈ | ਦਰਿਆ ਦੇ ਕਿਨਾਰੇ ਅਤੇ ਆਸ-ਪਾਸ ਦੀਆਂ ਜ਼ਮੀਨਾਂ, ਘਰਾਂ ਅਤੇ ਡੇਅਰੀ ਦੋਵਾਂ ਦੇ ਕੂੜੇ ਨਾਲ ਭਰੀਆਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਸਰਕਾਰੀ ਮੱਛੀ ਮਾਰਕੀਟ ਸੰਕਟ ਵਿਚ ਇਕ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ, ਕਿਉਂਕਿ ਉਨ੍ਹਾਂ ਵਲੋਂ ਕੂੜਾ ਸਿੱਧਾ ਦਰਿਆ ਵਿਚ ਸੁੱਟ ਦਿੱਤਾ ਜਾਂਦਾ ਹੈ ਅਤੇ ਖੇਤਰ ਨੂੰ ਅਨਿਯਮਿਤ ਆਵਾਜਾਈ ਅਤੇ ਅਸੁਰੱਖਿਅਤ ਸਥਿਤੀਆਂ ਨਾਲ ਭਰ ਦਿੱਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਤਾਜਪੁਰ ਡੇਅਰੀ ਕੰਪਲੈਕਸ ਤੋਂ ਬਿਨਾਂ ਸੋਧੇ ਸੀਵਰੇਜ ਦਾ ਸਿੱਧਾ ਨਿਕਾਸ ਦੋ ਡਿਸਚਾਰਜ ਪੁਆਇੰਟ ਅਜਿਹੇ ਪਾਏ ਗਏ, ਜਿੱਥੇ ਬਿਨਾਂ ਸੋਧਿਆ ਗੰਦਾ ਪਾਣੀ ਬੁੱਢਾ ਦਰਿਆ ਵਿਚ ਵਹਿੰਦਾ ਹੈ-ਇਕ ਸਿੱਧਾ ਈ.ਟੀ.ਪੀ. ਤੋਂ ਅਤੇ ਦੂਜਾ ਪੁਲ ਦੇ ਨੇੜੇ ਡੇਅਰੀ ਕਾਰਜਾਂ ਤੋਂ | ਇਹ ਵਾਤਾਵਰਨ ਨਿਯਮਾਂ ਦੀ ਸਪੱਸ਼ਟ ਉਲੰਘਣਾ ਹੈ ਅਤੇ ਕੁੱਲ ਪ੍ਰਸ਼ਾਸਨਿਕ ਅਸਫਲਤਾ ਦਾ ਸੰਕੇਤ ਦਿੰਦੇ ਹਨ | ਉਨ੍ਹਾਂ ਦੋਸ਼ ਲਗਾਏ ਕਿ 6.5 ਐਮ.ਐਲ.ਡੀ., ਈ.ਟੀ.ਪੀ. ਦਾ ਕੋਈ ਨਿਯਮਿਤ ਕੰਮਕਾਜ ਅਤੇ ਰੱਖ-ਰਖਾਅ ਨਹੀਂ ਕਰ ਰਹੀ | ਇਹ ਰੱਖ-ਰਖਾਅ ਕਰਨ ਵਾਲੀ ਕੰਪਨੀ ਦੀ ਜ਼ਿੰਮੇਵਾਰੀ ਹੈ ਕਿ ਉਹ ਪਲਾਂਟ ਨੂੰ ਚਲਾਏ ਅਤੇ ਰੋਜ਼ਾਨਾ ਦੇ ਆਧਾਰ 'ਤੇ ਰੱਖ-ਰਖਾਅ ਕਰੇ | ਉਨ੍ਹਾਂ ਸੁਝਾਅ ਦਿੰਦੇ ਹੋਏ ਕਿਹਾ ਕਿ ਐਮ.ਸੀ.ਐਲ. ਨੂੰ ਨਿਯਮਿਤ ਜਾਂਚ ਅਤੇ ਸੰਤੁਲਨ ਕਰਨਾ ਚਾਹੀਦਾ ਹੈ ਅਤੇ ਰੱਖ-ਰਖਾਅ ਕਰਨ ਵਾਲੀ ਕੰਪਨੀ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਉਣੀ ਚਾਹੀਦੀ ਹੈ | ਇਸ ਮੌਕੇ ਐਡਵੋਕੇਟ ਯੋਗੇਸ਼ ਖੰਨਾ, ਐਡਵੋਕੇਟ ਸ਼੍ਰੀਪਾਲ ਸ਼ਰਮਾ, ਮਨਿੰਦਰਜੀਤ ਸਿੰਘ ਬੈਨੀਪਾਲ, ਦਾਨ ਸਿੰਘ ਓਸਾਹਣ, ਮਹਿੰਦਰ ਸਿੰਘ ਸੇਖੋਂ, ਮਨਜਿੰਦਰ ਸਿੰਘ ਗਰੇਵਾਲ ਅਤੇ ਕਰਨਲ ਸੀ.ਐਮ. ਲਖਨਪਾਲ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ <h4> ਮਾਮਲਾ ਪਿੰਡ ਬੱਗਾ ਕਲਾਂ ਦਾ </h4> ਪ੍ਰਾਪਰਟੀ ਕਾਰੋਬਾਰੀ ਦੇ ਘਰ 'ਤੇ ਚਲਾਈਆਂ ਗੋਲੀਆਂ, ਲੋਕਾਂ ਵਿਚ ਦਹਿਸ਼ਤ ਦਾ ਮ... ਅਗਲੀ ਖ਼ਬਰ ਪੀ. ਆਰ. ਟੀ. ਸੀ. ਆਜ਼ਾਦ ਯੂਨੀਅਨ ਵਲੋਂ ਮੰਗਾਂ ਲਈ ਸਾਂਝੇ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ <br/>
Ad Position 24