ਲੁਧਿਆਣਾ, 1 ਜੂਨ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਸਤਪਾਲ ਸ਼ਰਮਾ ਦੀ ਅਗਵਾਈ ਹੇਠ ਵਿਭਾਗ ਨੇ ਵੱਖ-ਵੱਖ ਸਬਜ਼ੀ ਉਤਪਾਦਨ ਮਾਡਲਾਂ ਦੀ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ¢ ਇਸ ਪ੍ਰਦਰਸ਼ਨੀ ਦÏਰਾਨ ਸਬਜ਼ੀ ਵਿਗਿਆਨ ਵਿਭਾਗ ਦੇ ਵਿਦਿਆਰਥੀਆਂ ਨੇ ਵਪਾਰਕ ਸਬਜ਼ੀਆਂ ਦੇ ਉਤਪਾਦਨ ਲਈ ਵੱਖ-ਵੱਖ ਮਾਡਲ ਤਿਆਰ ਕਰਕੇ ਯੂਨੀਵਰਸਿਟੀ ਦੇ ਵਿਗਿਆਨੀਆਂ, ਵਿਦਿਆਰਥੀਆਂ ਅਤੇ ਹੋਰ ਪਤਵੰਤਿਆਂ ਦੇ ਸਾਹਮਣੇ ਪ੍ਰਦਰਸ਼ਿਤ ਕੀਤੇ¢ ਖੇਤੀਬਾੜੀ ਕਾਲਜ ਦੇ ਡੀਨ ਡਾ. ਸੀ.ਐਸ. ਅÏਲਖ ਇਸ ਪ੍ਰਦਰਸ਼ਨੀ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਸਨ¢ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਵੀਆਂ ਖੇਤੀਬਾੜੀ ਤਕਨਾਲੋਜੀਆਂ ਅਪਣਾਉਣ ਅਤੇ ਕਿਸਾਨਾਂ ਤੱਕ ਵਿਗਿਆਨਕ ਜਾਣਕਾਰੀ ਪਹੁੰਚਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਸਬਜ਼ੀਆਂ ਉਤਪਾਦਨ ਤਕਨਾਲੋਜੀਆਂ ਦੇ ਮਾਡਲ ਤਿਆਰ ਕਰਨ ਲਈ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ¢ ਇਸ ਮÏਕੇ 'ਤੇ ਬੋਲਦਿਆਂ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਸਤਪਾਲ ਸ਼ਰਮਾ ਨੇ ਸਬਜ਼ੀ ਉਤਪਾਦਨ ਤਕਨਾਲੋਜੀਆਂ ਦੀ ਮਹੱਤਤਾ ਸਾਂਝੀ ਕੀਤੀ ¢ ਯੂਨੀਵਰਸਿਟੀ ਦੇ ਪ੍ਰਮੁੱਖ ਕੀਟ ਵਿਗਿਆਨੀ ਅਤੇ ਈ. ਐਲ. ਪੀ. ਕੋਆਰਡੀਨੇਟਰ ਡਾ. ਜਸਪਾਲ ਸਿੰਘ ਨੇ ਵੀ ਪ੍ਰਦਰਸ਼ਨੀ ਦÏਰਾਨ ਵਿਦਿਆਰਥੀਆਂ ਨੂੰ ਹੋਰ ਸੁਧਾਰ ਲਈ ਕੀਮਤੀ ਸੁਝਾਅ ਦਿੱਤੇ | ਪ੍ਰਦਰਸ਼ਨੀ ਵਿਚ ਸਬਜ਼ੀ ਵਿਗਿਆਨ ਦੇ ਈ. ਐਲ. ਪੀ. ਕੋਆਰਡੀਨੇਟਰ ਡਾ. ਮਧੂ ਸ਼ਰਮਾ ਅਤੇ ਸਬਜ਼ੀਆਂ ਦੀਆਂ ਫ਼ਸਲਾਂ ਲਈ ਈ.ਐਲ.ਪੀ. ਕੋਰਸ ਅਧਿਆਪਕ ਡਾ. ਦਿਲਪ੍ਰੀਤ ਤਲਵਾੜ ਵੀ ਮÏਜੂਦ ਸਨ ¢ ਅੰਤ ਵਿਚ ਡਾ. ਬਰਿੰਦਰ ਕੌਰ ਨੇ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ ¢