ਲੁਧਿਆਣਾ, 1 ਜੂਨ (ਡਾ. ਤਰਲੋਚਨ ਸਿੰਘ)-ਦਿਆਨੰਦ ਹਸਪਤਾਲ ਦੇ ਕਮਿਊਨਿਟੀ ਮੈਡੀਸਨ ਵਿਭਾਗ ਵਲੋਂ ਵਿਸ਼ਵ ਤੰਬਾਕੂ ਰਹਿਤ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਸਮਾਗਮ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਨਿਰਦੇਸ਼ਾਂ ਹੇਠ ਕਰਵਾਇਆ ਗਿਆ | ਇਹ ਪਹਿਲਕਦਮੀ ਰਿਸੋਰਸ ਸੈਂਟਰ ਫ਼ਾਰ ਤੰਬਾਕੂ ਕੰਟਰੋਲ, ਪੀ. ਜੀ. ਆਈ. ਐਮ .ਈ. ਆਰ., ਚੰਡੀਗੜ੍ਹ, ਪੰਜਾਬ ਦੀ ਅਗਵਾਈ ਵਿਚ ਕੀਤੀ ਗਈ | ਇਸ ਮੌਕੇ ਹਸਪਤਾਲ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਇਸ ਜਾਗਰੂਕਤਾ ਸੈਸ਼ਨ ਨੂੰ ਕਰਵਾਉਣ ਲਈ ਕਮਿਊਨਿਟੀ ਮੈਡੀਸਨ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ | ਪਿ੍ੰਸੀਪਲ ਡਾ. ਜੀ.ਐਸ. ਵਾਂਡਰ ਨੇ ਵਿਦਿਆਰਥੀਆਂ ਨੂੰ ਤੰਬਾਕੂ ਮੁਕਤ ਕੈਂਪਸ ਅਤੇ ਹਸਪਤਾਲ ਲਈ ਕੰਮ ਕਰਨ ਲਈ ਆਪਣੇ ਆਪ ਨੂੰ ਵਚਨਬੱਧ ਕਰਨ ਦਾ ਸੰਦੇਸ਼ ਦਿੱਤਾ | ਡਾ. ਸੰਦੀਪ ਕੌਸ਼ਲ ਨੇ ਮੈਡੀਕਲ ਵਿਦਿਆਰਥੀਆਂ ਨੂੰ ਸਿਗਰਟ, ਧੂੰਆਂ ਰਹਿਤ ਤੰਬਾਕੂ, ਗਰਮ ਤੰਬਾਕੂ ਉਤਪਾਦ, ਈ-ਸਿਗਰੇਟ ਅਤੇ ਸ਼ੀਸ਼ਾ ਸਮੇਤ ਹਰ ਤਰ੍ਹਾਂ ਦੇ ਤੰਬਾਕੂ ਅਤੇ ਨਿਕੋਟੀਨ ਉਤਪਾਦਾਂ ਤੋਂ ਪਰਹੇਜ਼ ਕਰਨ ਅਤੇ ਦੂਜਿਆਂ ਨੂੰ ਛੱਡਣ ਵਾਲੀ ਧੂੰਏਾ ਤੋਂ ਦੂਰ ਰਹਿਣ ਲਈ ਉਤਸ਼ਾਹਿਤ ਕਰਨ ਦਾ ਪ੍ਰਣ ਦਿਵਾਇਆ | ਇਸ ਮੌਕੇ 'ਤੇ ਡਾ. ਅਨੁਰਾਗ ਚੌਧਰੀ ਨੇ ਇਸ ਸਾਲ ਦੇ ਵਿਸ਼ਵ ਤੰਬਾਕੂ ਰਹਿਤ ਦਿਵਸ ਦੇ ਥੀਮ ''ਅਪੀਲ ਨੂੰ ਉਜਾਗਰ ਕਰਨਾ: ਤੰਬਾਕੂ ਅਤੇ ਨਿਕੋਟੀਨ ਉਤਪਾਦਾਂ 'ਤੇ ਉਦਯੋਗਿਕ ਰਣਨੀਤੀਆਂ ਦਾ ਪਰਦਾਫਾਸ਼ ਕਰਨਾU ਬਾਰੇ ਵਿਸਥਾਰ ਨਾਲ ਦੱਸਿਆ |