01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਆਈ.ਸੀ.ਏ.ਆਈ. ਲੁਧਿਆਣਾ ਵਿਖੇ ਸੀ.ਏ. ਦੇ ਵਿਦਿਆਰਥੀਆਂ ਦਰਮਿਆਨ ਨੈਸ਼ਨਲ ਟੈਲੇਂਟ ਹੰਟ 2025 ਮੁਕਾਬਲੇ ਕਰਵਾਏ <br/>

Ad Position 21
No active advertisement
ਅਜੀਤ ਡੈਸਕ 02-06-2025
ਫੁੱਲਾਂਵਾਲ, 1 ਜੂਨ (ਮਨਜੀਤ ਸਿੰਘ ਦੁੱਗਰੀ)-ਨਿਕਾਸਾ (ਐਨ. ਆਈ. ਆਰ. ਸੀ.) ਅਤੇ ਆਈ.ਸੀ.ਏ.ਆਈ. ਲੁਧਿਆਣਾ ਸ਼ਾਖਾ ਨੇ ਮਿਲ ਕੇ ਸੀ.ਏ. ਦੇ ਵਿਦਿਆਰਥੀਆਂ ਲਈ ਨੈਸ਼ਨਲ ਟੈਲੇਂਟ ਹੰਟ 2025 ਦੇ ਤਹਿਤ ਐਲੋਕਿਊਸ਼ਨ, ਲੇਖ ਅਤੇ ਕੁਇਜ਼ ਮੁਕਾਬਲੇ ਸੀ.ਏ. ਮੋਹਿਤ ਵਾਸਨ ਚੇਅਰਮੈਨ ਲੁਧਿਆਣਾ ਬਰਾਂਚ ਅਤੇ ਸੀ.ਏ. ਅਵਨੀਤ ਸਿੰਘ ਚੇਅਰਪਰਸਨ ਨਿਕਾਸਾ ਦੀ ਅਗਵਾਈ ਹੇਠ ਕਰਵਾਏ ਗਏ, ਜਿਨ੍ਹਾਂ ਵਿਚ ਸੀ.ਏ. ਰਾਕੇਸ਼ ਗਰੋਵਰ ਸਕੱਤਰ ਲੁਧਿਆਣਾ ਬਰਾਂਚ ਨੇ ਵੀ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਅਤੇ ਜੱਜ ਦੀ ਭੂਮਿਕਾ ਸੀ.ਏ. ਮਨਿੰਦਰ ਕੌਰ, ਸੀ.ਏ. ਅਕਸ਼ਿਤ ਮਹੇਸ਼ਵਰੀ ਅਤੇ ਸੀ.ਏ. ਅਸ਼ੀਸ਼ ਜਿੰਦਲ ਨੇ ਨਿਭਾਈ | ਐਲੋਕਿਊਸ਼ਨ ਮੁਕਾਬਲੇ ਵਿਚ ਅਨੀਸ਼ ਗੰਭੀਰ ਨੇ ਪਹਿਲੇ ਅਤੇ ਭੂਮੀ ਗਰਗ, ਰਾਧਿਕਾ ਮਿੱਤਲ ਦੂਜੇ ਸਥਾਨ 'ਤੇ ਰਹੀ | ਕੁਇਜ਼ ਮੁਕਾਬਲੇ ਵਿਚ ਇਸ਼ਿਕਾ ਨਾਰੰਗ ਅਤੇ ਅਨੁਜ ਬੰਸਲ ਜੇਤੂ ਘੋਸ਼ਿਤ ਹੋਏ ਜਦਕਿ ਹਨੀ ਕੁਮਾਰ ਅਤੇ ਸਾਹਿਲ ਗੁਪਤਾ ਦੂਜੇ ਸਥਾਨ 'ਤੇ ਰਹੇ | ਸਾਰੇ ਜੇਤੂ ਵਿਦਿਆਰਥੀਆਂ ਦਾ ਪ੍ਰਬੰਧਕਾਂ ਵਲੋਂ ਸ਼ੀਲਡਾਂ ਨਾਲ ਸਨਮਾਨ ਕੀਤਾ ਗਿਆ ਅਤੇ ਹੁਣ ਇਹ ਜੇਤੂ ਖੇਤਰੀ ਪੱਧਰ 'ਤੇ ਲੁਧਿਆਣਾ ਸ਼ਾਖਾ ਦੀ ਪ੍ਰਤੀਨਿਧਤਾ ਕਰਨਗੇ | ਇਸ ਸਮਾਗਮ ਨੂੰ ਸਫਲ ਬਣਾਉਣ ਲਈ ਨਿਕਾਸਾ ਲੁਧਿਆਣਾ ਟੀਮ ਵਾਈਸ ਚੇਅਰਮੈਨ ਨਿਤੀਸ਼ ਕਪੂਰ, ਸੈਕਟਰੀ ਭੁਵਨ ਸਿੰਗਲਾ, ਟ੍ਰੈਜ਼ਰਰ ਵਰੁਣ ਗਰਗ, ਸਪੋਰਟਸ ਸੈਕਟਰੀ ਹਨੀ ਕੁਮਾਰ, ਕਲਚਰਲ ਸੈਕਟਰੀ ਮਹਿਕ ਜੈਨ ਅਤੇ ਸਟੂਡੈਂਟ ਗ੍ਰੀਵੈਂਸ ਹੈੱਡ ਖ਼ੁਸ਼ੀ ਬੰਸਲ ਦਾ ਵਿਸ਼ੇਸ਼ ਸਹਿਯੋਗ ਰਿਹਾ |

Ad Position 22
No active advertisement
ਪਿਛਲੀ ਖ਼ਬਰ ਡੀ. ਐਸ. ਪੀ. (ਟਰੈਫ਼ਿਕ) ਕਰਮਵੀਰ ਤੂਰ ਨੇ ਰਾਤ ਸਮੇਂ ਲਗਾਏ ਨਾਕਿਆਂ ਤੇ ਪੀ. ਸੀ. ਆਰ. ਮੁਲਾਜ਼ਮਾਂ ਦੀ ਕੀਤੀ ਜਾਂਚ ਅਗਲੀ ਖ਼ਬਰ ਦੂਨ ਆਕਸਫੋਰਡ ਸਕੂਲ ਠੱਕਰਵਾਲ ਵਿਖੇ ਸ਼ਤਰੰਜ ਮੁਕਾਬਲੇ <br/>
Ad Position 24