ਲੁਧਿਆਣਾ, 2 ਜੂਨ (ਜਸਵਿੰਦਰ ਸਿੰਘ)-ਅੱਜ ਪੀ.ਏ.ਯੂ. 'ਚ ਪੀ.ਏ.ਯੂ. ਪੈਨਸ਼ਨਰ ਅਤੇ ਰਿਟਾਇਰੀਜ ਵੈੱਲਫੇਅਰ ਐਸੋਸੀਏਸ਼ਨ ਵਲੋਂ ਆਪਣੀ ਐਗਜ਼ੀਕੁਟਿਵ ਬਾਡੀ ਦੀ ਹੰਗਾਮੀ ਮੀਟਿੰਗ ਦÏਰਾਨ ਪ੍ਰਧਾਨ ਡੀ.ਪੀ. ਮੋੜ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਪੈਨਸ਼ਨਰ ਨੂੰ ਪਹਿਲਾਂ ਜਨਵਰੀ, 2016 ਤੋਂ ਵਧੇ ਹੋਏ ਸਕੇਲ ਦੇ ਬਕਾਏ ਦੇਣ ਲਈ ਫਰਵਰੀ 2025 ਵਿਚ ਚਿੱਠੀ ਜਾਰੀ ਕਰ ਦਿੱਤੀ ਸੀ ਅਤੇ ਇਸੇ ਤਰ੍ਹਾਂ ਗੁਰੂ ਅੰਗਦ ਦੇਵ ਯੂਨੀਵਰਸਿਟੀ ਨੇ ਵੀ ਆਪਣੇ ਪੈਨਸ਼ਨਰ ਨੂੰ ਬਕਾਇਆ ਦੇਣ ਲਈ ਚਿੱਠੀ ਜਾਰੀ ਕਰ ਦਿੱਤੀ ਸੀ, ਪਰ ਪੀ.ਏ.ਯੂ. ਨੇ ਹਾਲੇ ਤੱਕ ਇਸ ਸੰਬੰਧ ਵਿਚ ਕੋਈ ਵੀ ਕਾਰਵਾਈ ਨਹੀਂ ਕੀਤੀ, ਜਿਸ ਕਰਕੇ ਪੀ.ਏ.ਯੂ. ਦੇ ਹਜ਼ਾਰਾਂ ਪੈਨਸ਼ਨਰਜ਼ ਵਿਚ ਭਾਰੀ ਰੋਸ ਹੈ ¢ ਇਸੇ ਤਰ੍ਹਾਂ ਪੀ.ਏ.ਯੂ. ਨੇ ਆਪਣੇ ਪੈਨਸ਼ਨਰਜ਼ ਨੂੰ ਜਨਵਰੀ 2025 ਵਿਚ ਮਿਲਣ ਵਾਲਾ ਐਲ ਟੀ ਏ ਹਾਲੇ ਤੱਕ ਨਹੀਂ ਦਿੱਤਾ, ਜਦੋਂ ਕਿ ਜੁਲਾਈ ਤੇ ਫਿਰ 25 ਵਿਚ ਫੇਰ ਇਹ ਡਿਊ ਹੋ ਜਾਣਾ ਹੈ ¢ ਲੀਵ ਇਨ ਕੈਸ਼ਮੈਂਟ ਦਾ ਏਰੀਅਰ ਵੀ ਪੀ.ਏ.ਯੂ. ਅਥਾਰਟੀ ਵਲੋਂ ਨਹੀਂ ਦਿੱਤਾ ਗਿਆ, ਜਿਸ ਕਾਰਨ ਪੈਨਸ਼ਨਰਜ਼ ਦੇ ਵਿਚ ਇਸ ਬਹੁਤ ਭਾਰੀ ਰੋਸ ਹੈ¢ ਇਸ ਕਰਕੇ ਕੱਲ੍ਹ ਤੋਂ ਧਰਨਾ ਲਗਾਇਆ ਜਾ ਰਿਹਾ ਹੈ ¢ ਇਸ ਮÏਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਜੋਗਿੰਦਰ ਰਾਮ, ਸਤਨਾਮ ਸਿੰਘ, ਦਰਸ਼ਨ ਸਿੰਘ, ਜੈਪਾਲ ਸਿੰਘ, ਇਕਬਾਲ ਸਿੰਘ, ਰਾਜਪਾਲ ਵਰਮਾ, ਰਾਮਨਾਥ, ਪ੍ਰੀਤਮ ਸਿੰਘ, ਗੁਲਸ਼ਨ ਰਾਏ, ਸੁਖਪਾਲ ਸਿੰਘ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ¢