ਲੁਧਿਆਣਾ, 2 ਜੂਨ (ਪਰਮਿੰਦਰ ਸਿੰਘ ਆਹੂਜਾ)-ਧੰਨ ਧੰਨ ਬਾਬਾ ਫਤਹਿ ਸਿੰਘ ਇਸਤਰੀ ਸਤਿਸੰਗ ਸਭਾ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦਾਂ 1947 ਗੁੱਜਰਖਾਨ ਕੈਂਪਸ ਮਾਡਲ ਟਾਊਨ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਅਤੇ ਭਾਈ ਸਤਿੰਦਰਪਾਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਜਥੇ ਨੇ ਗੁਰਬਾਣੀ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ | ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਜਪਜੀਤ ਸਿੰਘ, ਤਜਿੰਦਰ ਸਿੰਘ ਡੰਗ ਅਤੇ ਇਕਬਾਲ ਸਿੰਘ ਨੇ ਸੰਗਤ ਦਾ ਧੰਨਵਾਦ ਕਰਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਰੋਸ਼ਨੀ ਪਾਈ | ਇਸ ਮੌਕੇ ਤੇਜਿੰਦਰ ਸਿੰਘ ਡੰਗ, ਪ੍ਰਹਲਾਦ ਸਿੰਘ ਢੱਲ, ਜਸਪਾਲ ਸਿੰਘ ਕੋਹਲੀ, ਜੋਗਿੰਦਰ ਸਿੰਘ ਚਾਵਲਾ, ਸੁਨੀਲ ਨਰੂਲਾ ਅਤੇ ਸਤਨਾਮ ਸਿੰਘ ਮਧੋਕ ਨੇ ਭਾਈ ਸਤਿੰਦਰਪਾਲ ਸਿੰਘ ਦੇ ਜੱਥੇ ਨੂੰ ਸਨਮਾਨਿਤ ਕੀਤਾ, ਜਦਕਿ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਕੁਲਵੰਤ ਕੌਰ ਡੰਗ, ਸੁਰਿੰਦਰ ਕੌਰ ਆਹੂਜਾ, ਬਲਬੀਰ ਕੌਰ ਚਾਵਲਾ, ਰਵਿੰਦਰ ਕੌਰ ਬਿਟਲਾ, ਸੁਰਜੀਤ ਕੌਰ ਸੀਮਾ, ਕਮਲ ਮੋਹਨੀ, ਨਰਿੰਦਰ ਕੌਰ ਆਹੂਜਾ, ਹਰਜੀਤ ਕੌਰ ਐਕਸਪਰੋਟ, ਨਰਿੰਦਰ ਕੌਰ ਮਾਡਲ ਟਾਊਨ ਅਤੇ ਰੋਜ਼ੀ ਚਾਵਲਾ ਨੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸਮੇਤ ਸਾਰੇ ਸੇਵਾਦਾਰਾਂ ਦਾ ਸਨਮਾਨ ਕੀਤਾ |