ਕਾਂਗਰਸ ਵਲੋਂ ਹਲਕਾ ਦਾਖਾ 'ਚ 'ਸੰਵਿਧਾਨ ਬਚਾਓ' ਇਕੱਠ ਨੇ ਰੈਲੀ ਦਾ ਰੂਪ ਧਾਰਿਆ
ਅਜੀਤ ਡੈਸਕ
03-06-2025
ਰਾਜਾ ਵੜਿੰਗ ਨੇ ਕਿਹਾ ਕਿ ਸਾਡਾ ਸੰਵਿਧਾਨ ਇਕ ਕਿਤਾਬ ਨਹੀਂ, ਬਲਕਿ ਕਰੋੜਾਂ ਲੋਕਾਂ ਦੀ ਉਮੀਦ ਹੈ, ਇਹ ਅਜਿਹਾ ਸੰਵਿਧਾਨ ਹੈ, ਜਿਸਨੇ ਜੋ ਅਧਿਕਾਰ ਮਜ਼ਦੂਰ ਨੂੰ ਦਿੱਤਾ, ਉਹੋ ਮਹਾਰਾਜੇ ਨੂੰ ਮਿਲਿਆ | ਉਨ੍ਹਾਂ ਕਿਹਾ ਕਿ ਆਰ.ਐੱਸ.ਐੱਸ ਦੇ ਏਜੰਡੇ 'ਤੇ ਚੱਲ ਰਹੀ ਕੇਂਦਰ ਦੀ ਭਾਜਪਾ ਸਰਕਾਰ ਘੱਟ ਗਿਣਤੀਆਂ ਲਈ ਇਮਾਨਦਾਰ ਨਹੀਂ | ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਲਕਾ ਦਾਖਾ ਅੰਦਰ ਕਾਂਗਰਸ ਦੇ ਵੱਡੇ ਇਕੱਠ ਤੋਂ ਖੁਸ਼ ਹੁੰਦਿਆਂ ਕਿਹਾ ਕਿ ਇਹੋ ਤਾਕਤ 2027 ਦੀਆਂ ਚੋਣਾਂ ਤੱਕ ਸੰਭਾਲ ਕੇ ਰੱਖਿਓ, ਕੈਪਟਨ ਸੰਦੀਪ ਸੰਧੂ ਦਾ ਵਿਧਾਇਕ ਚੁਣੇ ਜਾਣਾ ਤੈਅ ਹੈ | ਹਲਕਾ ਦਾਖਾ 'ਚ ਕਾਂਗਰਸ ਪਾਰਟੀ ਦੇ ਇਕੱਠ ਨੂੰ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸੰਬੋਧਨ ਹੁੰਦਿਆਂ ਕਿਹਾ ਕਿ ਡਾ: ਬੀ.ਆਰ ਅੰਬੇਡਕਰ, ਹੋਰ ਉੱਘੇ ਵਿਦਵਾਨਾਂ ਅਤੇ ਬੁੱਧੀਜੀਵੀਆਂ ਵਲੋਂ ਭਾਰਤ ਨੂੰ ਦਿੱਤਾ ਗਿਆ ਸੰਵਿਧਾਨ ਬਚਾਉਣਾ ਹਰ ਭਾਰਤੀ ਦੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਆਰ.ਐੱਸ.ਐੱਸ. ਵਲੋਂ ਭਾਜਪਾ ਸਰਕਾਰ ਰਾਹੀਂ ਸੰਵਿਧਾਨ ਨਾਲ ਛੇਛੜਾੜ ਵਰਗੇ ਮਨਸੂਬਿਆਂ ਨੂੰ ਕਾਂਗਰਸ ਸਫਲ ਨਹੀਂ ਹੋਣ ਦੇਵੇਗੀ | ਰੰਧਾਵਾ ਨੇ ਪੰਜਾਬ ਸਰਕਾਰ ਦੀਆਂ ਅਰਬਨ ਅਸਟੇਟਾਂ ਨੂੰ ਕਿਸਾਨ ਵਿਰੋਧੀ ਦੱਸਦਿਆਂ ਕਿਹਾ ਕਿ ਪੰਜਾਬ ਦੀ ਖੇਤੀ ਬਚਾਉਣ ਲਈ ਕਾਂਗਰਸ ਇਸਦਾ ਤਿੱਖਾ ਵਿਰੋਧ ਕਰੇਗੀ | ਸੁਖਜਿੰਦਰ ਸਿੰਘ ਰੰਧਾਵਾ ਵਲੋਂ ਵੀ ਆਗਾਮੀ ਚੋਣਾਂ 'ਚ ਕਾਂਗਰਸ ਦੇ ਸੂਝਵਾਨ ਆਗੂ ਕੈਪਟਨ ਸੰਦੀਪ ਸੰਧੂ ਨੂੰ ਜਿਤਾਉਣ ਦੀ ਅਪੀਲ ਕੀਤੀ | ਕਾਂਗਰਸ ਪਾਰਟੀ ਦੇ ਹਲਕਾ ਦਾਖਾ 'ਚ ਲਾਮਿਸਾਲ ਇਕੱਠ ਦੀ ਸਫ਼ਲਤਾ ਲਈ ਬਲਾਕ ਕਾਂਗਰਸ ਮੁੱਲਾਂਪੁਰ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ, ਬਲਾਕ ਕਾਂਗਰਸ ਸਿੱਧਵਾਂ ਬੇਟ ਪ੍ਰਧਾਨ ਪ੍ਰੇਮ ਸਿੰਘ ਸੇਖੋਂ, ਹਲਕਾ ਦਾਖਾ ਯੂਥ ਕਾਂਗਰਸ ਪ੍ਰਧਾਨ ਤਨਵੀਰ ਸਿੰਘ ਜੋਧਾਂ, ਸਾਬਕਾ ਪ੍ਰਧਾਨ ਹਰਮਿੰਦਰ ਸਿੰਘ ਚੀਮਾ, ਸੁਰਿੰਦਰ ਸਿੰਘ ਟੀਟੂ ਸਿੱਧਵਾਂ ਬੇਟ, ਕਮਲਪ੍ਰੀਤ ਸਿੰਘ ਲਤਾਲਾ, ਕੁਲਦੀਪ ਸਿੰਘ ਬੋਪਾਰਾਏ ਛਪਾਰ, ਭੁਪਿੰਦਰ ਸਿੰਘ ਚਾਵਲਾ, ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ, ਸਰਪੰਚ ਰਾਜਵਿੰਦਰ ਸਿੰਘ ਰਾਜੂ ਬੱਦੋਵਾਲ, ਨੰਬਰਦਾਰ ਅਮਰਜੋਤ ਸਿੰਘ ਬੱਦੋਵਾਲ, ਸਰਪੰਚ ਸਹੌਲੀ ਪਲਵਿੰਦਰ ਸਿੰਘ ਲਿੱਟ, ਨੰਬਰਦਾਰ ਹਰਵਿੰਦਰ ਸਿੰਘ ਬਿੱਲੂ ਸਹੌਲੀ, ਯੂਥ ਕਾਂਗਰਸੀ ਆਗੂ ਪ੍ਰਭਜੋਤ ਸਿੰਘ ਲਿੱਟ ਸਹੌਲੀ, ਸਾਬਕਾ ਸੰਮਤੀ ਮੈਂਬਰ ਦਰਸ਼ਨ ਸਿੰਘ ਭਨੋਹੜ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸਿੰਘ ਹਾਂਸ, ਅਮਰਦੀਪ ਸਿੰਘ ਰੂਬੀ ਬੱਲੋਵਾਲ, ਸਾਬਕਾ ਸਰਪੰਚ ਭਜਨ ਸਿੰਘ ਦੇਤਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਬੱਦੋਵਾਲ, ਸੁਖਵਿੰਦਰ ਸਿੰਘ ਭੱਠਾਧੂਹਾ, ਰੁਲਦਾ ਸਿੰਘ ਪੰਡੋਰੀ, ਹਰਿੰਦਰ ਸਿੰਘ ਰਕਬਾ, ਸਰਪੰਚ ਖੰਡੂਰ ਜਸਵੀਰ ਸਿੰਘ, ਸਰਪੰਚ ਬੋਪਾਰਾਏ ਜਗਤਿੰਦਰ ਸਿੰਘ ਦਿਓਲ, ਸਾਬਕਾ ਸਰਪੰਚ ਇੰਦਰਜੀਤ ਸਿੰਘ ਦਿਓਲ, ਜਗਰਾਜ ਸਿੰਘ ਫੱਲੇਵਾਲ, ਇੰਦਰਜੀਤ ਸਿੰਘ ਲੋਹਗੜ੍ਹ, ਸੁਖਪ੍ਰੀਤ ਸਿੰਘ ਜੱਸੋਵਾਲ, ਸੰਤੋਖ ਸਿੰਘ ਛੱਜਾਵਾਲ, ਨੰਬਰਦਾਰ ਸ਼ਮਸ਼ੇਰ ਸਿੰਘ ਮੋਹੀ, ਮਲਕੀਤ ਸਿੰਘ ਜੱਸੋਵਾਲ, ਗੁਰਮੀਤ ਸਿੰਘ ਮਿੰਟੂ ਰੂਮੀ, ਸਰਬਜੀਤ ਸਿੰਘ ਮਾਜਰੀ, ਜਗਰੂਪ ਸਿੰਘ ਈਸੇਵਾਲ, ਆੜ੍ਹਤੀ ਸੇਵਾ ਸਿੰਘ ਖੇਲਾ, ਕਮਲਜੀਤ ਸਿੰਘ ਢਿੱਲੋਂ ਦੇਤਵਾਲ, ਅਮਨਦੀਪ ਸਿੰਘ ਹਸਨਪੁਰ, ਡੀ.ਪੀ ਸੁਰਿੰਦਰ ਸਿੰਘ ਢੱਟ, ਗੁਰਪ੍ਰੀਤ ਸਿੰਘ ਬਹਿਣੀਵਾਲ, ਜੱਗਾ ਗਿੱਲ ਸਵੱਦੀ, ਮੁੱਲਾਂਪੁਰ-ਦਾਖਾ ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਹੈਪੀ, ਸਮੁੱਚੇ ਕੌਂਸਲਰ, ਬਲਾਕ ਕਾਂਗਰਸ ਮੁੱਲਾਂਪੁਰ ਇਸਤਰੀ ਵਿੰਗ ਦੀਆਂ ਅਹੁਦੇਦਾਰ, ਮੈਂਬਰਾਨ, ਐੱਸ.ਸੀ ਡਿਪਾਰਟਮੈਂਟ ਕਾਂਗਰਸ ਦੇ ਅਹੁਦੇਦਾਰ, ਮੈਂਬਰਾਂ ਦਾ ਭਰਵਾਂ ਸਹਿਯੋਗ ਦਿੱਤਾ | ਮੰਚ 'ਤੇ ਸ਼ੁਸ਼ੋਭਿਤ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਪੰਡਾਲ 'ਚ ਜੁੜੇ ਕਾਂਗਰਸ ਪਾਰਟੀ ਦੇ ਵੱਡੇ-ਛੋਟੇ ਆਗੂ, ਵਰਕਰਜ਼, ਵੋਟਰਾਂ ਦਾ ਧੰਨਵਾਦ ਕਰਦਿਆਂ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਅੱਜ ਦੀ ਲਾਮਿਸਾਲ ਇਕੱਤਰਤਾ ਲਈ ਹਲਕਾ ਦਾਖਾ ਅੰਦਰ ਕਾਂਗਰਸ ਪਾਰਟੀ ਨਾਲ ਜੁੜੇ ਹਰ ਇਕ ਦਾ ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਰਿਣੀ ਹਾਂ |]
ਰਾਜਾ ਵੜਿੰਗ ਨੇ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਦੇ ਵਿਰੋਧ 'ਚ ਸਰਕਾਰ ਨੂੰ ਲਲਕਾਰਿਆ
ਵਿਧਾਨ ਸਭਾ ਹਲਕਾ ਦਾਖਾ 'ਚ ਕਾਂਗਰਸ ਪਾਰਟੀ ਦੀ ਸੰਵਿਧਾਨ ਬਚਾਓ ਰੈਲੀ ਵਿਚ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਕੈਪਟਨ ਸੰਦੀਪ ਸੰਧੂ ਵਲੋਂ ਲੁਧਿਆਣਾ ਜ਼ਿਲ੍ਹੇ ਦੇ ਹਜ਼ਾਰਾਂ ਏਕੜ ਵਾਹੀਯੋਗ ਖੇਤ ਭਗਵੰਤ ਮਾਨ ਦੀ ਪੰਜਾਬ ਸਰਕਾਰ ਵਲੋਂ ਲੈਂਡ ਪੂਲਿੰਗ ਰਾਹੀਂ ਐਕਵਾਇਰ ਦੇ ਵਿਰੋਧ 'ਚ ਸਰਕਾਰ ਨੂੰ ਲਲਕਾਰਿਆ ਕਿ ਕਿਸਾਨਾਂ ਦੀ ਬਿਨਾਂ ਸਹਿਮਤੀ ਇਕ ਮਰਲਾ ਵੀ ਐਕਵਾਇਰ ਦੀ ਚਾਲ ਖੇਡੀ ਤਾਂ ਕਾਂਗਰਸ ਕਿਸਾਨਾਂ ਦੇ ਹੱਕ 'ਚ ਅਣਮਿੱਥੇ ਸਮੇਂ ਲਈ ਸੰਘਰਸ਼ ਸ਼ੁਰੂ ਕਰੇਗੀ |