ਲੁਧਿਆਣਾ, 2 ਜੂਨ (ਜਸਵਿੰਦਰ ਸਿੰਘ)-ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ ਦੇ ਲੁਧਿਆਣਾ ਸ਼ਾਖਾ ਦੇ ਕੁਲ 20 ਵਿਦਿਆਰਥੀਆਂ ਨੇ ਜੇ.ਈ.ਈ. ਐਡਵਾਂਸਡ 2025 ਦੇ ਵਿਚ ਸ਼ਾਨਦਾਰ ਨਤੀਜੇ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਇੰਸਟੀਚਿਊਟ ਦਾ ਨਾਂਅ ਉੱਚਾ ਕੀਤਾ | ਇੰਸਟੀਚਿਊਟ ਦੇ ਖੇਤਰੀ ਨਿਰਦੇਸ਼ਕ ਡਾ. ਸੁਰਿੰਦਰ ਚੌਹਾਨ ਨੇ ਕਿਹਾ ਕਿ ਇਹ ਪ੍ਰੀਖਿਆ ਇੰਜੀਨੀਅਰਿੰਗ ਦੇ ਖੇਤਰ ਦੀਆਂ ਸਭ ਤੋਂ ਮੁਸ਼ਕਿਲ ਦਾਖਲਾ ਪ੍ਰੀਖਿਆਵਾਂ ਵਿਚੋਂ ਇਕ ਮੰਨੀ ਜਾਂਦੀ ਹੈ, ਜਿਸ ਦੇ ਨਤੀਜੇ ਆਈ.ਆਈ.ਟੀ. ਕਾਨਪੁਰ ਵਲੋਂ ਜਾਰੀ ਕੀਤੇ ਗਏ ਹਨ | ਉਨ੍ਹਾਂ ਸਾਰੇ ਵਿਦਿਆਰਥੀਆਂ ਅਤੇ ਮਾਤਾ ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਵੈਭਵ ਜੈਨ ਨੇ ਆਲ ਇੰਡੀਆ 137ਵਾਂ ਰੈਂਕ ਹਾਸਲ ਕੀਤਾ ਹੈ, ਜਦਕਿ ਸਕਸ਼ਮ, ਸੇਜਲ ਸ਼ਰਮਾ, ਵਨੀਤ ਸਿੰਘਲਾ, ਰਜਨੀਸ਼ ਨਾਰੰਗ, ਵਾਨਿਆ ਗੁਪਤਾ, ਹਰਸਿਮਰਨ ਕੌਰ, ਸਾਨੂ ਪੋਰੀਆ, ਅੰਗਦ ਬਸੰਦਰਾਈ, ਯਸ਼ ਗਰਗ, ਜਤਿਨ ਠਾਕੁਰ, ਕਨਿਸ਼ਕ ਸਿੰਘ, ਅਯਾਨ ਬੇਦੀ, ਤਨੀਸ਼ ਸੈਣੀ, ਪ੍ਰਥਮ ਗੁਪਤਾ, ਭਾਵਿਆ, ਰਮੇਸ਼ਵਰ ਦੱਤ, ਸਿਲਾਕ ਜੈਨ, ਅਦਿਤਿਆ ਗੁਪਤਾ ਅਤੇ ਰਿਸ਼ਵਰਾਜ ਨੇ ਵੀ ਬਿਹਤਰ ਨਤੀਜੇ ਪ੍ਰਾਪਤ ਕੀਤੇ ਹਨ | ਉਨ੍ਹਾਂ ਕਿਹਾ ਕਿ ਇਹ ਸ਼ਾਨਦਾਰ ਪ੍ਰਦਰਸ਼ਨ ਵਿਦਿਆਰਥੀਆਂ ਦੀ ਮਿਹਨਤ ਲਗਨ ਅਤੇ ਇੰਸਟੀਚਿਊਟ ਦੇ ਤਜਰਬੇਕਾਰ ਅਧਿਆਪਕਾਂ ਦੁਆਰਾ ਦਿੱਤੀ ਗਈ ਸਿਖਲਾਈ ਦਾ ਸਬੂਤ ਹੈ |