12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

'ਆਪ' ਆਗੂਆਂ ਨੂੰ ਹਲਕਾ ਪੱਛਮੀ ਦੇ ਵੋਟਰ ਵੀ ਨਕਾਰਨਗੇ-ਐਡਵੋਕੇਟ ਘੁੰਮਣ <br/>

Ad Position 21
No active advertisement
ਅਜੀਤ ਡੈਸਕ 03-06-2025
ਲੁਧਿਆਣਾ, 2 ਜੂਨ (ਜਗਮੀਤ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਬਦਲਾਅ ਦੇ ਵੱਡੇ-ਵੱਡੇ ਸਬਜ਼ਬਾਗ ਵਿਖਾਏ, ਪਰ ਸੱਤਾ 'ਚ ਆਉਣ ਦੇ ਬਾਅਦ ਸਾਰੇ ਵਾਅਦੇ ਭੁਲਾ ਦਿੱਤੇ ਗਏ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਸਿਰਫ਼ ਪੰਜਾਬ ਨੂੰ ਆਰਥਿਕ ਰੂਪ ਨਾਲ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਲੈ ਕੇ ਆਮ ਆਦਮੀ ਪਾਰਟੀ ਨੇ ਵਾਅਦੇ ਨਿਭਾਉਣ ਦੀ ਥਾਂ ਲਾਰੇਬਾਜ਼ੀ ਨਾਲ ਹੀ ਸਮਾਂ ਲੰਘਾਇਆ ਹੈ | ਆਮ ਆਦਮੀ ਪਾਰਟੀ ਦੇ ਝੂਠ ਨੂੰ ਸਮਝਦੇ ਹੋਏ ਜਦੋਂ ਦਿੱਲੀ ਦੇ ਲੋਕਾਂ ਨੇ ਲੰਘੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਨਕਾਰ ਦਿੱਤਾ, ਤਾਂ 'ਆਪ' ਦੇ ਸਾਰੇ ਆਗੂਆਂ ਨੇ ਪੰਜਾਬ ਵੱਲ ਮੂੰਹ ਕਰ ਲਿਆ, ਫਿਰ ਭਾਵੇਂ ਉਹ ਮਨੀਸ਼ ਸਿਸੋਦੀਆਂ ਹੋਣ ਜਾਂ ਅਰਵਿੰਦ ਕੇਜਰੀਵਾਲ ਹੋਣ | ਦਿੱਲੀ ਦੇ ਲੋਕਾਂ ਦੇ ਨਕਾਰੇ ਗਏ ਆਗੂ ਹੁਣ ਪੰਜਾਬ 'ਚ ਆ ਕੇ ਸੁੱਖ ਸੁਵਿਧਾਵਾਂ ਮਾਣ ਰਹੇ ਹਨ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਰਾਜ ਸਭਾ 'ਚ ਜਾਣ ਲਈ ਇਕ ਕਾਰੋਬਾਰੀ ਵਿਅਕਤੀ ਨੂੰ ਜ਼ਿਮਨੀ ਚੋਣ ਲਈ ਉਮੀਦਵਾਰ ਬਣਾ ਦਿੱਤਾ, ਜਿਸ ਨੂੰ ਆਮ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਅਤੇ ਮੁਸ਼ਕਿਲਾਂ ਦੀ ਕੋਈ ਜਾਣਕਾਰੀ ਨਹੀਂ ਹੈ | ਐਡਵੋਕੇਟ ਘੁੰਮਣ ਨੇ ਕਿਹਾ ਕਿ ਹਲਕਾ ਲੁਧਿਆਣਾ ਪੱਛਮੀ ਦੇ ਵੋਟਰ ਭਲੀਭਾਂਤ ਇਸ ਸੱਚ ਨੂੰ ਜਾਣਦੇ ਹਨ ਅਤੇ ਉਹ ਕਦੇ ਵੀ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ 'ਚ ਜਾਣ ਦਾ ਮੌਕਾ ਨਹੀਂ ਦੇਣਗੇ, ਕਿਉਂਕਿ ਇਹ ਹੱਕ ਪੰਜਾਬ ਦਾ ਹੈ, ਜਿਸ ਨੂੰ ੂ ਦਿੱਲੀ ਵਾਲੇ ਦੱਬਣ ਦੀਆਂ ਕੋਸ਼ਿਸ਼ਾਂ 'ਚ ਹਨ | ਇਸ ਲਈ ਦਿੱਲੀ ਦੇ ਲੋਕਾਂ ਵਲੋਂ ਨਕਾਰੇ 'ਆਪ' ਆਗੂਆਂ ਨੂੰ ਹਲਕਾ ਪੱਛਮੀ ਦੇ ਵੋਟਰ ਵੀ ਨਕਾਰਨਗੇ | ਐਡਵੋਕੇਟ ਘੁੰਮਣ ਵਲੋਂ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਹਲਕੇ ਦੇ ਵੱਖ-ਵੱਖ ਇਲਾਕਿਆਂ 'ਚ ਡੋਰ-ਟੂ-ਡੋਰ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ | ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਘੁੰਮਣ ਦੀ ਚੋਣ ਮੁਹਿੰਮ ਨੂੰ ਉਨ੍ਹਾਂ ਦੀ ਧਰਮਪਤਨੀ ਬੀਬੀ ਅਰਵਿੰਦਰ ਕੌਰ ਘੁੰਮਣ ਵਲੋਂ ਅੱਗੇ ਵਧਾਉਂਦੇ ਹੋਏ ਹਲਕੇ ਦੀਆਂ ਔਰਤ ਵੋਟਰਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਪੰਜਾਬ ਅਤੇ ਲੋਕ ਪੱਖੀ ਨੀਤੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਪਿ੍ੰਟਿੰਗ ਪੈੱ੍ਰਸ ਮਾਲਕਾਂ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ <br/> ਅਗਲੀ ਖ਼ਬਰ 'ਆਪ' ਨੂੰ ਅਲਵਿਦਾ ਆਖ ਖਾਮਿਦ ਅਲੀ ਸਾਥੀਆਂ ਸਮੇਤ ਕਾਂਗਰਸ 'ਚ ਸ਼ਮਿਲ <br/>
Ad Position 24