12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਜ਼ਿਮਨੀ ਚੋਣਾਂ ਤੋਂ ਪਹਿਲਾਂ ਪਿ੍ੰਟਿੰਗ ਪੈੱ੍ਰਸ ਮਾਲਕਾਂ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ <br/>

Ad Position 21
No active advertisement
ਅਜੀਤ ਡੈਸਕ 03-06-2025
ਲੁਧਿਆਣਾ, 2 ਜੂਨ (ਪਰਮਿੰਦਰ ਸਿੰਘ ਆਹੂਜਾ)-ਆਗਾਮੀ ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹਿਮਾਂਸ਼ੂ ਜੈਨ ਵਲੋਂ ਸਾਰੇ ਪਿ੍ੰਟਿੰਗ ਪੈੱ੍ਰਸ ਮਾਲਕਾਂ ਨੂੰ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ¢ ਜ਼ਿਲ੍ਹਾ ਚੋਣ ਅਫ਼ਸਰ ਹਿਮਾਂਸ਼ੂ ਜੈਨ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਚੋਣ ਨਾਲ ਸੰਬੰਧਿਤ ਸਮੱਗਰੀ, ਜਿਸ ਵਿਚ ਪੈਂਫਲੈਟ, ਪੋਸਟਰ ਅਤੇ ਹੈਂਡ ਬਿੱਲ ਸ਼ਾਮਿਲ ਹਨ, ਵਿਚ ਪ੍ਰਕਾਸ਼ਕ ਅਤੇ ਪਿ੍ੰਟਰ ਦੇ ਨਾਮ, ਛਾਪੀਆਂ ਗਈਆਂ ਕਾਪੀਆਂ ਦੀ ਗਿਣਤੀ ਅਤੇ ਪ੍ਰਕਾਸ਼ਕ ਤੋਂ ਦਸਤਖ਼ਤ ਕੀਤੇ ਘੋਸ਼ਣਾ ਪੱਤਰ ਨੂੰ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ ਜਿਸ ਵਿਚ ਪ੍ਰਕਾਸ਼ਨ ਬਾਰੇ ਵਿਆਪਕ ਵੇਰਵੇ ਸ਼ਾਮਿਲ ਹੋਣ ¢ ਕੋਈ ਵੀ ਮੁਹਿੰਮ ਸਮੱਗਰੀ ਛਾਪਣ ਤੋਂ ਪਹਿਲਾਂ, ਪਿ੍ੰਟਰ ਵਿਅਕਤੀ ਜਾਂ ਸੰਸਥਾ ਪਾਸੋਂ ਲਾਗਤ ਨੂੰ ਦਰਸਾਉਂਦਾ ਇਕ ਘੋਸ਼ਣਾ ਪੱਤਰ ਪ੍ਰਾਪਤ ਕਰਨਾ ਯਕੀਨੀ ਬਣਾਉਣ ¢ ਇਹ ਵੇਰਵੇ ਕੀਤੇ ਗਏ ਖ਼ਰਚੇ ਦੇ ਨਾਲ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਦੇ ਦਫ਼ਤਰ ਨੂੰ ਰਿਪੋਰਟ ਕੀਤੇ ਜਾਣੇ ਚਾਹੀਦੇ ਹਨ¢ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਕਿਸੇ ਵੀ ਜਾਤੀ, ਧਰਮ ਆਦਿ ਵਿਰੁੱਧ ਕੋਈ ਵੀ ਇਤਰਾਜ਼ਯੋਗ ਸਮੱਗਰੀ ਛਾਪੀ ਨਹੀਂ ਜਾਣੀ ਚਾਹੀਦੀ ¢ ਸਮੱਗਰੀ ਛਾਪਣ ਤੋਂ ਪਹਿਲਾਂ ਪ੍ਰਕਾਸ਼ਕ ਤੋਂ ਇਕ ਘੋਸ਼ਣਾ ਪੱਤਰ ਲਿਆ ਜਾਣਾ ਚਾਹੀਦਾ ਹੈ ਕਿ ਇਸ ਨੰੂ ਕÏਣ ਛਾਪ ਰਿਹਾ ਹੈ ਅਤੇ ਇਸ ਨੰੂ ਦੋ ਵਿਅਕਤੀਆਂ ਦੁਆਰਾ ਪ੍ਰਮਾਣਿਤ ਕੀਤਾ ਜਾਣਾ ਚਾਹੀਦਾ ਹੈ, ਜੋ ਪ੍ਰਕਾਸ਼ਕ ਨੂੰ ਚੰਗੀ ਤਰ੍ਹਾਂ ਜਾਣਦੇ ਹਨ¢ ਇਸ ਘੋਸ਼ਣਾ ਪੱਤਰ ਦੀਆਂ ਦੋ ਕਾਪੀਆਂ ਲਈਆਂ ਜਾਣੀਆਂ ਚਾਹੀਦੀਆਂ ਹਨ¢ ਉਨ੍ਹਾਂ ਕਿਹਾ ਕਿ ਛਾਪੀ ਗਈ ਸਮਗਰੀ ਦੀਆਂ ਕਾਪੀਆਂ ਪਿ੍ੰਟਰ ਦੁਆਰਾ ਸਹੀ ਢੰਗ ਨਾਲ ਦਸਤਖ਼ਤ ਕਰਵਾਉਣ ਤੋਂ ਬਾਅਦ ਕੀਤੇ ਗਏ ਖ਼ਰਚ ਦੇ ਵੇਰਵਿਆਂ ਦੇ ਨਾਲ ਚੋਣ ਖ਼ਰਚ ਨਿਗਰਾਨੀ ਟੀਮ ਨੂੰ ਭੇਜੀਆਂ ਜਾਣੀਆਂ ਚਾਹੀਦੀਆਂ ਹਨ¢ ਜ਼ਿਲ੍ਹਾ ਚੋਣ ਅਫ਼ਸਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਜੇਕਰ ਕਿਸੇ ਪੋਸਟਰ/ਪੈਂਫਲੈਟ ਵਿਚ ਕੋਈ ਵੀ ਅਜਿਹਾ ਮਾਮਲਾ ਜਾਂ ਸਮੱਗਰੀ ਹੈ, ਜੋ ਅਪਮਾਨਜਨਕ ਜਾਂ ਇਤਰਾਜ਼ਯੋਗ ਹੈ ਜਿਵੇਂ ਕਿ ਧਰਮ, ਨਸਲ, ਜਾਤ, ਭਾਈਚਾਰੇ ਜਾਂ ਭਾਸ਼ਾ ਦੇ ਆਧਾਰ 'ਤੇ ਅਪੀਲ ਕਰਨਾ ਜਾਂ ਵਿਰੋਧੀ ਦੀ ਚਰਿੱਤਰ ਹੱਤਿਆ ਕਰਨਾ ਆਦਿ ਤਾਂ ਸੰਬੰਧਿਤ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ¢

Ad Position 22
No active advertisement
ਪਿਛਲੀ ਖ਼ਬਰ ਉਮੀਦਵਾਰਾਂ ਦੇ ਖ਼ਰਚਿਆਂ 'ਤੇ ਨੇੜਿਓਾ ਨਜ਼ਰ ਰੱਖੀ ਜਾਵੇ-ਖਰਚਾ ਆਬਜ਼ਰਵਰ <br/> ਅਗਲੀ ਖ਼ਬਰ 'ਆਪ' ਆਗੂਆਂ ਨੂੰ ਹਲਕਾ ਪੱਛਮੀ ਦੇ ਵੋਟਰ ਵੀ ਨਕਾਰਨਗੇ-ਐਡਵੋਕੇਟ ਘੁੰਮਣ <br/>
Ad Position 24