25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਅਦਾਲਤ 'ਚ ਝੂਠੀ ਗਵਾਹੀ ਤੇ ਜ਼ਮਾਨਤ ਦੇਣ ਵਾਲੇ ਪਿਓ-ਪੁੱਤ ਖ਼ਿਲਾਫ਼ ਕੇਸ ਦਰਜ <br/>

Ad Position 21
No active advertisement
ਅਜੀਤ ਡੈਸਕ 30-08-2025
ਲੁਧਿਆਣਾ, 29 ਅਗਸਤ (ਜਗਮੀਤ ਸਿੰਘ)-ਇਕ ਕੇਸ 'ਚ ਜ਼ਮਾਨਤ ਲੈਣ ਲਈ ਅਦਾਲਤ 'ਚ ਜਾਅਲੀ ਜ਼ਮਾਨਤੀਆ ਅਤੇ ਗਵਾਹ ਪੇਸ਼ ਕਰਕੇ ਅਦਾਲਤ ਨਾਲ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ ਪੁਲਿਸ ਨੇ ਦੋ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਰਾਵਾਂ ਹੇਠ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਮੋਤੀ ਨਗਰ 'ਚ ਦਰਜ਼ 363, 366-ਏ ਦੇ ਮੁਕੱਦਮਾ ਨੰਬਰ 33/2022 'ਚ ਨਾਮਜ਼ਦ ਕਥਿਤ ਦੋਸ਼ੀ ਧੀਰਜ ਕੁਮਾਰ ਦੇ ਅਦਾਲਤ 'ਚ ਗੈਰ ਹਾਜ਼ਰ ਰਹਿਣ ਦੇ ਚੱਲਦੇ ਅਸਲ ਬਲਕਾਰ ਸਿੰਘ ਨੇ ਅਦਾਲਤ 'ਚ ਹਾਜ਼ਰ ਹੋ ਕੇ ਦੱਸਿਆ ਕਿ ਉਸਨੇ ਧੀਰਜ ਕੁਮਾਰ ਦੀ ਜ਼ਮਾਨਤ ਨਹੀਂ ਦਿੱਤੀ ਹੈ | ਜਦਕਿ ਪਿਓ-ਪੁੱਤ ਨੇ ਜਾਅਲੀ ਬਲਕਾਰ ਸਿੰਘ ਅਤੇ ਗਵਾਹ ਅੰਗਰੇਜ਼ ਸਿੰਘ ਵਜੋਂ ਪੇਸ਼ ਹੋ ਕੇ ਅਦਾਲਤ ਨੂੰ ਗੁੰਮਰਾਹ ਕੀਤਾ ਹੈ, ਜਿਸਦੇ ਬਾਅਦ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਰੀਡਰ ਨੀਰਜ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਬਲਕਾਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕਲਾਲਾ, ਜ਼ਿਲ੍ਹਾ ਬਰਨਾਲਾ ਅਤੇ ਉਸਦੇ ਲੜਕੇ ਅੰਗਰੇਜ਼ ਸਿੰਘ ਦੇ ਖ਼ਿਲਾਫ਼ ਸਖ਼ਤ ਧਰਾਵਾਂ ਹੇਠ ਕੇਸ ਦਰਜ ਕਰਕੇ ਦੋਵਾਂ ਦੀ ਭਾਲ ਸ਼ੁਰੂ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਮਾਸਟਰ ਤਾਰਾ ਸਿੰਘ ਕਾਲਜ ਵਿਖੇ ਮਨਾਇਆ ਖੇਡ ਦਿਵਸ ਅਗਲੀ ਖ਼ਬਰ ਵਰਧਮਾਨ ਸਮੂਹ ਨੇ ਡਿਊਟੀ-ਮੁਕਤ ਕਪਾਹ ਦਰਾਮਦ 'ਤੇ ਸਰਕਾਰ ਦੇ ਫ਼ੈਸਲੇ ਦਾ ਕੀਤਾ ਸਵਾਗਤ
Ad Position 24