25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਂਦਾ ਹੈ ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ ਕੋਟਾਂ

Ad Position 21
No active advertisement
ਅਜੀਤ ਡੈਸਕ 30-08-2025
ਖੰਨਾ-ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮਿ੍ਤਸਰ ਸਾਹਿਬ ਨੇ ਵਿੱਦਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਨੇਕਾਂ ਵਿੱਦਿਅਕ ਸੰਸਥਾਵਾਂ ਦੀ ਸਥਾਪਨਾ ਕਰ ਕੇ ਨਿਰਸਵਾਰਥ ਭਾਵਨਾ ਨਾਲ ਉੱਚ ਮਿਆਰੀ ਵਿੱਦਿਆ ਦੇਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਕਈ ਮਾਅਰਕੇ ਦੇ ਕੰਮ ਕੀਤੇ ਹਨ | ਪੇਂਡੂ ਇਲਾਕੇ ਵਿਚ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਵਿੱਦਿਆ ਦੀ ਲੋੜ ਨੂੰ ਮਹਿਸੂਸ ਕਰਦਿਆਂ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮਾਤਾ ਗੰਗਾ ਖ਼ਾਲਸਾ ਕਾਲਜ ਦੀ ਸਥਾਪਨਾ ਸੰਨ 1997 ਵਿਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤਤਕਾਲੀਨ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵਲੋਂ ਕਰਵਾਈ ਗਈ ਸੀ | ਲੜਕੀਆਂ ਨੂੰ ਉੱਚ-ਸਿੱਖਿਆ ਪ੍ਰਦਾਨ ਕਰਨ ਪ੍ਰਤੀ ਵਚਨਬੱਧਤਾ ਸਦਕਾ ਖ਼ਾਲਸਾ ਪੰਥ ਦੀ 300 ਸਾਲਾ ਸ਼ਤਾਬਦੀ ਨੂੰ ਸਮਰਪਿਤ ਇਸ ਕਾਲਜ ਦਾ ਨਾਮ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਅਤੇ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਦੇ ਮਾਤਾ, ਮਾਤਾ ਗੰਗਾ ਜੀ ਦੇ ਨਾਮ 'ਤੇ ਰੱਖਿਆ ਗਿਆ ਹੈ | ਇਸ ਨਾਮਵਰ ਸੰਸਥਾ ਨੇ ਨਿਵੇਕਲੀਆਂ ਪੁਲਾਂਘਾਂ ਪੁੱਟਦਿਆਂ ਸਮੇਂ-ਸਮੇਂ ਸੇਵਾ ਨਿਭਾਉਣ ਵਾਲੇ ਪਿ੍ੰਸੀਪਲਾਂ, ਉੱਤਮ ਸਟਾਫ਼ ਦੇ ਉੱਦਮ ਤੇ ਲਗਨ ਸਦਕਾ ਇਲਾਕੇ ਅੰਦਰ ਆਪਣੀ ਨਿਵੇਕਲੀ ਪਛਾਣ ਕਾਇਮ ਕਰ ਲਈ ਹੈ | ਪਿਛਲੇ 27 ਵਰਿ੍ਹਆਂ ਤੋਂ ਹੀ ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ ਤੋਂ ਮਾਨਤਾ ਪ੍ਰਾਪਤ ਇਸ ਸੰਸਥਾ ਦੇ ਨਤੀਜੇ ਬਾ-ਕਮਾਲ ਰਹੇ ਹਨ ਕਾਲਜ ਦੇ ਵਿਦਿਆਰਥੀ ਗਰੈਜੂਏਸ਼ਨ ਤੇ ਪੋਸਟ ਗਰੈਜੂਏਸ਼ਨ ਪੱਧਰ 'ਤੇ ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ ਵਿਚੋਂ ਪਹਿਲੇ ਦਸ ਸਥਾਨਾਂ ਵਿਚ ਰਹਿ ਕੇ ਸਫਲਤਾ ਪ੍ਰਾਪਤ ਕਰਦੇ ਹਨ¢ ਪਿਛਲੇ ਕਈ ਸਾਲਾਂ ਤੋਂ ਲੁਧਿਆਣਾ ਜ਼ੋਨ ਤੋਂ ਯੂਥ ਫ਼ੈਸਟੀਵਲ ਵਿਚ ਇਸ ਕਾਲਜ ਨੇ ਉੱਚ ਸਥਾਨ ਪ੍ਰਾਪਤ ਕੀਤੇ ਹਨ ਅਤੇ ਇੰਟਰ ਜ਼ੋਨਲ ਪੱਧਰ 'ਤੇ ਵੀ ਰਿਵਾਇਤੀ ਵਿਰਾਸਤੀ ਗਿੱਧਾ ਟੀਮ ਜੇਤੂ ਰਹੇ¢ ਕਾਲਜ ਦੇ ਵਿਦਿਆਰਥੀ ਗੁਰਕਰਨ ਸਿੰਘ ਬੀ. ਏ ਭਾਗ ਪਹਿਲਾ ਨੇ ਭਾਰ ਚੁੱਕਣ ਮੁਕਾਬਲਿਆਂ ਵਿਚ ਗੋਲਡ ਟਰਾਫ਼ੀ ਹਾਸਲ ਕੀਤੀ | ਕਾਲਜ ਦੀ ਵਿਦਿਆਰਥਣ ਸੁਰਿੰਦਰ ਕੌਰ ਨੇ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਅਤੇ ਆਈ. ਟੀ. ਆਈ ਦਿੱਲੀ ਅਤੇ ਹੁਣ ਹੈਦਰਾਬਾਦ ਇੰਸਟੀਚਿਊਟ ਵਿਖੇ ਬਤੌਰ ਸਾਇੰਟਿਸਟ ਗਣਿਤ ਅਧਿਆਪਕ ਹਨ | ਕਮਲਜੀਤ ਕੌਰ ਨੇ ਗੇਟ ਇਲੈਕਟ੍ਰੀਕਲ ਅਤੇ ਕੰਪਿਊਟਰ ਸਾਇੰਸ ਵਿਚ ਸ਼ਾਨਦਾਰ ਪ੍ਰਾਪਤੀ ਕੀਤੀ¢ ਉਹ ਪੀ. ਐੱਸ. ਪੀ. ਸੀ. ਐੱਲ. ਵਿਚ ਬਤੌਰ ਐੱਸ. ਡੀ. ਓ. ਨਿਯੁਕਤ ਹਨ | ਵਿਦਿਆਰਥਣ ਮੀਨਾਕਸ਼ੀ ਵਰਮਾ ਚੰਡੀਗੜ੍ਹ ਯੂਨੀਵਰਸਿਟੀ ਵਿਚ ਪ੍ਰੋਫੈਸਰ ਹਨ | ਇਸ ਕਾਲਜ ਦੇ ਨੈੱਟ ਪਾਸ ਕਰਨ ਵਾਲਿਆਂ ਦੀ ਲਿਸਟ ਬਹੁਤ ਬਹੁਤ ਲੰਮੀ ਹੈ | ਇਸ ਕਾਲਜ ਨੇ ਖ਼ਾਲਸਾ ਯੁਵਕ ਮੇਲਾ, ਖ਼ਾਲਸਾਈ ਖੇਡਾਂ, ਫੁੱਟਬਾਲ,ਗਤਕਾ, ਰਾਈਫ਼ਲ ਸ਼ੂਟਿੰਗ, ਐਨ. ਐੱਸ. ਐੱਸ. ਤੇ ਐਨ. ਸੀ. ਸੀ. ਵਿਚ ਵੀ ਗੋਲਡ ਮੈਡਲ ਤੇ ਸਿਲਵਰ ਮੈਡਲ ਹਾਸਲ ਕੀਤੇ ਹਨ | ਸਾਲ 2017 ਵਿਚ ਕਾਲਜ ਦੀ ਨੈਕ ਦੀ ਗਰੇਡੇਸ਼ਨ ਕਰਵਾਈ ਗਈ ਹੈ¢ ਕਾਲਜ ਨੇ ਨਿਰੰਤਰ ਤਿੰਨ ਵਾਰ ਯੂਥ ਫ਼ੈਸਟੀਵਲ ਦੀ ਮੇਜ਼ਬਾਨੀ ਕਰ ਕੇ ਆਲੇ-ਦੁਆਲੇ ਦੇ ਕਾਲਜਾਂ ਵਿਚ ਧੁੰਮਾਂ ਪਾਈਆਂ ਹਨ | ਇਲਾਕੇ ਦੀ ਮੰਗ 'ਤੇ 2019-2020 ਤੋਂ ਕਾਲਜ ਨੂੰ ਕੋ-ਐਜੂਕੇਸ਼ਨਲ ਸੰਸਥਾ ਵਜੋਂ ਪ੍ਰਵਾਨ ਕੀਤਾ ਗਿਆ ਹੈ¢ ਇਸ ਵੇਲੇ ਇਸ ਕਾਲਜ ਦੀ ਅਗਵਾਈ ਪਿ੍ੰਸੀਪਲ ਗਗਨਦੀਪ ਸਿੰਘ ਦੇ ਯੋਗ ਹੱਥਾਂ ਵਿਚ ਹੈ¢ ਉੱਚੀ-ਸੁੱਚੀ ਤੇ ਦੂਰ-ਅੰਦੇਸ਼ ਸੋਚ ਦੇ ਮਾਲਕ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਅਧੀਨ ਕਾਲਜ ਦਿਨ-ਪ੍ਰਤੀ-ਦਿਨ ਤਰੱਕੀ ਕਰ ਰਿਹਾ ਹੈ¢ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੇ ਸਕੱਤਰ ਇੰਜੀ. ਸੁਖਮਿੰਦਰ ਸਿੰਘ ਵਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ, ਹੁਨਰ ਕਲਾ, ਪ੍ਰਤਿਭਾ ਨੂੰ ਨਿਖਾਰਨ, ਸਿੱਖੀ ਸਿਧਾਂਤਾਂ ਨਾਲ ਜੋੜਨ, ਗੁਰਮਤਿ ਜੀਵਨ-ਜਾਚ, ਪਲੇਸਮੈਂਟ ਸੈੱਲ, ਵਰਕਸ਼ਾਪ ਵਰਨੈਕੂਲਰ ਬਿ੍ਜ ਕੋਰਸ ਅਤੇ ਰੁਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਜਾਣਾ ਸ਼ਲਾਘਾਯੋਗ ਹੈ | ਕਾਲਜ ਦੀ ਸਥਾਨਕ ਕਮੇਟੀ ਵਿਚ ਸ਼ਾਮਿਲ ਰਘਵੀਰ ਸਿੰਘ ਸਹਾਰਨਮਾਜਰਾ ਐਡੀਸ਼ਨਲ ਸਕੱਤਰ, ਹਰਪਾਲ ਸਿੰਘ ਜੱਲ੍ਹਾ ਮੈਂਬਰ ਸ਼੍ਰੋਮਣੀ ਕਮੇਟੀ, ਜਥੇ. ਦਵਿੰਦਰ ਸਿੰਘ ਖੱਟੜਾ ਮੈਂਬਰ ਸ਼੍ਰੋਮਣੀ ਕਮੇਟੀ, ਹਰਜਿੰਦਰ ਸਿੰਘ ਲਾਲ, ਜੋਗਿੰਦਰ ਸਿੰਘ ਓਬਰਾਏ, ਹਰਪ੍ਰੀਤ ਸਿੰਘ ਗਰਚਾ ਸੰਸਥਾ ਨੂੰ ਚਲਾਉਣ ਵਿਚ ਵਿਸ਼ੇਸ਼ ਯੋਗਦਾਨ ਪਾ ਰਹੇ ਹਨ¢ ਇਨ੍ਹਾਂ ਸਾਰਿਆਂ ਵਲੋਂ ਪਿ੍ੰਸੀਪਲ ਗਗਨਦੀਪ ਸਿੰਘ ਨੂੰ ਉਚੇਚੇ ਤੌਰ ਤੇ ਸਹਿਯੋਗ ਕੀਤਾ ਜਾਂਦਾ ਹੈ ਕਿਉਂਕਿ ਪਿ੍ੰਸੀਪਲ ਗਗਨਦੀਪ ਸਿੰਘ ਕਾਲਜ ਨੂੰ ਨਵੀਆਂ ਉਚਾਈਆਂ ਤੱਕ ਲਿਜਾਉਣ ਲਈ ਦਿਨ ਰਾਤ ਮਿਹਨਤ ਕਰਦੇ ਨਹੀ ਥੱਕਦੇ¢
ਕਾਲਜ ਦਾ ਵਿਸ਼ਾਲ ਕੈਂਪਸ ਸਾਫ਼-ਸੁਥਰੇ ਤੇ ਖੁੱਲ੍ਹੇ-ਡੁੱਲ੍ਹੇ ਵਾਤਾਵਰਨ ਵਿਚ ਹੈ | ਕਾਲਜ ਵਿਚ ਅਤਿ-ਆਧੁਨਿਕ ਉਪਕਰਨਾਂ ਨਾਲ ਲੈਸ ਜੀਵ ਵਿਗਿਆਨ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਹੋਮ ਸਾਇੰਸ, ਫ਼ੈਸ਼ਨ ਡਿਜ਼ਾਈਨਿੰਗ, ਕੰਪਿਊਟਰ ਸਾਇੰਸ, ਭਾਸ਼ਾ ਪ੍ਰਯੋਗਸ਼ਾਲਾਵਾਂ ਹਨ | ਪੁਸਤਕਾਂ ਦੇ ਵਿਸ਼ਾਲ ਭੰਡਾਰ ਅਤੇ ਇੰਟਰਨੈੱਟ ਦੀ ਸੁਵਿਧਾ ਪ੍ਰਾਪਤ ਜਥੇਦਾਰ ਦਯਾ ਸਿੰਘ ਯਾਦਗਾਰੀ ਲਾਇਬ੍ਰੇਰੀ ਕਾਲਜ ਦੀ ਸ਼ਾਨ ਹੈ | ਕਾਲਜ ਵਿਚ ਕੈਰੀਅਰ ਗਾਈਡੈਂਸ ਸੈੱਲ, ਪਲੇਸਮੈਂਟ ਸੈੱਲ, ਇਨੋਵੇਸ਼ਨ ਸੈੱਲ, ਇਕੁਅਲ ਓਪਰਚੁਨਿਟੀ ਸੈੱਲ ਅਤੇ ਰੈੱਡ ਰਿਬਨ ਕਲੱਬ ਆਦਿ ਵੀ ਸਥਾਪਿਤ ਹਨ | ਗੁਰਮਤਿ ਸਭਾ, ਪੰਜਾਬੀ ਸਾਹਿਤ ਸਭਾ, ਅੰਗਰੇਜ਼ੀ ਸਾਹਿਤ ਸੁਸਾਇਟੀ, ਵਾਤਾਵਰਨ ਅਤੇ ਵਰਮੀ ਕਲਚਰ ਕਲੱਬ, ਅਰਥਸ਼ਾਸਤਰ ਅਤੇ ਕਾਮਰਸ ਸੁਸਾਇਟੀ, ਸਪੋਰਟਸ ਕਲੱਬ, ਹੋਮ-ਸਾਇੰਸ ਸੁਸਾਇਟੀ, ਹਿਸਟਰੀ ਸੁਸਾਇਟੀ, ਗਣਿਤ ਸੁਸਾਇਟੀ, ਸੁਰ ਅਤੇ ਸੰਗੀਤ ਸਭਾ, ਸਮਾਜ ਸ਼ਾਸਤਰ ਸੁਸਾਇਟੀ, ਰਾਜਨੀਤੀ ਸ਼ਾਸਤਰ ਸੁਸਾਇਟੀ, ਐਨ. ਸੀ. ਸੀ, ਐਨ. ਐੱਸ. ਐੱਸ. ਕੰਮ ਕਰ ਰਹੇ ਹਨ¢ ਨਵੀਂ ਸਿੱਖਿਆ ਨੀਤੀ 2020 ਅਨੁਸਾਰ ਕੋਰਸ ਨਿਰਧਾਰਿਤ ਕਰਵਾਏ ਗਏ ਹਨ ਤਾਂ ਜੋ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾ ਸਕੇ¢
ਮਾਤਾ ਗੰਗਾ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀ ਸਥਾਪਨਾ ਵੀ ਕੀਤੀ ਗਈ, ਜਿੱਥੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਆਰਟਸ, ਕਾਮਰਸ, ਮੈਡੀਕਲ, ਨਾਨ-ਮੈਡੀਕਲ, ਕੰਪਿਊਟਰ ਵਿਭਾਗਾਂ ਦੇ ਹਰ ਵਿਸ਼ੇ ਦੀ ਵਿੱਦਿਆ ਮੁਹੱਈਆ ਕਰਵਾਈ ਜਾਂਦੀ ਹੈ | ਵਿਦਿਆਰਥੀਆਂ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ ਹਰ ਵਰ੍ਹੇ 100% ਰਹਿੰਦੇ ਹਨ | ਧਾਰਮਿਕ ਪ੍ਰੀਖਿਆ ਵਿਚ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਜ਼ੀਫ਼ੇ ਦਿੱਤੇ ਜਾਂਦੇ ਹਨ | ਗੁਰੂ ਗੋਬਿੰਦ ਸਿੰਘ ਜੀ ਸਟੱਡੀ ਸਰਕਲ ਵਲੋਂ ਵਿਦਿਆਰਥੀਆਂ ਦੀ ਹਰ ਸਾਲ ਨੈਤਿਕ ਪ੍ਰੀਖਿਆ ਲਈ ਜਾਂਦੀ ਹੈ¢ ਇਹ ਕਾਲਜ ਵਿਦਿਆਰਥੀਆਂ ਦੇ ਚੰਗੇ ਭਵਿੱਖ ਦਾ ਜਾਮਣ ਹੈ¢
-ਹਰਜਿੰਦਰ ਸਿੰਘ ਲਾਲ
Ad Position 22
No active advertisement
ਪਿਛਲੀ ਖ਼ਬਰ ਬਚਿੱਤਰ ਸਿੰਘ ਗਰੇਵਾਲ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ <br/> ਅਗਲੀ ਖ਼ਬਰ ਖੇਡ ਪ੍ਰਮੋਟਰ ਸੋਨੀਆ ਅਲੱਗ ਨੇ ਗੁਰੂ ਨਾਨਕ ਸਟੇਡੀਅਮ ਦੀ ਬਾਸਕਟਬਾਲ ਗਰਾਊਾਡ ਦਾ ਕੀਤਾ ਅਚਨਚੇਤ ਦੌਰਾ <br/>
Ad Position 24