25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਡੀ. ਜੀ. ਐੱਸ. ਜੀ. ਪਬਲਿਕ ਸਕੂਲ ਦੀਆਂ ਗਿੱਧੇ ਦੀਆਂ ਵਿਦਿਆਰਥਣਾਂ ਦਾ ''ਰੌਣਕ ਮੇਲਾU 'ਚ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 30-08-2025
ਡਾਬਾ/ਲੁਹਾਰਾ, 29 ਅਗਸਤ (ਕੁਲਵੰਤ ਸਿੰਘ ਸੱਪਲ)-ਲੋਕ-ਨਾਚ ਦੇ ਮਹੱਤਵ ਤੋਂ ਜਾਣੂ ਡੀ.ਜੀ.ਐੱਸ.ਜੀ. ਪਬਲਿਕ ਸਕੂਲ ਦੀਆਂ ਗਿੱਧੇ ਦੀਆਂ ਵਿਦਿਆਰਥਣਾਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲੁਧਿਆਣਾ ਸਹੋਦਿਆ ਸਕੂਲ ਪੱਛਮੀ ਵੱਲੋਂ ਆਯੋਜਿਤ ਰੰਗਾਂ-ਰੰਗ ''ਰੌਣਕ ਮੇਲਾU ਵਿਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਟਰਾਫੀ ਆਪਣੇ ਨਾਮ ਕਰਕੇ ਸਕੂਲ ਦਾ ਨਾਮ ਸਿਖਰਾਂ ਤੇ ਪਹੁੰਚਾਇਆ | ਇਹ ਰੌਣਕ ਮੇਲਾ ਪ੍ਰੋਗਰਾਮ ਪੀਸ ਪਬਲਿਕ ਸਕੂਲ, ਮੁੱਲਾਂਪੁਰ ਵਿਚ ਕਰਵਾਇਆ ਗਿਆ | ਇਸ ਮੇਲੇ ਵਿੱਚ ਗਿੱਧੇ ਦੀਆਂ ਅਨੇਕਾਂ ਟੀਮਾਂ ਨੇ ਸ਼ਿਰਕਤ ਕੀਤੀ, ਜਿਸ ਵਿਚ ਡੀ.ਜੀ.ਐੱਸ.ਜੀ. ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ ਸਰੋਤਿਆਂ ਦੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ | ਇਸ ਖੁਸ਼ੀ ਦੇ ਮੌਕੇ 'ਤੇ ਸਕੂਲ ਦੇ ਡਾਇਰੈਕਟਰ ਦਾਨਿਸ਼ ਗਰੇਵਾਲ ਨੇ ਜੇਤੂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਕੋਚ ਨੂੰ ਸਕੂਲ ਦਾ ਨਾਮ ਸੁਰਖੀਆਂ ਵਿਚ ਲਿਆਉਣ ਅਤੇ ਜਿੱਤ ਹਾਸਲ ਕਰਨ 'ਤੇ ਵਧਾਈ ਦਿੱਤੀ | ਉਨ੍ਹਾਂ ਨੇ ਵਿਦਿਆਰਥਣਾਂ ਨੂੰ ਹਮੇਸ਼ਾ ਅੱਗੇ ਵੱਧਦੇ ਰਹਿਣ ਲਈ ਪ੍ਰੇਰਿਤ ਵੀ ਕੀਤਾ | ਸਕੂਲ ਦੇ ਪਿ੍ੰਸੀਪਲ ਮੈਡਮ ਡਾ. ਰਜਨੀ ਐਂਗਰਿਸ਼ ਨੇ ਇਸ ਜਿੱਤ ਦਾ ਸਿਹਰਾ ਗਿੱਧੇ ਦੀ ਕੋਚ ਮਨਦੀਪ ਕੌਰ ਤੇ ਉਨ੍ਹਾਂ ਦੀਆਂ ਵਿਦਿਆਰਥਣਾਂ ਦੇ ਸਿਰ ਬੰਨਿ੍ਹਆ | ਉਨ੍ਹਾਂ ਨੇ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਕੋਚ ਦਾ ਮੂੰਹ ਮਿੱਠਾ ਕਰਵਾ ਸਕੂਲ ਵਿੱਚ ਨਿੱਘਾ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਕਿਰਿਆਤਮਕ ਕਾਰਜਾਂ ਰਾਹੀਂ ਵਿਦਿਆਰਥੀ ਆਪਣੀ ਕਾਬਲੀਅਤ ਤੋਂ ਜਾਣੂ ਹੁੰਦੇ ਹਨ ਅਤੇ ਇਨ੍ਹਾਂ ਉਪਰਾਲਿਆਂ ਰਾਹੀਂ ਵਿਦਿਆਰਥੀ ਆਪਣੇ ਅਮੀਰ ਸੱਭਿਆਚਾਰ ਦੀ ਡੂੰਘਾਈ ਨੂੰ ਜਾਣਦੇ ਹਨ ਜਿਸ ਮਗਰੋਂ ਉਹ ਉਸ ਨਾਲ ਹਮੇਸ਼ਾ ਲਈ ਜੁੜ ਜਾਂਦੇ ਹਨ | ਕਿਉਂਕਿ ਸਾਡੇ ਲੋਕ-ਨਾਚ ਲੋਕ ਜੀਵਨ ਦੇ ਚਾਵਾਂ, ਉਮੰਗਾਂ ਅਤੇ ਵਲਵਲਿਆਂ ਨੂੰ ਪ੍ਰਗਟ ਕਰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦੀ ਵਿਦਿਆਰਥਣ ਪੀ.ਜੀ.ਡੀ.ਐਮ.ਸੀ. ਦੂਜੇ ਸਮੈਸਟਰ ਦੀ ਪ੍ਰੀਖਿਆ 'ਚ ਅੱਵਲ ਅਗਲੀ ਖ਼ਬਰ ਬਚਿੱਤਰ ਸਿੰਘ ਗਰੇਵਾਲ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ <br/>
Ad Position 24