21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਝਪਟਮਾਰਾਂ ਨੇ ਦੋ ਔਰਤਾਂ ਦੇ ਗਲੇ 'ਚੋਂ ਸੋਨੇ ਦਾ ਲਾਕਟ ਤੇ ਮੰਗਲ ਸੂਤਰ ਝਪਟੇ

Ad Position 21
No active advertisement
ਅਜੀਤ ਡੈਸਕ 31-08-2025

ਲੁਧਿਆਣਾ, 30 ਅਗਸਤ (ਜਗਮੀਤ ਸਿੰਘ)-ਜ਼ਿਲ੍ਹਾ ਪੁਲਿਸ ਕਮਿਸ਼ਨਰੇਟ ਦੇ ਵੱਖ-ਵੱਖ ਇਲਾਕਿਆਂ 'ਚ ਬੇਖ਼ੌਫ ਚੋਰਾਂ, ਲੁਟੇਰਿਆਂ ਅਤੇ ਝਪਟਮਾਰਾਂ ਵਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਆਪਣੇ ਜਾਨ-ਮਾਲ ਦੀ ਰਾਖੀ ਆਪ ਕਰਨੀ ਪੈ ਰਹੀ ਹੈ | ਥਾਣਾ ਡਾਬਾ ਦੇ ਇਲਾਕੇ 'ਚ ਜਿੱਥੇ ਐਕਟਿਵਾ ਸਵਾਰ ਝਪਟਮਾਰਾਂ ਨੇ ਇਕ ਔਰਤ ਕੋਲੋਂ ਝਪਟਮਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਉਥੇ ਇਕ ਹੋਰ ਮਾਮਲੇ 'ਚ ਘਰ ਦੇ ਬਾਹਰ ਖੜ੍ਹੀ ਐਕਟਿਵਾ ਚੋਰੀ ਕਰਨ ਆਏ ਨਸ਼ੇੜੀ ਚੋਰ ਦੀ ਇਕ ਔਰਤ ਨੇ ਚੰਗੀ ਸੇਵਾ ਕੀਤੀ, ਜਿਸਦੇ ਬਾਅਦ ਨਸ਼ੇੜੀ ਚੋਰ ਮੌਕੇ ਤੋਂ ਭੱਜ ਨਿਕਲਿਆ | ਜਾਣਕਾਰੀ ਅਨੁਸਾਰ ਡਾਬਾ ਦੇ ਅਜੀਤ ਸਿੰਘ ਨਗਰ ਦੀ ਰਹਿਣ ਵਾਲੀ ਮਾਧੁਰੀ ਨਾਮਕ ਔਰਤ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਟਿਊਸ਼ਨ ਛੱਡ ਕੇ ਘਰ ਵਾਪਸ ਆ ਰਹੀ ਸੀ | ਘਰ ਦੇ ਨੇੜੇ ਹੀ ਐਕਟਿਵਾ ਸਵਾਰ ਦੋ ਝਪਟਮਾਰਾਂ ਨੇ ਉਸਦੇ ਗਲੇ 'ਚੋਂ ਸੋਨੇ ਦਾ ਲਾਕਟ ਝਪਟ ਲਿਆ | ਜਦੋਂ ਉਸਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਝਪਟਮਾਰਾਂ ਨੇ ਉਸਦਾ ਮੂੰਹ ਦੱਬ ਦਿੱਤਾ ਅਤੇ ਉਸ ਨੰੂ ਧੱਕਾ ਦੇ ਕੇ ਫ਼ਰਾਰ ਹੋ ਗਏ, ਜਿਸਦੇ ਬਾਅਦ ਪੁਲਿਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ ਗਈ | ਦੂਸਰੇ ਮਾਮਲੇ 'ਚ ਡਾਬਾ ਇਲਾਕੇ 'ਚ ਇਕ ਨਸ਼ੇੜੀ ਚੋਰ ਨੇ ਘਰ ਦੇ ਬਾਹਰ ਖੜ੍ਹੀ ਹੋਈ ਐਕਟਿਵਾ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਘਰ ਦੇ ਅੰਦਰ ਆਪਣੇ ਸੱਸ-ਸਹੁਰੇ ਨਾਲ ਮੌਜੂਦ ਨੇਹਾ ਨੇ ਬਾਹਰ ਆ ਕੇ ਡੰਡੇ ਨਾਲ ਨਸ਼ੇੜੀ ਚੋਰ ਦੀ ਚੰਗੀ ਭੁਗਤ ਸਵਾਰੀ, ਜਿਸ ਤੋਂ ਬਾਅਦ ਡਰਦਾ ਹੋਇਆ ਨਸ਼ੇੜੀ ਚੋਰ ਭੱਜ ਨਿਕਲਿਆ | ਇਸੇ ਤਰ੍ਹਾਂ ਗਿਆਸਪੁਰਾ ਦੇ ਇਲਾਕੇ 'ਚ ਨਾਮਾਲੂਮ ਝਪਟਮਾਰਾਂ ਨੇ ਈ-ਰਿਕਸ਼ਾ 'ਚ ਬੈਠੀ ਇਕ ਔਰਤ ਦੇ ਗਲੇ 'ਚੋਂ ਸੋਨੇ ਦਾ ਮੰਗਲ-ਸੂਤਰ ਝਪਟ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ | ਇਸ ਘਟਨਾ ਨੇੜੇ ਹੀ ਲੱਗੇ ਇਕ ਸੀ.ਸੀ. ਟੀਵੀ ਕੈਮਰੇ 'ਚ ਕੈਦ ਹੋ ਗਈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਵਲੋਂ ਚਾਂਦ ਸਿਨੇਮਾ ਕੋਲ ਵਿਵਾਦਿਤ ਸਮਾਰਟ ਵੈਂਡਿੰਗ ਜ਼ੋਨ ਬਣਾਉਣਾ ਦਾ ਕੰਮ ਫਿਰ ਸ਼ੁਰੂ ਅਗਲੀ ਖ਼ਬਰ ਜ਼ੀਰਾ ਦਾ ਨੌਜਵਾਨ ਕੈਨੇਡਾ ਪੁਲਿਸ 'ਚ ਹੋਇਆ ਭਰਤੀ
Ad Position 24