21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਲੋਹੇ ਦੇ ਦਾਤ ਨਾਲ ਹਮਲਾ ਕਰ ਲੁੱਟ ਕਰਨ ਵਾਲੇ ਤਿੰਨ ਲੁਟੇਰਿਆਂ ਦੀ ਹੋਈ ਪਛਾਣ

Ad Position 21
No active advertisement
ਅਜੀਤ ਡੈਸਕ 31-08-2025
ਲੁਧਿਆਣਾ, 30 ਅਗਸਤ (ਜਗਮੀਤ ਸਿੰਘ)-ਇਕ ਵਿਅਕਤੀ ਉਪਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੇ ਬਾਅਦ ਉਸਦੀ ਕੁੱਟਮਾਰ ਕਰਦੇ ਹੋਏ ਮੋਬਾਈਲ ਅਤੇ ਨਕਦੀ ਚੋਰੀ ਕਰਨ ਵਾਲੇ ਤਿੰਨ ਲੁਟੇਰਿਆਂ ਦੇ ਖ਼ਿਲਾਫ਼ ਥਾਣਾ ਸਦਰ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਹਰਜੀਤ ਸਿੰਘ ਨਾਮਕ ਵਿਅਕਤੀ ਨੇ ਦੱਸਿਆ ਕਿ 27 ਅਗਸਤ ਦੀ ਰਾਤ ਸੰਗੋਵਾਲ ਨਹਿਰ ਦੇ ਨੇੜੇ ਤਿੰਨ ਨਾਮਾਲੂਮ ਲੜਕਿਆਂ ਨੇ ਉਸ ਨੰੂ ਘੇਰ ਕੇ ਮੋਢੇ ਉਪਰ ਲੋਹੇ ਦਾ ਦਾਤ ਨਾਲ ਟੱਕ ਲਗਾ ਕੇ ਜ਼ਖਮੀ ਕਰ ਦਿੱਤਾ, ਜਿਨ੍ਹਾਂ ਨੇ ਹਰਜੀਤ ਦੀ ਕੁੱਟਮਾਰ ਕਰਦੇ ਹੋਏ ਉਸਦਾ ਮੋਬਾਈਲ ਫ਼ੋਨ ਮਾਰਕਾ ਓਪੋ ਐਫ-27 ਖੋਹ ਲਿਆ ਅਤੇ ਫਿਰ ਪੇਟੀਐਮ ਦਾ ਪਾਸਵਰਡ ਲੈ ਕੇ 7200 ਰੁਪਏ ਕਿਸੇ ਰੀਤੂ ਦੇਵੀ ਦੇ ਖਾਤੇ 'ਚ ਟਰਾਂਸਫ਼ਰ ਕਰ ਲਏ | ਮੰਡੀ ਅਹਿਮਦਗੜ੍ਹ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਕਰਵਾਉਣ ਦੇ ਬਾਅਦ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਕਰਦੇ ਹੋਏ ਪੁਲਿਸ ਨੇ ਹਰਜੀਤ ਕੋਲੋਂ ਲੁੱਟ ਕਰਨ ਦੇ ਦੋਸ਼ਾਂ ਹੇਠ ਜਗਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਆਜ਼ਾਦ ਨਗਰ, ਧਰੁਵ ਕੁਮਾਰ ਪੁੱਤਰ ਵਰਿੰਦਰ ਗੁਪਤਾ ਵਾਸੀ ਬਰੋਟਾ ਰੋਡ, ਸ਼ਿਮਲਾਪੁਰੀ ਅਤੇ ਲਵੀ ਵਾਸੀ ਆਜ਼ਾਦ ਨਗਰ, ਬਰੋਟਾ ਰੋਡ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਹੇਠ ਕੇਸ ਦਰਜ ਕਰਕੇ ਤਿੰਨਾਂ ਦੀ ਭਾਲ ਸ਼ੁਰੂ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਫ਼ੈਕਟਰੀ 'ਚ ਡਿਸਪੈਚ ਦਾ ਕੰਮ ਕਰਨ ਵਾਲੇ ਤਿੰਨ ਵਰਕਰਾਂ ਨੇ ਲਗਾਇਆ ਮਾਲਕ ਨੂੰ ਲੱਖਾਂ ਦਾ ਚੂਨਾ ਅਗਲੀ ਖ਼ਬਰ ਝਗੜਾ ਕਰਨ ਵਾਲੇ ਪਿਓ-ਪੁੱਤ 'ਤੇ ਪਰਚਾ ਦਰਜ
Ad Position 24