21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਝਗੜਾ ਕਰਨ ਵਾਲੇ ਪਿਓ-ਪੁੱਤ 'ਤੇ ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 31-08-2025
ਲੁਧਿਆਣਾ, 30 ਅਗਸਤ (ਜਗਮੀਤ ਸਿੰਘ)-ਆਪਣੀ ਫ਼ੈਕਟਰੀ ਦੇ ਬਾਹਰ ਖੜ੍ਹੇ ਹੋਏ ਇਕ ਕਾਰੋਬਾਰੀ ਵਲੋਂ ਇਕ ਟਰੱਕ ਚਾਲਕ ਨੂੰ ਕੂੜਾ ਸੁੱਟਣ ਤੋਂ ਰੋਕਣ ਦੇ ਮਾਮਲੇ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕਰਨ ਵਾਲੇ ਟਰੱਕ ਚਾਲਕ ਅਤੇ ਬਹਿਕਾਵੇ 'ਚ ਆ ਕੇ ਉਸ ਦੇ ਲੜਕੇ ਨੇ ਕਿਸੇ ਹੋਰ ਦੇ ਲਾਇਸੰਸੀ ਪਿਸਤੌਲ ਨਾਲ ਹਵਾਈ ਫਾਇਰ ਕਰਨ ਨੂੰ ਲੈ ਕੇ ਥਾਣਾ ਮੋਤੀ ਨਗਰ ਪੁਲਿਸ ਨੇ ਭਾਰਤੀ ਨਿਆਂ ਸਾਹਿੰਤਾ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਹੇਠ ਕੇਸ ਦਰਜ ਕਰਕੇ ਦੋਵੇਂ ਪਿਓ-ਪੁੱਤ ਨੂੰ ਗਿ੍ਫ਼ਤਾਰ ਕੀਤਾ ਹੈ | ਫੋਕਲ ਪੁਆਇੰਟ ਦੇ ਫੇਸ-4 'ਚ ਸਥਿਤ ਸ੍ਰੀ ਟੂਲਜ਼ ਇੰਡੀਆ ਪ੍ਰਾਈਵੇਟ ਲਿਮਟਿਡ ਫ਼ੈਕਟਰੀ ਦੇ ਮਾਲਕ ਸਮੀਰ ਰੱਲਹਨ ਵਾਸੀ ਸੈਕਟਰ-32 ਏ, ਚੰਡੀਗੜ੍ਹ ਰੋਡ ਨੇ ਦੱਸਿਆ ਕਿ ਬੀਤੀ 29 ਅਗਸਤ ਦੀ ਸਵੇਰ ਕਰੀਬ ਪੌਣੇ 12 ਵਜੇ ਉਹ ਫ਼ੈਕਟਰੀ ਦੇ ਗੇਟ 'ਤੇ ਖੜ੍ਹੇ ਸਨ | ਇਸ ਦੌਰਾਨ ਇਕ ਟਰੱਕ ਚਾਲਕ ਨੇ ਫ਼ੈਕਟਰੀ ਦੇ ਗੇਟ ਅੱਗੇ ਟਰੱਕ 'ਚੋਂ ਕੁੱਝ ਕੂੜਾ ਸੁੱਟ ਦਿੱਤਾ, ਜਿਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਸ ਨੇ ਫ਼ੋਨ ਕਰਕੇ ਆਪਣੇ ਬੇਟੇ ਨੂੰ ਹਥਿਆਰ ਲਿਆਉਣ ਲਈ ਕਿਹਾ, ਜਿਸ ਦੇ ਕੁੱਝ ਸਮੇਂ ਬਾਅਦ ਹੀ ਉਸ ਦਾ ਬੇਟਾ ਹਥਿਆਰ ਲੈ ਕੇ ਪਹੁੰਚ ਗਿਆ ਅਤੇ ਉਸ ਨੇ ਆਉਂਦੇ ਹੀ ਹਵਾਈ ਫਾਇਰ ਕਰ ਦਿੱਤਾ | ਇਸ ਤੋਂ ਪਹਿਲਾਂ ਕਿ ਉਹ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਫ਼ੈਕਟਰੀ ਦੇ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰਨ ਦੇ ਬਾਅਦ ਪੁਲਿਸ ਕੰਟਰੋਲ ਰੂਮ 'ਤੇ ਇਸ ਦੀ ਸੂਚਨਾ ਦਿੱਤੀ | ਸ਼ਿਕਾਇਤਕਰਤਾ ਕਾਰੋਬਾਰੀ ਸਮੀਰ ਰੱਲਹਨ ਨੇ ਦੱਸਿਆ ਕਿ ਟਰੱਕ ਚਾਲਕ ਨੇ ਆਪਣੇ ਲੜਕੇ ਨੂੰ ਗੁੰਮਰਾਹ ਕਰਦੇ ਹੋਏ ਉਸ ਦੀ ਦਾੜ੍ਹੀ ਨੂੰ ਹੱਥ ਪਾਉਣ ਅਤੇ ਕੁੱਟਮਾਰ ਕਰਨ ਦਾ ਝੂਠ ਬੋਲ ਕੇ ਹਥਿਆਰ ਲਿਆਉਣ ਲਈ ਕਿਹਾ, ਪਰ ਸਾਰੀ ਘਟਨਾ ਸੀ.ਸੀ. ਟੀਵੀ 'ਚ ਕੈਦ ਹੋਣ ਦੇ ਬਾਅਦ ਜਦੋਂ ਟਰੱਕ ਚਾਲਕ ਦੇ ਲੜਕੇ ਨੂੰ ਵੀਡੀਓ ਵਿਖਾਈ ਗਈ ਤਾਂ ਸੱਚ ਸਾਹਮਣੇ ਆਇਆ | ਥਾਣਾ ਮੋਤੀ ਨਗਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਟਰੱਕ ਚਾਲਕ ਸੁਖਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਅਤੇ ਉਸ ਦੇ ਲੜਕੇ ਪਰਮਿੰਦਰ ਸਿੰਘ ਵਾਸੀਆਨ ਗੁਰਬਚਨ ਨਗਰ, ਲੁਹਾਰਾ ਨੂੰ ਗਿ੍ਫ਼ਤਾਰ ਕਰਕੇ ਪਰਮਿੰਦਰ ਦੇ ਕੋਲੋਂ ਇਕ ਵੈਬਲੇ ਫੋਕਸ ਪਿਸਤੌਲ, ਖਾਲੀ ਕਾਰਤੂਸ, ਇਕ ਖਾਲੀ ਮੈਗਜ਼ੀਨ ਅਤੇ 10 ਰੌਂਦ ਮਾਰਕ 9.65 ਕਰਨ ਦੇ ਨਾਲ ਹੀ ਟਰੱਕ ਨੂੰ ਕਬਜ਼ੇ 'ਚ ਲੈ ਲਿਆ | ਇਸ ਪੂਰੇ ਮਾਮਲੇ ਸਬੰਧੀ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਅਜਮੇਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਕਿ ਵੈਬਲੇ ਫੋਕਸ ਪਿਸਤੌਲ ਪਰਮਿੰਦਰ ਸਿੰਘ ਦਾ ਨਹੀਂ ਹੈ, ਬਲਕਿ ਉਸ ਦੇ ਕਾਰੋਬਾਰੀ ਭਾਈਵਾਲ ਦਾ ਲਾਇਸੰਸੀ ਪਿਸਤੌਲ ਹੈ, ਜਿਸ ਨੂੰ ਪਰਮਿੰਦਰ ਸਿੰਘ ਨੇ ਗੈਰਕਾਨੂੰਨੀ ਤਰੀਕੇ ਨਾਲ ਵਰਤਦੇ ਹੋਏ ਹਵਾਈ ਫਾਇਰ ਕੀਤਾ ਹੈ | ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਨੂੰ ਗਿ੍ਫ਼ਤਾਰ ਕਰਨ ਦੇ ਬਾਅਦ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਲੋਹੇ ਦੇ ਦਾਤ ਨਾਲ ਹਮਲਾ ਕਰ ਲੁੱਟ ਕਰਨ ਵਾਲੇ ਤਿੰਨ ਲੁਟੇਰਿਆਂ ਦੀ ਹੋਈ ਪਛਾਣ ਅਗਲੀ ਖ਼ਬਰ ਨਗਰ ਨਿਗਮ ਵਲੋਂ ਚਾਂਦ ਸਿਨੇਮਾ ਕੋਲ ਵਿਵਾਦਿਤ ਸਮਾਰਟ ਵੈਂਡਿੰਗ ਜ਼ੋਨ ਬਣਾਉਣਾ ਦਾ ਕੰਮ ਫਿਰ ਸ਼ੁਰੂ
Ad Position 24