21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਆਮ ਆਦਮੀ ਪਾਰਟੀ ਲੁਧਿਆਣਾ ਵਲੋਂ ਪਠਾਨਕੋਟ ਦੇ ਹੜ੍ਹ-ਪੀੜਤ ਪਿੰਡਾਂ ਵਿਚ ਰਾਹਤ ਸਮੱਗਰੀ ਵੰਡੀ <br/>

Ad Position 21
No active advertisement
ਅਜੀਤ ਡੈਸਕ 31-08-2025
ਲੁਧਿਆਣਾ, 30 ਅਗਸਤ (ਡਾ. ਤਰਲੋਚਨ ਸਿੰਘ)-ਆਮ ਆਦਮੀ ਪਾਰਟੀ ਲੁਧਿਆਣਾ (ਸ਼ਹਿਰੀ) ਨੇ ਮੁਸੀਬਤ ਦੀ ਘੜੀ ਵਿਚ ਪਠਾਨਕੋਟ ਦੇ ਹੜ੍ਹ-ਪੀੜਤ ਲੋਕਾਂ ਦੀ ਹਿੰਮਤ ਵਜੋਂ ਖੜ੍ਹਦਿਆਂ ਇਕ ਪ੍ਰੇਰਨਾਦਾਇਕ ਰਾਹਤ ਮੁਹਿੰਮ ਚਲਾਈ | ਸੇਵਾ ਅਤੇ ਸਮਰਪਣ ਦੇ ਜਜ਼ਬੇ ਨਾਲ ਪਾਰਟੀ ਦੇ ਸਮੂਹ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਲੁਧਿਆਣਾ ਤੋਂ ਛੇ ਟਰੱਕ ਪਸ਼ੂਆਂ ਦਾ ਚਾਰਾ, 5000 ਰਾਸ਼ਨ ਕਿੱਟਾਂ ਅਤੇ ਹੋਰ ਘਰੇਲੂ ਲੋੜਵੰਦ ਸਾਮਾਨ ਪਠਾਨਕੋਟ ਲਈ ਰਵਾਨਾ ਕੀਤਾ ਗਿਆ ਸੀ | ਇਹ ਸਮਗਰੀ ਪਠਾਨਕੋਟ ਦੇ ਸਰਨਾ ਸਥਿਤ ਰਾਧਾ ਸੁਆਮੀ ਸਤਿਸੰਗ ਘਰ ਵਿਖੇ ਇਕੱਠੀ ਕੀਤੀ ਗਈ, ਜਿੱਥੋਂ 'ਆਪ' ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਜਤਿੰਦਰ ਖੰਗੂੜਾ ਦੀ ਅਗਵਾਈ ਵਿਚ ਸਮਰਪਿਤ ਟੀਮਾਂ ਨੇ 'ਆਪ' ਪਠਾਨਕੋਟ ਦੇ ਵਲੰਟੀਅਰਾਂ ਨਾਲ ਮਿਲ ਕੇ ਪੋਹਾ ਹਲਕੇ ਦੇ ਤਾਰਾਗੜ੍ਹ ਵਿਖੇ ਰਾਵੀ ਦਰਿਆ ਦੇ ਕੰਢੇ ਲਗਦੇ ਪਿੰਡਾਂ ਸਹਾਰਨਪੁਰ, ਗੱਜੂ ਖ਼ਾਲਸਾ, ਕਥਲੌਰ, ਬਰਕਤ, ਚੇਲਾ ਚੱਕ, ਜੋਗਰ ਅਤੇ ਹੋਰ ਨੇੜਲੇ ਪਿੰਡਾਂ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਹਤ ਸਮਗਰੀ ਪਹੁੰਚਾਈ | ਇਸ ਦੌਰਾਨ ਹਰ ਇਕ ਕਿੱਟ ਨੂੰ ਪਿਆਰ ਅਤੇ ਸਤਿਕਾਰ ਨਾਲ ਵੰਡਿਆ ਗਿਆ, ਜਿਸ ਨੇ ਪੀੜਤ ਲੋਕਾਂ ਦੇ ਚਿਹਰਿਆਂ 'ਤੇ ਆਸ ਦੀ ਮੁਸਕਾਨ ਜਗਾਈ | ਇਸ ਪਹਿਲਕਦਮੀ ਦਾ ਮਕਸਦ ਸਿਰਫ਼ ਸਮਗਰੀ ਵੰਡਣਾ ਹੀ ਨਹੀਂ, ਸਗੋਂ ਮੁਸੀਬਤ ਵਿਚ ਫਸੇ ਲੋਕਾਂ ਦੇ ਹੌਂਸਲੇ ਨੂੰ ਬੁਲੰਦ ਕਰਨਾ ਸੀ | ਆਮ ਆਦਮੀ ਪਾਰਟੀ ਨੇ 'ਕੰਮ ਬੋਲਦਾ ਹੈ' ਦੇ ਸਿਧਾਂਤ ਨੂੰ ਸਾਕਾਰ ਕਰਦਿਆਂ ਆਪਣੀ ਅਟੱਲ ਸਮਾਜ ਸੇਵਾ ਦੀ ਵਚਨਬੱਧਤਾ ਨੂੰ ਮੁੜ ਸਾਬਤ ਕੀਤਾ | ਇਸ ਮੌਕੇ ਸ਼ਰਨਪਾਲ ਸਿੰਘ ਮੱਕੜ, ਤਰਸੇਮ ਸਿੰਘ ਭਿੰਡਰ, ਪਰਮਿੰਦਰ ਸੰਧੂ, ਨਿਧੀ ਗੁਪਤਾ, ਅਮਰਿੰਦਰ ਪਾਲ ਸਿੰਘ, ਕਪਿਲ ਸਿੱਧੂ, ਮਨਜੀਤ ਸਿੰਘ ਹਰਮਨ, ਅਮਰਜੀਤ ਸਿੰਘ, ਪੁਨੀਤ ਸਾਹਨੀ, ਸ਼ਰਨਜੀਤ ਸਿੰਘ, ਕੌਂਸਲਰ ਸਤਨਾਮ ਸਿੰਘ ਸਨੀ ਮਾਸਟਰ, ਕੌਂਸਲਰ ਅਮਰਜੀਤ ਸਿੰਘ, ਵਰਿੰਦਰ ਸਿੰਘ ਗਿੱਲ ਕੋਟਲੀ ਅਤੇ ਬਲਵਿੰਦਰ ਸਿੰਘ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਹਿੱਸਾ ਲਿਆ |

Ad Position 22
No active advertisement
ਪਿਛਲੀ ਖ਼ਬਰ ਸਤਲੁਜ ਦਰਿਆ ਵਿਚ ਵਗ ਰਿਹਾ 32000 ਕਿਊਸਕ ਪਾਣੀ <br/> ਅਗਲੀ ਖ਼ਬਰ ਕੌਂਸਲਰ ਪਤੀ ਬੋਪਾਰਾਏ ਨੇ ਢੰਡਾਰੀ ਖ਼ੁਰਦ ਦੀਆਂ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ <br/>
Ad Position 24