21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸਤਲੁਜ ਦਰਿਆ ਵਿਚ ਵਗ ਰਿਹਾ 32000 ਕਿਊਸਕ ਪਾਣੀ <br/>

Ad Position 21
No active advertisement
ਅਜੀਤ ਡੈਸਕ 31-08-2025
ਲਾਡੋਵਾਲ, 30 ਅਗਸਤ (ਬਲਬੀਰ ਸਿੰਘ ਰਾਣਾ)-ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਬਿਲਕੁਲ ਸਥਿਰ ਚੱਲ ਰਿਹਾ ਹੈ ਅਤੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਬਹੁਤ ਥੱਲੇ ਵਗ ਰਿਹਾ ਹੈ, ਜਿਹੜਾ ਕਿ ਖਤਰੇ ਤੋਂ ਬਾਹਰ ਹੈ | ਇਹ ਸ਼ਬਦ ਲਾਡੋਵਾਲ ਗੇਜ ਮਾਸਟਰ ਅਤੇ ਬੇਲਦਾਰ ਸਰਬਜੀਤ ਸਿੰਘ ਸਾਬੀ ਨੇ ਸਤਲੁਜ ਦਰਿਆ ਸਬੰਧੀ ਗੱਲਬਾਤ ਕਰਦਿਆਂ ਪੱਤਰਕਾਰਾਂ ਨਾਲ ਸਾਂਝੇ ਕੀਤੇ | ਉਨ੍ਹਾਂ ਦੱਸਿਆ ਕਿ ਕੱਲ੍ਹ ਰਾਤ ਸਤਲੁਜ ਦਰਿਆ ਵਿਚ 58 ਹਜ਼ਾਰ ਕਿਊਸਕ ਪਾਣੀ ਛੱਡਿਆ ਗਿਆ ਸੀ, ਜਿਸ ਵਿਚੋਂ ਸਵੇਰੇ 10 ਵਜੇ ਤੱਕ 26 ਕਿਊਸਕ ਪਾਣੀ ਅੱਗੇ ਨਿਕਲ ਗਿਆ ਹੈ ਅਤੇ ਅੱਜ ਸਾਰਾ ਦਿਨ 32000 ਕਿਊਸਕ ਪਾਣੀ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜੇਕਰ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਹੋਰ ਵਧਦਾ ਹੈ ਤਾਂ ਫਿਰ ਹੋ ਸਕਦਾ ਹੈ ਕਿ ਰਾਤ ਬਰਾਤੇ ਥੋੜ੍ਹਾ ਬਹੁਤਾ ਹੋਰ ਪਾਣੀ ਸਤਲੁਜ ਦਰਿਆ ਵਿਚ ਛੱਡਿਆ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਆਸ ਪਾਸ ਦੇ ਪਿੰਡਾਂ ਦੇ ਲੋਕ ਸਤਲੁਜ ਦਰਿਆ ਵਿਚ ਵੱਧ ਛੱਡੇ ਗਏ ਪਾਣੀ ਦੀਆਂ ਅਫ਼ਵਾਹਾਂ ਸੁਣ ਕੇ ਸਤਲੁਜ ਦਰਿਆ 'ਤੇ ਪਾਣੀ ਦਾ ਪੱਧਰ ਦੇਖਣ ਵਾਸਤੇ ਵੀ ਆਉਂਦੇ ਹਨ | ਗੇਜ ਮਾਸਟਰ ਸਾਬੀ ਨੇ ਦੱਸਿਆ ਕਿ ਸਤਲੁਜ ਦਰਿਆ ਇਕ ਲੱਖ ਕਿਊਸਕ ਪਾਣੀ ਸੰਭਾਲਣ ਦੀ ਸਮਰੱਥਾ ਰੱਖਦਾ, ਜਦ ਇਸ ਤੋਂ ਉਪਰ ਪਾਣੀ ਛੱਡਿਆ ਗਿਆ ਤਾਂ ਦਰਿਆ ਦੇ ਆਸ ਪਾਸ ਦੇ ਪਿੰਡਾਂ ਦੇ ਲੋਕ ਖਤਰੇ ਹੇਠ ਆ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਰੌਣੀ ਸਹਿਕਾਰੀ ਸਭਾ ਵਿਚ ਅਕਾਲੀ ਦਲ ਦਾ ਕਬਜ਼ਾ, 11 'ਚੋਂ 8 ਡਾਇਰੈਕਟਰ ਜਿੱਤੇ ਅਗਲੀ ਖ਼ਬਰ ਆਮ ਆਦਮੀ ਪਾਰਟੀ ਲੁਧਿਆਣਾ ਵਲੋਂ ਪਠਾਨਕੋਟ ਦੇ ਹੜ੍ਹ-ਪੀੜਤ ਪਿੰਡਾਂ ਵਿਚ ਰਾਹਤ ਸਮੱਗਰੀ ਵੰਡੀ <br/>
Ad Position 24