13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਬੀ. ਐੱਸ. ਐੱਫ. ਜਵਾਨ ਦੀਆਂ ਲੱਤਾਂ ਕੱਟੇ ਜਾਣ ਲਈ ਜ਼ਿੰਮੇਵਾਰ ਚੋਰ ਦੀ ਭਾਲ 'ਚ ਲੁਧਿਆਣਾ ਪੁਲਿਸ <br/>

Ad Position 21
No active advertisement
ਅਜੀਤ ਡੈਸਕ 01-09-2025
ਲੁਧਿਆਣਾ, 31 ਅਗਸਤ (ਜਗਮੀਤ ਸਿੰਘ)-ਬੀਤੇ ਦਿਨੀਂ ਲੁਧਿਆਣਾ ਰੇਲਵੇ ਸਟੇਸ਼ਨ ਦੇ ਦਮੋਰੀਆ ਪੁੱਲ 'ਤੇ ਇਕ ਮੋਬਾਇਲ ਚੋਰ ਕੋਲੋਂ ਆਪਣਾ ਮੋਬਾਇਲ ਵਾਪਸ ਲੈਣ ਲਈ ਉਸ ਨਾਲ ਭਿੜੇ ਬੀ.ਐਸ.ਐਫ. ਦੇ ਜਵਾਨ ਅਮਨ ਜੈਸਵਾਲ ਪੁੱਤਰ ਰਾਕੇਸ਼ ਜੈਸਵਾਲ ਵਾਸੀ ਬਰੇਲੀ, ਉਤੱਰ ਪ੍ਰਦੇਸ਼ ਦੀਆਂ ਦੋਵੇਂ ਲੱਤਾਂ ਰੇਲ ਗੱਡੀ ਹੇਠਾਂ ਆ ਕੇ ਕੱਟੀਆਂ ਗਈਆਂ ਸਨ ਅਤੇ ਸੱਜੇ ਹੱਥ ਦੀਆਂ ਉਂਗਲਾਂ ਵੀ ਕੱਟੀਆਂ ਗਈਆਂ ਸਨ | ਜਿਸਦੇ ਬਾਅਦ ਪੁਲਿਸ ਨੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਫੌਜੀ ਜਵਾਨ ਨੂੰ ਹਸਪਤਾਲ ਭਰਤੀ ਕਰਵਾਉਣ ਦੇ ਬਾਅਦ ਮੋਬਾਇਲ ਚੋਰ ਨੂੰ ਗਿ੍ਫਤਾਰ ਕਰਨ ਲਈ ਉਸਦੀ ਭਾਲ 'ਚ ਟੀਮਾਂ ਤਾਇਨਾਤ ਕੀਤੀਆਂ ਹਨ | ਦੱਸ ਦਈਏ ਕਿ ਬੀ.ਐਸ.ਐਫ. ਦਾ ਜਵਾਬ ਅਮਨ ਜੈਸਵਾਲ ਦੀ ਜਲੰਧਰ ਕੈਂਟ 'ਚ ਪੋਸਟਿੰਗ ਸੀ ਅਤੇ ਕਰੀਬ 4 ਮਹੀਨੇ ਪਹਿਲਾਂ ਪੱਛਮੀ ਬੰਗਾਲ ਦੇ ਕੋਲਕੱਤਾ 'ਚ ਹੋਈ ਬਦਲੀ ਦੇ ਬਾਅਦ ਉਹ ਆਪਣਾ ਸਮਾਨ ਲੈਣ ਵਾਸਤੇ ਤਿੰਨ ਦਿਨ ਦੀ ਛੁੱਟੀ ਲੈ ਕੇ ਜਲੰਧਰ ਆ ਰਿਹਾ ਸੀ ਅਤੇ ਲੁਧਿਆਣਾ 'ਚ ਉਸ ਨਾਲ ਇਹ ਮਾੜੀ ਘਟਨਾ ਵਾਪਰ ਗਈ | ਪੁਲਿਸ ਵਲੋਂ ਚੋਰ ਦੀ ਭਾਲ ਲਈ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਵੀ ਚੈਕੱ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਮਹਿੰਗੇ ਵਿਦੇਸ਼ਾਂ ਬ੍ਰਾਂਡਾਂ ਦੀਆਂ ਖਾਲੀ ਬੋਤਲਾਂ 'ਚ ਭਰ ਕੇ ਵੇਚਦੇ ਸੀ ਸਸਤੀ ਸ਼ਰਾਬ, ਦੋ ਕਾਬੂ <br/> ਅਗਲੀ ਖ਼ਬਰ ਫ਼ੈਕਟਰੀ ਦੇ ਸਹਾਇਕ ਕੋਲੋਂ ਲੱਖਾਂ ਰੁਪਏ ਲੁੱਟਣ ਵਾਲੇ ਪੁਰਾਣੇ ਵਰਕਰ ਖ਼ਿਲਾਫ਼ ਕੇਸ ਦਰਜ <br/>
Ad Position 24