ਲੁਧਿਆਣਾ, 1 ਸਤੰਬਰ (ਅ.ਬ.)- ਕੈਨਰਾ ਬੈਂਕ ਨੇ ਜਲੰਧਰ ਅਤੇ ਲੁਧਿਆਣਾ ਖੇਤਰੀ ਦਫ਼ਤਰ ਦੀ ਅਗਵਾਈ ਹੇਠ ਦੋ ਦਿਨਾਂ ਦੇ ਵਿੱਤੀ ਜਾਗਰੂਕਤਾ ਕੈਂਪਾਂ ਦਾ ਸਫਲ ਆਯੋਜਨ ਕੀਤਾ ¢ ਇਸ ਮੁਹਿੰਮ ਦਾ ਮਕਸਦ ਪਿੰਡਾਂ 'ਚ ਵਿੱਤੀ ਸਾਖਰਤਾ ਨੂੰ ਵਧਾਉਣਾ ਅਤੇ ਗਾਹਕਾਂ ਨਾਲ ਜੋੜ ਮਜ਼ਬੂਤ ਕਰਨਾ ਸੀ ¢ ਜਲੰਧਰ ਖੇਤਰੀ ਦਫ਼ਤਰ ਵਲੋਂ ਪਿੰਡ ਡੱਗਹਮ (ਗੜ੍ਹਸ਼ੰਕਰ ਸ਼ਾਖਾ) ਅਤੇ ਪਿੰਡ ਸੰਗੇ ਖਾਲਸਾ (ਉੱਪਲ ਖਾਲਸਾ ਸ਼ਾਖਾ) 'ਚ ਕੈਂਪ ਲਗਾਏ ਗਏ ¢ ਦੂਜੇ ਦਿਨ ਲੁਧਿਆਣਾ ਖੇਤਰੀ ਦਫ਼ਤਰ ਨੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਸਾਲਾਨਾ ਅਤੇ ਪਿੰਡ ਕੋਟਲਾ ਬਜਵਾੜਾ 'ਚ ਮੈਗਾ ਕੈਂਪਾਂ ਦਾ ਆਯੋਜਨ ਕੀਤਾ ¢ ਇਨ੍ਹਾਂ ਕੈਂਪਾਂ 'ਚ ਆਰ.ਪੀ. ਜੈਸਵਾਲ (ਮਹਾਪ੍ਰਬੰਧਕ, ਮੁੱਖ ਆਫਿਸ ਬੈਂਗਲੁਰੂ), ਮਨੋਜ ਕੁਮਾਰ ਦਾਸ (ਮਹਾਂਪ੍ਰਬੰਧਕ), ਵੇਦ ਪ੍ਰਕਾਸ਼ (ਉਪ ਮਹਾਂਪ੍ਰਬੰਧਕ, ਸਰਕਲ ਆਫਿਸ ਚੰਡੀਗੜ੍ਹ), ਵਿਸ਼ਵਜੀਤ ਸਿੰਘ ਰਘੁਵੰਸ਼ੀ (ਖੇਤਰੀ ਮੁਖੀ, ਜਲੰਧਰ), ਐਮ.ਐਸ. ਮੋਤੀ (ਲੀਡ ਜ਼ਿਲ੍ਹਾ ਪ੍ਰਬੰਧਕ, ਜਲੰਧਰ), ਆਰ.ਸੀ. ਮੀਨਾ (ਖੇਤਰੀ ਮੁਖੀ, ਲੁਧਿਆਣਾ) ਅਤੇ ਸੁਮਨ ਸਾਹੋਤਾ (ਲੀਡ ਬੈਂਕ ਮੈਨੇਜਰ, ਫਤਿਹਗੜ੍ਹ ਸਾਹਿਬ) ਸ਼ਾਮਿਲ ਹੋਏ ¢ ਇਸ ਦੇ ਨਾਲ ਵਿਧਾਇਕ ਕਿਸ਼ਨ ਰÏੜੀ, ਸਰਪੰਚ ਬਲਜੀਤ ਕÏਰ, ਪੰਚਾਇਤ ਮੈਂਬਰਾਂ ਅਤੇ ਹੋਰ ਸਥਾਨਕ ਪ੍ਰਤਿਨਿਧੀਆਂ ਨੇ ਵੀ ਹਾਜ਼ਰੀ ਭਰੀ ¢ ਇਸ ਮÏਕੇ 'ਤੇ ਆਰ.ਪੀ. ਜੈਸਵਾਲ ਨੇ ਪ੍ਰਧਾਨ ਮੰਤਰੀ ਜਨ-ਧਨ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ, ਅਟਲ ਪੈਨਸ਼ਨ ਯੋਜਨਾ ਅਤੇ ਸੁਕਨਿਆ ਸਮਿ੍ੱਧੀ ਯੋਜਨਾ ਬਾਰੇ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਇਨ੍ਹਾਂ ਯੋਜਨਾਵਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ¢ ਉਨ੍ਹਾਂ ਨੇ ਕੈਨਰਾ ਐਂਜਲ ਅਤੇ ਕੈਨਰਾ ਅਸਪਾਇਰ ਵਰਗੀਆਂ ਬੈਂਕ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ ¢