13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਅਸਾਧਾਰਨ ਸਰਜਰੀ ਨੂੰ ਸਫਲਤਾਪੂਰਵਕ ਕਰਕੇ ਨਵਾਂ ਕੀਰਤੀਮਾਨ ਕੀਤਾ ਸਥਾਪਿਤ <br/>

Ad Position 21
No active advertisement
ਅਜੀਤ ਡੈਸਕ 02-09-2025
ਲੁਧਿਆਣਾ, 1 ਸਤੰਬਰ (ਡਾ. ਤਰਲੋਚਨ ਸਿੰਘ)- ਐਸ.ਪੀ.ਐਸ. ਹਸਪਤਾਲ, ਸ਼ੇਰਪੁਰ ਚੌਕ ਲੁਧਿਆਣਾ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਈ.ਐਨ.ਟੀ. ਦੀ ਇਕ ਗੁੰਝਲਦਾਰ ਸਰਜਰੀ ਨੂੰ ਸਫਲਤਾ ਪੂਰਵਕ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ | 80 ਸਾਲਾ ਬਜ਼ੁਰਗ ਮਰੀਜ਼ ਦੀ ਇਹ ਸਰਜਰੀ ਹਸਪਤਾਲ ਦੇ ਸੀਨੀਅਰ ਸਲਾਹਕਾਰ ਈ.ਐਨ.ਟੀ. ਡਾ. ਨਰਿੰਦਰ ਵਰਮਾ ਦੀ ਅਗਵਾਈ ਹੇਠ ਕੀਤੀ ਗਈ ਹੈ | ਇਸ ਮਰੀਜ਼ ਨੂੰ ਸਾਹ ਲੈਣ 'ਚ ਗੰਭੀਰ ਸਮੱਸਿਆਵਾਂ ਨਾਲ ਹਸਪਤਾਲ ਲਿਆਂਦਾ ਗਿਆ ਸੀ | ਜਾਂਚ ਤੋਂ ਪਤਾ ਲੱਗਾ ਕਿ ਮਰੀਜ਼ ਦੇ ਗਲੇ ਅਤੇ ਸਾਹ ਦੀ ਨਾਲੀ 'ਚ ਇਕ ਸੁਪਰਾਗਲੋਟਿਕ ਪੁੰਜ (ਗੱਠ/ਅਸਾਧਾਰਨ ਵਾਧਾ) ਬਣ ਗਿਆ ਸੀ, ਜਿਸ ਨੇ ਸਾਹ ਨਾਲੀ ਦੇ ਲਗਭਗ 80 ਪ੍ਰਤੀਸ਼ਤ ਨੂੰ ਰੋਕ ਦਿੱਤਾ ਸੀ | ਜਦੋਂ ਕਿ ਟ੍ਰੈਕੀਓਸਟੋਮੀ ਆਮ ਹਾਲਤਾਂ ਵਿਚ ਕੀਤੀ ਜਾਂਦੀ ਹੈ, ਇਸ ਮਾਮਲੇ ਵਿਚ ਐਸ.ਪੀ.ਐਸ. ਦੀ ਡਾਕਟਰੀ ਟੀਮ ਨੇ ਜੋਖ਼ਮ ਲਿਆ ਅਤੇ ਆਧੁਨਿਕ ਕੋਬਲੇਸ਼ਨ ਤਕਨਾਲੋਜੀ ਦਾ ਸਹਾਰਾ ਲਿਆ | ਇਸ ਤਕਨੀਕ ਵਿਚ ਘੱਟ ਤਾਪਮਾਨ ਵਾਲੇ ਪਲਾਜ਼ਮਾ ਅਤੇ ਰੇਡੀਓਫ੍ਰੀਕੁਐਂਸੀ ਊਰਜਾ ਨਾਲ ਟਿਸ਼ੂ ਨੂੰ ਹਟਾਇਆ ਜਾਂਦਾ ਹੈ | ਇਹ ਸਰਜਰੀ ਡਾ. ਜੇ.ਪੀ. ਸ਼ਰਮਾ ਅਤੇ ਡਾ. ਭਾਵਨਾ ਅਨੱਸਥੀਸੀਆ ਟੀਮ, ਇੰਟੈਂਸੀਵਿਸਟ ਡਾ. ਵਿਨੈ ਅਤੇ ਉਨ੍ਹਾਂ ਦੀ ਟੀਮ ਅਤੇ ਓ.ਟੀ. ਸਟਾਫ਼ ਦੇ ਸਮੂਹਿਕ ਯਤਨਾਂ ਕਾਰਨ ਸਫਲ ਹੋਈ | ਸਿਰਫ਼ 48 ਘੰਟਿਆਂ ਵਿਚ ਮਰੀਜ਼ ਬਿਨਾਂ ਕਿਸੇ ਦਾਗ਼ ਜਾਂ ਆਵਾਜ਼ ਦੇ ਨੁਕਸਾਨ ਦੇ ਪੂਰੀ ਤਰ੍ਹਾਂ ਠੀਕ ਹੋ ਕੇ ਘਰ ਚਲਾ ਗਿਆ | ਐਸ.ਪੀ.ਐਸ. ਹਸਪਤਾਲਾਂ ਦੇ ਉਪ ਪ੍ਰਧਾਨ ਵਿੱਕਰੀ ਅਤੇ ਮਾਰਕੀਟਿੰਗ ਤੇਜਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਸਫਲਤਾ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਦੇ ਨਿਰੰਤਰ ਮਾਰਗ ਦਰਸ਼ਨ ਕਾਰਨ ਸੰਭਵ ਹੋਈ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ਾਕਯਾ ਏਨੀ ਵਿਜੇ ਮੋਰਿਆ ਬਣੀ ਦਿੱਲੀ ਸਟੇਟ ਸ਼ੂਟਿੰਗ ਟੂਰਨਾਮੈਂਟ ਦੀ ਚੈਂਪੀਅਨ <br/> ਅਗਲੀ ਖ਼ਬਰ ਕੇਨਰਾ ਬੈਂਕ ਵਲੋਂ ਦੋ ਦਿਨਾਂ ਦਾ ਮੈਗਾ ਵਿੱਤੀ ਜਾਗਰੂਕਤਾ ਕੈਂਪ <br/>
Ad Position 24