13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸ਼ਾਕਯਾ ਏਨੀ ਵਿਜੇ ਮੋਰਿਆ ਬਣੀ ਦਿੱਲੀ ਸਟੇਟ ਸ਼ੂਟਿੰਗ ਟੂਰਨਾਮੈਂਟ ਦੀ ਚੈਂਪੀਅਨ <br/>

Ad Position 21
No active advertisement
ਅਜੀਤ ਡੈਸਕ 02-09-2025
ਲੁਧਿਆਣਾ, 1 ਸਤੰਬਰ (ਜਸਵਿੰਦਰ ਸਿੰਘ)-ਸ਼ਾਕਯਾ ਏਨੀ ਵਿਜੇ ਮੌਰੀਆ ਨੇ ਹਾਲ ਹੀ ਵਿਚ ਸਮਾਪਤ ਹੋਈ 40ਵੀਂ ਦਿੱਲੀ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ 'ਚ 2 ਸੋਨੇ ਅਤੇ 1 ਚਾਂਦੀ ਦਾ ਤਗਮਾ ਜਿੱਤ ਕੇ ਦਿੱਲੀ ਸ਼ੂਟਿੰਗ ਚੈਂਪੀਅਨ ਦਾ ਖਿਤਾਬ ਹਾਸਲ ਕੀਤਾ ਹੈ | ਉਸ ਨੇ 10 ਮੀਟਰ ਏਅਰ ਪਿਸਟਲ ਯੂਥ ਅਤੇ ਜੂਨੀਅਰ ਵੁਮੈਨ ਆਈ.ਐਸ.ਐਫ. ਸ਼੍ਰੇਣੀ ਵਿਚ 574/600 ਦੇ ਸਕੋਰ ਨਾਲ 1 ਸੋਨਾ ਅਤੇ 1 ਚਾਂਦੀ ਦਾ ਤਗਮਾ ਜਿੱਤਿਆ ਅਤੇ 25 ਮੀਟਰ ਸਪੋਰਟਸ ਪਿਸਤੌਲ ਵੁਮੈਨ ਐਨ.ਆਰ. ਸ਼੍ਰੇਣੀ ਵਿਚ 264/300 ਦੇ ਸਕੋਰ ਨਾਲ 1 ਸੋਨੇ ਦਾ ਤਗਮਾ ਹਾਸਲ ਕੀਤਾ | ਸ਼ਾਕਯਾ ਏਨੀ ਵਿਜੇ ਮੌਰੀਆ ਦੀ ਇਸ ਪ੍ਰਾਪਤੀ ਨੇ ਦਿੱਲੀ ਸਪੋਰਟਸ ਸਕੂਲ ਦੇ ਵਿਦਿਆਰਥੀਆਂ ਲਈ ਵੀ ਮਾਣ ਵਧਾਇਆ ਹੈ | ਖਾਸ ਤੌਰ 'ਤੇ ਸ਼ਾਕਯਾ ਏਨੀ ਵਿਜੇ ਮੌਰੀਆ ਬੀ.ਸੀ.ਐਮ. ਸਕੂਲ, ਸੈਕਰਡ ਹਾਰਟ ਸਕੂਲ, ਗ੍ਰੀਨ ਲੈਂਡ ਅਤੇ ਲੁਧਿਆਣਾ ਸ਼ੂਟਿੰਗ ਰੇਂਜ ਦੀ ਸਾਬਕਾ ਵਿਦਿਆਰਥੀ ਅਤੇ ਖਿਡਾਰੀ ਹੈ | ਇਹ ਮੈਡਲ ਸਾਬਕਾ ਅੰਤਰਰਾਸ਼ਟਰੀ ਸ਼ੂਟਿੰਗ ਖਿਡਾਰੀ, ਅਰਜੁਨ ਐਵਾਰਡ ਜੇਤੂ ਅਤੇ ਪਦਮ ਸ੍ਰੀ ਜਸਪਾਲ ਰਾਣਾ ਨੇ ਦਿੱਤੇ |

Ad Position 22
No active advertisement
ਪਿਛਲੀ ਖ਼ਬਰ ਗੁਜਰਾਤ ਹੜ੍ਹਾਂ ਦੀ ਮਾਰ ਹੇਠ ਹੁੰਦਾ ਤਾਂ ਮੋਦੀ, ਸ਼ਾਹ ਤੇ ਚੌਹਾਨ ਨੇ ਲਗਾ ਲੈਣੇ ਸੀ ਡੇਰੇ- ਬੈਂਸ <br/> ਅਗਲੀ ਖ਼ਬਰ ਅਸਾਧਾਰਨ ਸਰਜਰੀ ਨੂੰ ਸਫਲਤਾਪੂਰਵਕ ਕਰਕੇ ਨਵਾਂ ਕੀਰਤੀਮਾਨ ਕੀਤਾ ਸਥਾਪਿਤ <br/>
Ad Position 24