14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਲਗਾਤਾਰ ਪੈ ਰਹੇ ਮੂਹਲੇਧਾਰ ਮੀਂਹ ਨੇ ਜਨਜੀਵਨ ਕੀਤਾ ਪ੍ਰਭਾਵਿਤ <br/>

Ad Position 21
No active advertisement
ਅਜੀਤ ਡੈਸਕ 02-09-2025
ਫੁੱਲਾਂਵਾਲ/ਇਆਲੀ/ਥਰੀਕੇ, 1 ਸਤੰਬਰ (ਮਨਜੀਤ ਸਿੰਘ ਦੁੱਗਰੀ)-ਲਗਾਤਾਰ ਪੈ ਰਹੇ ਮੀਂਹ ਨੇ ਸਾਰਾ ਇਲਾਕਾ ਹੀ ਜਲਥਲ ਕਰਕੇ ਰੱਖ ਦਿੱਤਾ, ਜਿਸ ਨੂੰ ਲੈ ਕੇ ਵਾਹਨ ਚਾਲਕਾਂ ਦੇ ਨਾਲ ਨਾਲ ਪੈਦਲ ਚੱਲਣ ਵਾਲੇ ਰਾਹਗੀਰਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਕਈ ਥਾਈਾ ਖੜੇ ਡੂੰਘੇ ਪਾਣੀ 'ਚੋਂ ਗੱਡੀਆਂ ਦੇ ਲੰਘਣ ਵੇਲੇ ਉਨ੍ਹਾਂ ਦੇ ਅਗਲੇ ਬੰਪਰ ਅਤੇ ਅਗਲੀਆਂ ਨੰਬਰ ਪਲੇਟਾਂ ਦੇ ਟੁੱਟ ਕੇ ਡਿਗ ਜਾਣ ਨਾਲ ਕਾਰ ਚਾਲਕਾਂ ਦੀ ਪਰੇਸ਼ਾਨੀ 'ਚ ਵਾਧਾ ਹੋਇਆ | ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਠੱਕਰਵਾਲ ਦੀ ਜੂਹ 'ਚ ਪੈਂਦੇ ਰਿਜੋਰਟ ਬਾਥ ਕੈਸਲ ਦੇ ਸਾਹਮਣੇ ਸੀਵਰੇਜ 'ਚੋਂ ਬੈਕ ਮਾਰ ਰਹੇ ਪਾਣੀ ਨੇ ਸਾਰੀ ਸੜਕ ਨੂੰ ਜਲਥਲ ਕਰ ਦਿੱਤਾ | ਇਸੇ ਤਰ੍ਹਾਂ ਰਾਜਗੁਰੂ ਨਗਰ ਦੀਆਂ ਸਾਰੀਆਂ ਸੜਕਾਂ ਜਲਥਲ ਹੋਈਆਂ ਰਹੀਆਂ ਅਤੇ ਹਾਊਸਿੰਗ ਬੋਰਡ ਕਾਲੋਨੀ ਵਿਖੇ ਇਕ ਵੱਡੇ ਪਿੱਪਲ ਦੇ ਦਰੱਖਤ ਦੇ ਟੁੱਟ ਕੇ ਸੜਕ 'ਤੇ ਡਿਗ ਜਾਣ ਨਾਲ ਆਵਾਜਾਈ ਪ੍ਰਭਾਵਿਤ ਹੋਈ ਅਤੇ ਬਿਜਲੀ ਦੀਆਂ ਤਾਰਾਂ ਖੰਬੇ ਅਤੇ ਟਰਾਂਸਫਾਰਮਰ ਇਸ ਦੀ ਲਪੇਟ ਵਿਚ ਆ ਜਾਣ ਨਾਲ ਬਿਜਲੀ ਅਤੇ ਇੰਟਰਨੈੱਟ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈਆਂ | ਇਸ ਡਿੱਗਣ ਵਾਲੇ ਪਿੱਪਲ ਦੇ ਸਾਹਮਣੇ ਹੀ ਸਰਕਾਰੀ ਪ੍ਰਾਇਮਰੀ ਸਕੂਲ ਪੈਂਦਾ ਹੈ, ਜਿਸ ਨੂੰ ਮੀਂਹ ਦੇ ਚਲਦਿਆਂ ਸਰਕਾਰ ਵਲੋਂ 3 ਸਤੰਬਰ ਤੱਕ ਬੰਦ ਕਰਨ ਦੇ ਦਿੱਤੇ ਆਦੇਸ਼ਾਂ ਕਾਰਨ ਬੱਚਿਆਂ ਨੂੰ ਸਕੂਲੋਂ ਛੁੱਟੀ ਹੋਣ ਕਰਕੇ ਵੱਡਾ ਹਾਦਸਾ ਹੋਣੋਂ ਟਲ ਗਿਆ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਪੰਜਾਬ ਨੂੰ ਹੜ੍ਹ ਰਾਹਤ ਪੈਕੇਜ ਤੁਰੰਤ ਜਾਰੀ ਕਰੇ-ਢਿੱਲੋਂ <br/> ਅਗਲੀ ਖ਼ਬਰ — ਮਾਮਲਾ ਸਤਲੁਜ ਦਰਿਆ ਵਿਚ ਪਾਣੀ ਦਾ ਜਲ ਪੱਧਰ ਵਧਣ ਦਾ — ਪਾਣੀ ਖ਼ਤਰੇ ਦੇ ਪੱਧਰ ਤੋਂ ਹਾਲੇ 2 ਫੁੱਟ ਘੱਟ-ਸਰਬਜੀਤ ਸਾਬੀ...
Ad Position 24