27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸਤਲੁਜ ਦਰਿਆ 'ਚ ਪਾਣੀ ਵਧਣ ਨਾਲ ਲੋਕਾਂ ਦੀਆਂ ਵਧੀਆਂ ਮੁਸ਼ਕਿਲਾਂ <br/>

Ad Position 21
No active advertisement
ਅਜੀਤ ਡੈਸਕ 03-09-2025
ਲਾਡੋਵਾਲ, 2 ਸਤੰਬਰ (ਬਲਬੀਰ ਸਿੰਘ ਰਾਣਾ)-ਸਤਲੁਜ ਦਰਿਆ ਵਿਚ ਪਾਣੀ ਦਾ ਲੈਵਲ 777.20 ਭਾਵ 93485 ਕਿਊਸਿਕ ਪਾਣੀ ਛੱਡਣ ਨਾਲ ਜਿੱਥੇ ਦਰਿਆ ਲਫਾ ਲਫ ਭਰ ਗਿਆ ਹੈ, ਉੱਥੇ ਦਰਿਆ ਦੇ ਆਸ ਪਾਸ ਵੱਸਣ ਵਾਲੇ ਪਿੰਡਾਂ ਦੇ ਲੋਕਾਂ 'ਚ ਡਰ ਅਤੇ ਸਹਿਮ ਦਾ ਮਾਹੌਲ ਹੈ, ਕਿਉਂਕਿ ਸਤਲੁਜ ਦਰਿਆ ਵਿਚ ਇਕੋ ਵਾਰੀ ਏਨਾਂ ਪਾਣੀ ਛੱਡਿਆ ਗਿਆ ਹੈ, ਜਿਸ ਨਾਲ ਲੋਕਾਂ ਦੇ ਸਾਹ ਸੂਤੇ ਗਏ ਹਨ | ਸੂਤਰਾਂ ਮੁਤਾਬਿਕ ਸਤਲੁਜ ਦਰਿਆ ਦੇ ਵਧੇ ਪਾਣੀ ਨੇ ਪਿੰਡ ਭੋਲੇਵਾਲ ਜਦੀਦ ਅਤੇ ਪਿੰਡ ਰਜਾਪੁਰ ਬੰਨ੍ਹ ਦੀਆਂ ਦਰਿਆ ਵਿਚਲੀਆਂ ਜ਼ਮੀਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ, ਜੋ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਚੁੱਕੀਆਂ ਹਨ ਅਤੇ ਨਾਲ ਲੱਗਦੇ ਕੁੱਝ ਖੇਤਾਂ ਨੂੰ ਵੀ ਖੋਰਾ ਲੱਗਣਾ ਸ਼ੁਰੂ ਹੋ ਚੁੱਕਾ ਹੈ | ਲੋਕ ਡਰੇ ਹੋਏ ਹੋਣ ਕਰਕੇ ਸਤਲੁਜ ਦਰਿਆ ਦੇ ਪਾਣੀ ਨੂੰ ਦੇਖਣ ਲਈ ਵੀ ਪਹੁੰਚ ਰਹੇ ਹਨ | ਸ਼ਰਧਾਲੂਆਂ ਦੀ ਆਸਥਾ ਸ਼ਨੀਗਾਂਮ ਦੇ ਨਜ਼ਦੀਕ ਵੀ ਪਾਣੀ ਘੁੰਮ ਰਿਹਾ ਹੈ, ਪਾਣੀ ਦਾ ਜਲ ਪੱਧਰ ਵਧਿਆ ਤਾਂ ਮਾਲੀ ਨੁਕਸਾਨ ਕਰ ਸਕਦਾ ਹੈ | ਜਦ ਗੇਜ ਮਾਸਟਰ ਰਾਮ ਸਰੂਪ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਾਣੀ ਦਾ ਜਲ ਪੱਧਰ ਸਵੇਰੇ ਵੱਧ ਸੀ ਅਤੇ ਹੁਣ ਘੱਟ ਚੁੱਕਾ ਹੈ, ਜਿਹੜਾ ਕਿ ਰੋਪੜ ਤੋਂ 65 ਹਜ਼ਾਰ ਡਾਊਨ ਸਟੀਮ 'ਤੇ ਚੱਲ ਰਿਹਾ ਹੈ | ਪਾਣੀ ਹੋਰ ਛੱਡਣ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਦੱਸਿਆ ਕਿ ਮੌਸਮ ਨੂੰ ਮੱਦੇਨਜ਼ਰ ਰੱਖਦਿਆਂ ਆ ਵੀ ਸਕਦਾ ਹੈ ਅਤੇ ਨਹੀਂ ਵੀ ਆ ਸਕਦਾ |

Ad Position 22
No active advertisement
ਪਿਛਲੀ ਖ਼ਬਰ ਰਾਜਵੀਰ ਸਿੰਘ ਚੁੱਪਕੀ ਕਾਂਗਰਸ ਐਸ.ਸੀ. ਡਿਪਾਰਟਮੈਂਟ ਦਿਹਾਤੀ ਦੇ ਜ਼ਿਲ੍ਹਾ ਵਾਈਸ ਚੇਅਰਮੈਨ ਨਿਯੁਕਤ <br/> ਅਗਲੀ ਖ਼ਬਰ ਬਚਿੱਤਰ ਨਗਰ, ਜਸਦੇਵ ਨਗਰ ਵਿਖੇ ਵਿਆਹ ਪੁਰਬ ਮਨਾਇਆ <br/>
Ad Position 24