27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪੰਜਾਬੀ ਸਾਹਿਤ ਅਕਾਦਮੀ ਵਲੋਂ ਇਕ ਪੁਸਤਕ ਸੰਵਾਦ-17ਵਾਂ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 03-09-2025
ਲੁਧਿਆਣਾ, 2 ਸਤੰਬਰ (ਡਾ. ਤਰਲੋਚਨ ਸਿੰਘ)-ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵਲੋਂ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਵਿਖੇ ਇਕ ਪੁਸਤਕ ਸੰਵਾਦ-17ਵਾਂ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਬਲਵਿੰਦਰ ਗਰੇਵਾਲ ਨੇ ਕੀਤੀ ਤੇ ਮੁੱਖ ਮਹਿਮਾਨ ਵਜੋਂ ਡਾ. ਪ੍ਰਵੀਨ ਕੁਮਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸ਼ਾਮਿਲ ਹੋਏ | ਸਮਾਗਮ 'ਚ ਕਥਾਕਾਰ ਸੋਮਾ ਸਬਲੋਕ ਦੇ ਕਹਾਣੀ ਸੰਗ੍ਰਹਿ 'ਸਕੂਨ ਭਾਲਦਾ ਮਨੁੱਖ' ਉੱਪਰ ਵਿਚਾਰ ਚਰਚਾ ਕੀਤੀ ਗਈ | ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਧੀਰ ਸਿੰਘ ਸੇਖੋਂ ਨੇ ਸਮੂਹ ਮਹਿਮਾਨ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਦਾ ਸਵਾਗਤ ਕੀਤਾ | ਇਸ ਮੌਕੇ ਉੱਘੇ ਕਹਾਣੀਕਾਰ ਅਤੇ ਆਲੋਚਕ ਨਿਰੰਜਨ ਬੋਹਾ ਨੇ ਆਪਣਾ ਪੇਪਰ ਪੜ੍ਹਦਿਆਂ ਕਿਹਾ ਕਿ ਸੰਚਾਰ ਸਾਧਨਾਂ ਨੇ ਮਨੁੱਖ ਨੂੰ ਆਪਣੀ ਗਿ੍ਫ਼ਤ 'ਚ ਜਕੜ ਲਿਆ ਹੈ | ਸਿਰਲੇਖ ਵਾਲੇ ਨਾਮ ਦੀ ਭਾਵੇਂ ਕੋਈ ਕਹਾਣੀ ਸੰਗ੍ਰਹਿ ਵਿਚ ਨਹੀਂ ਹੈ, ਪਰ ਸਾਰੀਆਂ ਕਹਾਣੀਆਂ ਸਮੁੱਚੇ ਰੂਪ ਵਿਚ ਸਕੂਨ ਭਾਲਦੇ ਮਨੁੱਖ ਦੀਆਂ ਕਹਾਣੀਆਂ ਹਨ | ਡਾ. ਸੰਦੀਪ ਰਾਣਾ ਨੇ ਆਪਣੇ ਪੇਪਰ 'ਚ ਕਿਹਾ ਕਿ ਇਸ ਸੰਗ੍ਰਹਿ ਦੀਆਂ ਕਹਾਣੀਆਂ ਜੀਵਨ ਦੇ ਮਨੋਵਿਗਿਆਨਕ ਵਿਸ਼ਲੇਸ਼ਣ ਦੇ ਦਵੰਧਾਂ ਦੀਆਂ ਕਹਾਣੀਆਂ ਹਨ | ਡਾ. ਸਰਬਜੋਤ ਸਿੰਘ ਨੇ ਕਿਹਾ ਕਿ ਇਸ ਪੁਸਤਕ ਵਿਚ 10 ਕਹਾਣੀਆਂ ਹਨ, ਜੋ ਸਮਾਜਿਕ ਮਸਲਿਆਂ ਨਾਲ ਦਸਤਪੰਜਾ ਲੈਂਦੀਆਂ ਹਨ | ਡਾ. ਹਰੀਸ਼ ਸ਼ਰਮਾ ਨੇ ਕਿਹਾ ਕਿ ਕਹਾਣੀਆਂ 'ਚ ਹਿੰਦੂ ਸਮਾਜ ਤੇ ਹਿੰਦੀ ਨਾਵਾਂ ਨਾਲ ਕੋਈ ਸਮੱਸਿਆ ਨਹੀਂ ਉਪਜਦੀ | ਡਾ. ਜਗਵਿੰਦਰ ਜੋਧਾ ਨੇ ਕਿਹਾ ਕਹਾਣੀਆਂ ਬਾਰੇ ਘੋਖਮੀ ਗੱਲ ਨਹੀਂ ਹੋਈ, ਰਵਾਇਤ ਹੀ ਪਾਲੀ ਗਈ ਹੈ | ਮੁੱਖ ਮਹਿਮਾਨ ਡਾ. ਪਰਵੀਨ ਕੁਮਾਰ ਨੇ ਕਿਹਾ ਕਿ ਪੇਪਰਾਂ 'ਚ ਉਭਰ ਕੇ ਆਇਆ ਹੈ ਕਿ ਔਰਤਾਂ ਸੰਘਰਸ਼ ਨਹੀਂ ਕਰ ਰਹੀਆਂ, ਪਰ ਸਮਕਾਲ ਨਾਲ ਮੱਥਾ ਲਾਉਣਾ ਸੂਰਮਗਤੀ ਦਾ ਕੰਮ ਹੈ, ਜਿਸ ਵਿਚ ਲੇਖਕਾ ਸੋਮਾ ਸਬਲੋਕ ਸਫਲ ਹੋਈ ਹੈ | ਆਪਣੇ ਪ੍ਰਧਾਨਗੀ ਭਾਸ਼ਣ 'ਚ ਬਲਵਿੰਦਰ ਗਰੇਵਾਲ ਨੇ ਕਿਹਾ ਕਿ ਅੱਜ ਕੱਲ੍ਹ ਲੋਕ ਜ਼ਿਆਦਾਤਰ ਮੋਬਾਈਲ 'ਤੇ ਲੱਗੇ ਰਹਿੰਦੇ ਹਨ, ਮੋਬਾਈਲ ਵਿਚ ਵੱਖੋ ਵੱਖਰੇ ਕਿਸਮ ਦੀਆਂ ਖੇਡਾਂ ਹਨ | ਕਾਲਜ ਦੇ ਪਿ੍ੰਸੀਪਲ ਡਾ. ਸੰਦੀਪ ਕਟਾਰੀਆ ਨੇ ਹਾਜ਼ਰੀਨ ਦਾ ਸਵਾਗਤ ਕਰਦੇ ਹੋਏ ਪੰਜਾਬੀ ਸਾਹਿਤ ਅਕਾਦਮੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਡਾ. ਗੁਲਜ਼ਾਰ ਪੰਧੇਰ, ਡਾ. ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਡਾ. ਹਰੀ ਸਿੰਘ ਜਾਚਕ, ਜਸਵੀਰ ਝੱਜ, ਸੁਰਿੰਦਰ ਕੈਲੇ, ਕੇ ਸਾਧੂ ਸਿੰਘ, ਇੰਦਰਜੀਤਪਾਲ ਕੌਰ ਸਮੇਤ ਹੋਰ ਲੇਖਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਿਰਜਣਧਾਰਾ ਵਲੋਂ ਹੜ੍ਹਾਂ ਕਰਕੇ ਹੋਏ ਨੁਕਸਾਨ 'ਤੇ ਚਿੰਤਾ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਅੜੈਚਾਂ ਵਲੋਂ ਤਿੰਨ ਮਹੀਨੇ ਦਾ ਕਮਿਸ਼ਨ ਹੜ੍ਹ ਪੀੜਤ ਪਰਿਵਾਰਾਂ ਲਈ ਦੇਣ ਦਾ ਐਲਾਨ <br/>
Ad Position 24