27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸਤਲੁਜ ਦਰਿਆ ਦੇ ਪਾਣੀ ਨੇ ਤਲਵੰਡੀ ਕਲਾਂ ਦੇ ਕਿਸਾਨਾਂ ਦਾ ਡੋਬਿਆ ਝੋਨਾ <br/>

Ad Position 21
No active advertisement
ਅਜੀਤ ਡੈਸਕ 03-09-2025
ਲਾਡੋਵਾਲ, 2 ਸਤੰਬਰ (ਬਲਬੀਰ ਸਿੰਘ ਰਾਣਾ)-ਨੇੜਲੇ ਪਿੰਡ ਤਲਵੰਡੀ ਕਲਾਂ ਦੇ ਕਿਸਾਨਾਂ ਵਲੋਂ ਸਤਲੁਜ ਦਰਿਆ ਵਿਚਲੀ ਜ਼ਮੀਨ ਵਿਚ ਬੀਜੇ ਝੋਨਾ ਅਤੇ ਹੋਰ ਫ਼ਸਲਾਂ ਨੂੰ ਦਰਿਆ ਦੇ ਪਾਣੀ ਨੇ ਪੂਰੀ ਤਰਾਂ ਡਬੋ ਦਿੱਤਾ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਮਹਿਲਾ ਸਰਪੰਚ ਹਰਜਿੰਦਰ ਕੌਰ ਦੇ ਪਤੀ ਸੁਰਜੀਤ ਸਿੰਘ ਤਲਵੰਡੀ ਨੇ ਦੱਸਿਆ ਕਿ ਸਤਲੁਜ ਦਰਿਆ ਵਿਚ ਪਾਣੀ ਵਧਣ ਕਾਰਨ ਪਾਣੀ ਤਲਵੰਡੀ ਦੇ ਕਿਸਾਨਾਂ ਦੇ ਖੇਤਾਂ ਵਿਚ ਪੂਰੀ ਤਰਾਂ ਭਰ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਜਦ ਅਸੀਂ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਮੌਕਾ ਦੇਖਣ ਲਈ ਪਟਵਾਰੀ ਪਿ੍ਤਪਾਲ ਸਿੰਘ ਨੂੰ ਭੇਜਿਆ | ਅਸੀਂ ਉਨ੍ਹਾਂ ਨੂੰ ਪਾਣੀ ਨਾਲ ਭਰੇ ਖੇਤਾਂ ਦਾ ਮੌਕਾ ਦਿਖਾ ਦਿੱਤਾ ਹੈ | ਦੂਜੇ ਪਾਸੇ ਪਿੰਡ ਨੂੰ ਹਾਲੇ ਕੋਈ ਖਤਰਾ ਨਹੀਂ ਹੈ, ਕਿਉਂਕਿ ਸਤਲੁਜ ਦਰਿਆ ਦਾ ਪਾਣੀ ਦਰਿਆ ਅੰਦਰਲੀਆਂ ਜ਼ਮੀਨਾਂ ਤੱਕ ਹੀ ਪਹੁੰਚਿਆ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਸੂਤਰਾਂ ਮੁਤਾਬਿਕ ਅੱਜ ਰਾਤ ਨੂੰ ਸਤਲੁਜ ਦਰਿਆ ਵਿਚ ਹੋਰ ਪਾਣੀ ਛੱਡਿਆ ਜਾ ਸਕਦਾ ਹੈ, ਜਿਹੜਾ ਇੱਥੇ 3 ਸਤੰਬਰ ਦੁਪਹਿਰ ਤੱਕ ਪਹੁੰਚ ਜਾਵੇਗਾ | ਇਸ ਮੌਕੇ ਪਟਵਾਰੀ ਪਿ੍ਤਪਾਲ ਸਿੰਘ, ਸੁਰਜੀਤ ਸਿੰਘ ਤਲਵੰਡੀ, ਨੰਬਰਦਾਰ ਧਨਰਾਜ ਸਿੰਘ, ਪੰਚ ਸਿਮਰਨਦੀਪ ਸਿੰਘ ਅਤੇ ਅਜਮੇਰ ਸਿੰਘ ਜੋਰਾ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੋਨੀਆ ਅਲੱਗ ਨੇ ਪੰਜਾਬ ਸਟੇਟ ਜੂਨੀਅਰ ਤੇ ਅੰਡਰ-23 ਅਥਲੈਟਿਕਸ ਚੈਂਪੀਅਨਸ਼ਿਪ ਦੇ ਜੇਤੂਆਂ ਨੂੰ ਵੰਡੇ ਇਨਾਮ ਅਗਲੀ ਖ਼ਬਰ ਹੜ੍ਹ ਪੀੜਤਾਂ ਨੂੰ ਸੰਨੀ ਕੈਂਥ ਅਤੇ ਰੀਨਾ ਗੋਇਲ ਜੈਨ ਨੇ ਤਰਪਾਲਾਂ ਵੰਡੀਆਂ
Ad Position 24