27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਆਰੀਆ ਕਾਲਜ ਗਰਲਜ਼ ਸੈਕਸ਼ਨ ਨੇ ਆਚਾਰੀਆ ਰਾਮਾਨੁਜ 'ਤੇ ਕਰਵਾਇਆ ਪ੍ਰੋਜੈਕਟ ਪੇਸ਼ਕਾਰੀ ਮੁਕਾਬਲਾ

Ad Position 21
No active advertisement
ਅਜੀਤ ਡੈਸਕ 03-09-2025
ਲੁਧਿਆਣਾ, 2 ਸਤੰਬਰ (ਜਸਵਿੰਦਰ ਸਿੰਘ)-ਆਰੀਆ ਕਾਲਜ ਗਰਲਜ਼ ਸੈਕਸ਼ਨ ਦੇ ਲਾਇਬ੍ਰੇਰੀ ਸੋਸਾਇਟੀ ਅਤੇ ਸੰਸਕਿ੍ਤ ਵਿਭਾਗ ਨੇ ਭਗਤੀ ਲਹਿਰ ਦੇ ਮੁੱਖ ਸੰਤ ਆਚਾਰੀਆ ਰਾਮਾਨੁਜ ਦੇ ਜੀਵਨ ਅਤੇ ਸਿੱਖਿਆਵਾਂ 'ਤੇ ਅਧਾਰਤ ਇੱਕ ਪ੍ਰੋਜੈਕਟ ਪੇਸ਼ਕਾਰੀ ਮੁਕਾਬਲਾ ਕਰਵਾਇਆ | ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਭਾਰਤ ਦੀ ਭਗਤੀ ਪਰੰਪਰਾ ਤੋਂ ਜਾਣੂ ਕਰਵਾਉਣਾ ਸੀ | ਸਕੱਤਰ ਡਾ. ਐਸ.ਐਮ. ਸ਼ਰਮਾ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ | ਪਿ੍ੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਅਤੇ ਇੰਚਾਰਜ ਡਾ. ਮਮਤਾ ਕੋਹਲੀ ਨੇ ਵਿਦਿਆਰਥੀਆਂ ਨੂੰ ਭਾਰਤੀ ਭਗਤੀ ਪਰੰਪਰਾ ਨਾਲ ਜੋੜਨ ਦੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕੀਤੀ | ਅੰਤ ਵਿਚ, ਸਭ ਤੋਂ ਵਧੀਆ ਪੰਜ ਪੇਸ਼ਕਾਰਾਂ ਨੂੰ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਦਾ ਸਫਲਤਾਪੂਰਵਕ ਸੰਚਾਲਨ ਡਾ. ਅਨਾਮਿਕਾ ਅਤੇ ਧਾਰਿਕਾ ਨੇ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਸੋਨੀਆ ਅਲੱਗ ਨੇ ਪੰਜਾਬ ਸਟੇਟ ਜੂਨੀਅਰ ਤੇ ਅੰਡਰ-23 ਅਥਲੈਟਿਕਸ ਚੈਂਪੀਅਨਸ਼ਿਪ ਦੇ ਜੇਤੂਆਂ ਨੂੰ ਵੰਡੇ ਇਨਾਮ
Ad Position 24