27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸਰਪੰਚ ਹਰਨੇਕ ਸਿੰਘ ਲਾਦੀਆਂ ਨੇ ਹੰਬੜਾਂ ਜ਼ੋਨ ਤੋਂ 'ਆਪ' ਦੇ ਸੰਭਾਵੀ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਵਜੋਂ ਸਰਗਰਮੀਆਂ ਕੀਤੀਆਂ ਤੇਜ਼

Ad Position 21
No active advertisement
ਅਜੀਤ ਡੈਸਕ 03-09-2025
ਲਾਦੀਆਂ ਨੇ ਵਿਧਾਇਕ ਸੰਗੋਵਾਲ ਦੇ ਥਾਪੜੇ ਨਾਲ 'ਆਪ' ਦੀ ਟਿਕਟ 'ਤੇ ਜਿਤਾਈ ਦਾਅਵੇਦਾਰੀ
ਹੰਬੜਾਂ, 2 ਸਤੰਬਰ (ਮੇਜਰ ਹੰਬੜਾਂ)-ਪੰਜਾਬ ਅੰਦਰ ਹੋਣ ਜਾ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਦੇਖਦਿਆਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹੰਬੜਾਂ ਜੋ ਕਿ ਜਨਰਲ ਮੰਨਿਆਂ ਜਾ ਰਿਹਾ ਹੈ ਤੋਂ ਆਪ ਦੇ ਸੰਭਾਵੀਂ ਉਮੀਦਵਾਰ ਕਿਸਾਨ ਯੂਨੀਅਨ ਆਗੂ ਸਰਪੰਚ ਹਰਨੇਕ ਸਿੰਘ ਲਾਦੀਆਂ ਵਲੋਂ ਸਰਗਰਮੀਆਂ ਤੇਜ਼ ਕਰਦਿਆਂ ਪਿੰਡਾਂ 'ਚ ਲੋਕਾਂ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਸਰਪੰਚ ਲਾਦੀਆਂ ਕਸਬਾ ਹੰਬੜਾਂ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਚੋਣ ਲੜਨਗੇ | ਸਰਪੰਚ ਲਾਦੀਆਂ ਦਾ ਇਲਾਕੇ ਅੰਦਰ ਚੰਗਾ ਅਧਾਰ ਹੈ ਤੇ ਉਨ੍ਹਾਂ ਵਲੋਂ ਕਿਸਾਨ ਯੂਨੀਅਨ ਆਗੂ ਵਜੋਂ ਅਤੇ ਪਿੰਡ ਦੇ ਸਰਪੰਚ ਦੇ ਤੌਰ 'ਤੇ ਇਲਾਕੇ ਅੰਦਰ ਆਪਣੀ ਚੰਗੀ ਪਛਾਣ ਬਾਣਾਈ ਹੈ ਤੇ ਉਨ੍ਹਾਂ ਦੀ ਵਿਧਾਨ ਸਭਾ ਹਲਕਾ ਗਿੱਲ ਦੇ ਐੱਮ.ਐੱਲ.ਏ ਜੀਵਨ ਸਿੰਘ ਸੰਗੋਵਾਲ ਨਾਲ ਚੰਗੀ ਨੇੜਤਾ ਮੰਨੀ ਜਾ ਰਹੀ ਹੈ | ਸਰਪੰਚ ਲਾਦੀਆਂ ਆਪ ਦੇ ਹਲਕਾ ਗਿੱਲ 'ਚ ਜ਼ਿਲ੍ਹਾ ਪ੍ਰੀਸ਼ਦ ਦੇ ਮਜ਼ਬੂਤ ਉਮੀਦਵਾਰ ਮੰਨੇ ਜਾ ਰਹੇ ਹਨ ਤੇ ਉਨ੍ਹਾਂ ਦੇ ਸੰਭਾਵੀ ਉਮੀਦਵਾਰ ਵਜੋਂ ਮੈਦਾਨ 'ਚ ਆਉਣ ਨਾਲ ਕਾਂਗਰਸ ਸਮੇਤ ਵਿਰੋਧੀਆਂ ਨੂੰ ਉਨ੍ਹਾਂ ਮੁਕਾਬਲੇ ਉਮੀਦਵਾਰ ਲੱਭਣ 'ਚ ਮੁਸ਼ਕਿਲ ਪੇਸ਼ ਆ ਸਕਦੀ ਹੈ | ਜਦੋਂ ਸਰਪੰਚ ਹਰਨੇਕ ਸਿੰਘ ਲਾਦੀਆਂ ਨੂੰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਵਜੋਂ ਹੰਬੜਾਂ ਜ਼ੋਨ ਤੋਂ ਚੋਣ ਲੜਨ ਵਾਰੇ ਪੁੱਛਿਆ ਤਾਂ ਉਨ੍ਹਾਂ ਮਸਕਰਾਉਂਦਿਆਂ ਕਿਹਾ ਕਿ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਥਾਪੜੇ ਨਾਲ ਮੇਰੇ ਵਲੋਂ 'ਆਪ' ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹੰਬੜਾਂ ਤੋਂ ਉਮੀਦਵਾਰ ਵਜੋਂ ਦਾਅਵੇਦਾਰੀ ਜਿਤਾਈ ਗਈ ਹੈ ਤੇ ਉਨ੍ਹਾਂ ਦੇ ਅਸ਼ੀਰਬਾਦ ਨਾਲ ਟਿਕਟ ਮਿਲਣ ਉਪਰੰਤ ਚੋਣ 'ਚ ਜਿੱਤ ਦਰਜ ਕਰਦਿਆਂ ਸੀਟ ਉਨ੍ਹਾਂ ਦੀ ਝੋਲੀ ਵਿਚ ਪਾਈ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਪ੍ਰਸ਼ਾਸਨ ਨੇ ਕੈਬਨਿਟ ਮੰਤਰੀ ਦੇ ਆਉਣ ਤੋਂ ਕੁਝ ਸਮਾਂ ਪਹਿਲਾਂ ਸ਼ੁਰੂ ਕਰਵਾਈ ਸਫ਼ਾਈ <br/> ਅਗਲੀ ਖ਼ਬਰ ਪਠਾਨਕੋਟ ਹੜ੍ਹ ਪੀੜਤਾਂ ਲਈ 1100 ਰਾਸ਼ਨ ਕਿੱਟਾਂ ਭੇਜੀਆਂ <br/>
Ad Position 24