22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਦੁਕਾਨਦਾਰਾਂ ਵਲੋਂ ਨਾਜਾਇਜ਼ ਕਬਜ਼ਿਆਂ ਨੰੂ ਲੈ ਕੇ ਨਗਰ ਨਿਗਮ ਖ਼ਿਲਾਫ਼ ਧਰਨਾ <br/>

Ad Position 21
No active advertisement
ਅਜੀਤ ਡੈਸਕ 04-09-2025
ਲੁਧਿਆਣਾ, 3 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੀ ਚੌੜਾ ਬਾਜ਼ਾਰ ਸਥਿਤ ਪਿੰਕ ਪਲਾਜ਼ਾ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਮਾਰਕੀਟ ਨੰੂ ਬੰਦ ਕਰਕੇ ਮਾਰਕੀਟ ਦੇ ਬਾਹਰ ਰੇਹੜੀ, ਫੜੀ ਵਾਲਿਆਂ ਵਲੋਂ ਕੀਤੇ ਹੋਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਨਿਗਮ ਖ਼ਿਲਾਫ਼ ਰੋਸ ਧਰਨਾ ਲਗਾਇਆ ਗਿਆ ਤੇ ਨਿਗਮ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ | ਰੋਸ ਧਰਨਾ ਮਾਰਕੀਟ ਦੇ ਚੇਅਰਮੈਨ ਰਵਿੰਦਰ ਪਾਲ ਸਿੰਘ ਤੇ ਪ੍ਰਧਾਨ ਰੂਰਲ ਢੱਲ ਦੀ ਅਗਵਾਈ ਹੇਠ ਲਗਾਇਆ ਗਿਆ | ਇਸ ਮੌਕੇ ਉਕਤ ਆਗੂਆਂ ਤੇ ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਦੀ ਮਾਰਕੀਟ ਦੇ ਬਾਹਰ, ਕੋਤਵਾਲੀ ਥਾਣੇ ਤਕ ਖ਼ਾਲੀ ਜਗ੍ਹਾ 'ਤੇ ਰੇਹੜੀ, ਫੜੀਆਂ ਵਾਲਿਆਂ ਵਲੋਂ ਲੰਬੇ ਚਿਰ ਤੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ | ਉਨ੍ਹਾਂ ਕਿਹਾ ਕਿ ਨਾ ਸਿਰਫ਼ ਇਨ੍ਹਾਂ ਵਲੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ | ਉਲਟਾ ਇਹ ਮਾਰਕੀਟ ਦੇ ਦੁਕਾਨਦਾਰਾਂ ਨਾਲ ਮਾੜਾ ਵਿਵਹਾਰ ਵੀ ਕਰਦੇ ਹਨ | ਉਨ੍ਹਾਂ ਕਿਹਾ ਇਨ੍ਹਾਂ ਨਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਨਿਗਮ ਵਲੋਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ | ਉਲਟਾ ਖਾਨਾਪੂਰਤੀ ਕਰਦੇ ਹੋਏ ਕਦੇ-ਕਦੇ ਇਨ੍ਹਾਂ ਵਿਚ ਕੁੱਝ ਨਾਜਾਇਜ਼ ਕਬਜ਼ਿਆਂ ਨੰੂ ਹਟਾ ਦਿੱਤਾ ਜਾਂਦਾ ਹੈ, ਪਰ ਕੁੱਝ ਘੰਟਿਆਂ ਬਾਅਦ ਇਹ ਨਜਾਇਜ਼ ਕਬਜ਼ੇ ਫਿਰ ਇੱਥੇ ਲੱਗ ਜਾਂਦੇ ਹਨ | ਉਨ੍ਹਾਂ ਕਿਹਾ ਕਿ ਮਾਰਕੀਟ ਦੇ ਬਾਹਰ ਜਿਸ ਥਾਂ 'ਤੇ ਇਹ ਨਾਜਾਇਜ਼ ਕਬਜ਼ੇ ਹਨ | ਇਹ ਥਾਂ ਮਾਰਕੀਟ ਦੀ ਪਾਰਕਿੰਗ ਲਈ ਸੀ | ਪਿੰਕ ਪਲਾਜ਼ਾ ਦੇ ਦੁਕਾਨਦਾਰਾਂ ਵਲੋਂ ਮਾਰਕੀਟ ਦੇ ਬਾਹਰ ਧਰਨਾ ਦੇਣ ਦੀ ਖ਼ਬਰ ਮਿਲਦੇ ਸਾਰ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਵਲੋਂ ਦੁਕਾਨਦਾਰਾਂ ਨੰੂ ਭਰੋਸਾ ਦਿਵਾਇਆ ਗਿਆ ਕਿ ਜਲਦ ਹੀ ਨਗਰ ਨਿਗਮ ਵਲੋਂ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੰੂ ਹਟਾ ਦਿੱਤਾ ਜਾਵੇਗਾ | ਇਸ ਮੌਕੇ ਚੌੜਾ ਬਾਜ਼ਾਰ ਤੇ ਅਕਾਲਗੜ੍ਹ ਮਾਰਕੀਟ ਦੇ ਦੁਕਾਨਦਾਰਾਂ ਵੀ ਇਸ ਰੋਸ ਧਰਨੇ ਵਿਚ ਮੌਜੂਦ ਸਨ ਤੇ ਉਨ੍ਹਾਂ ਵਲੋਂ ਵੀ ਆਪਣਾ ਪੂਰ ਸਮਰਥਨ ਪਿੰਕ ਪਲਾਜ਼ਾ ਮਾਰਕੀਟ ਦੇ ਦੁਕਾਨਦਾਰਾਂ ਨੰੂ ਦੇਣ ਦਾ ਐਲਾਨ ਕੀਤਾ ਗਿਆ | ਇਸ ਮੌਕੇ ਜਸਕਰਨ ਸਿੰਘ, ਮਹਿੰਦਰ ਪਾਲ ਬੰਟੀ, ਪਿ੍ਤਪਾਲ ਸਿੰਘ, ਜਸਕਰਨ ਸਿੰਘ, ਹਰਜਿੰਦਰ ਸਿੰਘ, ਕਮਲਪ੍ਰੀਤ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੀਰਤਨ ਸਮਾਗਮ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ 'ਚ ਗੌਰਵਵੀਰ ਸੋਹਲ ਦੀ ਜਿੱਤ <br/>
Ad Position 24