ਮਨਪ੍ਰੀਤ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਵਿਕਰਮ ਬਾਜਵਾ
ਭਾਮੀਆਂ ਕਲਾਂ 21 ਅਕਤੂਬਰ( ਜਤਿੰਦਰ ਭੰਬੀ)-ਨਸ਼ਾ ਤਸਕਰਾਂ ਖਿਲਾਫ ਲੜਾਈ ਲੜਨ ਵਾਲੇ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਿੱਚ ਪੰਜਾਬ ਦੇ ਅੰਦਰ ਕੀਤੇ ਬੰਦ ਵਿੱਚ ਕਰੰਟ ਲੱਗ ਜਾਣ ਕਾਰਨ ਆਪਣੀ ਜਾਨ ਗਵਾਉਣ ਵਾਲੇ ਮਨਪ੍ਰੀਤ ਸਿੰਘ ਵਾਸੀ ਕੜਿਆਣਾ ਖੁਰਦ ਦੇ ਪਰਿਵਾਰ ਨਾਲ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਇਨਚਾਰਜ ਵਿਕਰਮ ਸਿੰਘ ਬਾਜਵਾ ਦੁੱਖ ਵੰਡਾਉਣ ਪਹੁੰਚੇਇਸ ਮੌਕੇ ਸਵਰਗੀ ਮਨਪ੍ਰੀਤ ਦੇ ਪਿਤਾ ਮੰਗਲ ਸਿੰਘ ਨਾਲ ਦੁੱਖ ਸਾਂਝਾ ਕਰਦੇ ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਹਰ ਦਿਨ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਸੁੰਨੀਆਂ ਹੋ ਰਹੀਆਂ ਹਨ ਪੰਜਾਬ ਦੇ ਨੌਜਵਾਨ ਨਸ਼ੇ ਕਰਕੇ ਜਾਂ ਗੈਰ ਕਾਨੂਨੀ ਧੰਦੇ ਕਰਨ ਵਾਲੇ ਖਿਲਾਫ ਸੰਘਰਸ਼ ਕਰਨ ਕਰਕੇ ਆਪਣੀਆਂ ਜਾਨਾਂ ਗਵਾ ਰਹੇ ਹਨ। ਉਹਨਾਂ ਕਿਹਾ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਤਸਕਰਾਂ ਨੂੰ ਕਾਬੂ ਕਰਨ ਦੀ ਥਾਂ ਉਹਨਾਂ ਦੀ ਮਦਦਗਾਰ ਬਣ ਬੈਠੀ ਹੈ ਜਿਸ ਨਸ਼ਾ ਤਸਕਰਾਂ ਦੇ ਇਨੇ ਹੌਸਲੇ ਬੁਲੰਦ ਹਨ ਕਿ ਉਹਨਾਂ ਨੇ ਪਰਮਿੰਦਰ ਝੋਟਾ ਵਰਗੇ ਨਸ਼ੇ ਖਿਲਾਫ ਲੜਾਈ ਲੜਨ ਵਾਲੇ ਨੌਜਵਾਨ ਦਾ ਹੀ ਕਤਲ ਕਰ ਦਿੱਤਾ ਉਹਨਾਂ ਕਿਹਾ ਕਿ ਅੱਜ ਆਮ ਵਿਅਕਤੀ ਦੇ ਅਸਲੇ ਦਾ ਲਾਈਸਂਸ ਨਹੀਂ ਬਣਦਾ ਜਦੋਂ ਝੋਟੇ ਦੇ ਕਾਤਲ ਅਸ਼ਵਨੀ ਉੱਪਰ ਕਈ ਪਰਚੇ ਦਰਜ ਹੋਣ ਦੇ ਬਾਵਜੂਦ ਉਸਦਾ ਲਾਇਸੰਸ ਬਣ ਗਿਆ।
ਭਾਮੀਆਂ ਕਲਾਂ 21 ਅਕਤੂਬਰ( ਜਤਿੰਦਰ ਭੰਬੀ)-ਨਸ਼ਾ ਤਸਕਰਾਂ ਖਿਲਾਫ ਲੜਾਈ ਲੜਨ ਵਾਲੇ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਿੱਚ ਪੰਜਾਬ ਦੇ ਅੰਦਰ ਕੀਤੇ ਬੰਦ ਵਿੱਚ ਕਰੰਟ ਲੱਗ ਜਾਣ ਕਾਰਨ ਆਪਣੀ ਜਾਨ ਗਵਾਉਣ ਵਾਲੇ ਮਨਪ੍ਰੀਤ ਸਿੰਘ ਵਾਸੀ ਕੜਿਆਣਾ ਖੁਰਦ ਦੇ ਪਰਿਵਾਰ ਨਾਲ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਇਨਚਾਰਜ ਵਿਕਰਮ ਸਿੰਘ ਬਾਜਵਾ ਦੁੱਖ ਵੰਡਾਉਣ ਪਹੁੰਚੇਇਸ ਮੌਕੇ ਸਵਰਗੀ ਮਨਪ੍ਰੀਤ ਦੇ ਪਿਤਾ ਮੰਗਲ ਸਿੰਘ ਨਾਲ ਦੁੱਖ ਸਾਂਝਾ ਕਰਦੇ ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਹਰ ਦਿਨ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਸੁੰਨੀਆਂ ਹੋ ਰਹੀਆਂ ਹਨ ਪੰਜਾਬ ਦੇ ਨੌਜਵਾਨ ਨਸ਼ੇ ਕਰਕੇ ਜਾਂ ਗੈਰ ਕਾਨੂਨੀ ਧੰਦੇ ਕਰਨ ਵਾਲੇ ਖਿਲਾਫ ਸੰਘਰਸ਼ ਕਰਨ ਕਰਕੇ ਆਪਣੀਆਂ ਜਾਨਾਂ ਗਵਾ ਰਹੇ ਹਨ। ਉਹਨਾਂ ਕਿਹਾ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਤਸਕਰਾਂ ਨੂੰ ਕਾਬੂ ਕਰਨ ਦੀ ਥਾਂ ਉਹਨਾਂ ਦੀ ਮਦਦਗਾਰ ਬਣ ਬੈਠੀ ਹੈ ਜਿਸ ਨਸ਼ਾ ਤਸਕਰਾਂ ਦੇ ਇਨੇ ਹੌਸਲੇ ਬੁਲੰਦ ਹਨ ਕਿ ਉਹਨਾਂ ਨੇ ਪਰਮਿੰਦਰ ਝੋਟਾ ਵਰਗੇ ਨਸ਼ੇ ਖਿਲਾਫ ਲੜਾਈ ਲੜਨ ਵਾਲੇ ਨੌਜਵਾਨ ਦਾ ਹੀ ਕਤਲ ਕਰ ਦਿੱਤਾ ਉਹਨਾਂ ਕਿਹਾ ਕਿ ਅੱਜ ਆਮ ਵਿਅਕਤੀ ਦੇ ਅਸਲੇ ਦਾ ਲਾਈਸਂਸ ਨਹੀਂ ਬਣਦਾ ਜਦੋਂ ਝੋਟੇ ਦੇ ਕਾਤਲ ਅਸ਼ਵਨੀ ਉੱਪਰ ਕਈ ਪਰਚੇ ਦਰਜ ਹੋਣ ਦੇ ਬਾਵਜੂਦ ਉਸਦਾ ਲਾਇਸੰਸ ਬਣ ਗਿਆ। ਇਸ ਮੌਕੇ ਉਹਨਾਂ ਦੇ ਨਾਲ ਬਲਾਕ ਕਾਂਗਰਸ ਦੇ ਪ੍ਰਧਾਨ ਬਲਵੀਰ ਸਿੰਘ ਬੁੱਢੇਵਾਲ, ਰਾਜਦੀਪ ਸਿੰਘ ਬਿਲਗਾ ਅਤੇ ਹੋਰ ਹਾਜ਼ਰ ਸਨ।