22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸ਼ਹਿਰ ਦੀਆਂ ਮੁੱਖ ਸੜਕਾਂ ਉੱਪਰ ਪਏ ਡੂੰਘੇ ਖੱਡਿਆਂ ਕਾਰਨ ਦੋ ਟਰੱਕ ਪਲਟੇ <br/>

Ad Position 21
No active advertisement
ਅਜੀਤ ਡੈਸਕ 04-09-2025
ਲੁਧਿਆਣਾ, 3 ਸਤੰਬਰ (ਜਗਮੀਤ ਸਿੰਘ)-ਨਗਰ ਨਿਗਮ ਦੀਆਂ ਖੋਖਲੀਆਂ ਤਿਆਰੀਆਂ ਕਾਰਨ ਭਾਰੀ ਮੀਂਹ ਦੇ ਚਲਦੇ ਡੂੰਘੇ ਖੱਡਿਆਂ 'ਚ ਤਬਦੀਲ ਹੋਈਆਂ ਸ਼ਹਿਰ ਦੀਆਂ ਸੜਕਾਂ ਉਪਰ ਜਿੱਥੇ ਛੋਟੇ ਵਾਹਨ ਚਾਲਕਾਂ ਨੂੰ ਹਾਦਸਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਵੱਡੇ ਭਾਰੀ ਵਾਹਨ ਵੀ ਇਨ੍ਹਾਂ ਡੂੰਘੇ ਖੱਡਿਆਂ ਦੀ ਮਾਰ ਤੋਂ ਬਚ ਨਹੀਂ ਪਾ ਰਹੇ | ਸ਼ਹਿਰ ਦੇ ਦੋ ਮੁੱਖ ਮਾਰਗਾਂ ਦਿੱਲੀ-ਅੰਮਿ੍ਤਸਰ ਮਾਰਗ ਅਤੇ ਚੰਡੀਗੜ੍ਹ ਰੋਡ ਉਪਰ ਦੋ ਟਰੱਕ ਡੂੰਘੇ ਖੱਡਿਆਂ 'ਚ ਫਸਣ ਨਾਲ ਪਲਟ ਗਏ, ਜਿਸ 'ਚ ਇਕ ਟਰੱਕ ਦੇ ਸਹਾਇਕ ਦੇ ਗੰਭੀਰ ਰੂਪ ਨਾਲ ਜ਼ਖਮੀ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਦਿੱਲੀ-ਅੰਮਿ੍ਤਸਰ ਮਾਰਗ ਉਪਰ ਸਮਰਾਲਾ ਚੌਕ ਦੇ ਨੇੜੇ ਕਾਨ੍ਹਪੁਰੀਆ ਢਾਬੇ ਨੇੜੇ ਗ਼ਲਤ ਦਿਸ਼ਾ ਤੋਂ ਆ ਰਿਹਾ ਟਾਇਰਾਂ ਦਾ ਭਰਿਆ ਇਕ ਟਰੱਕ ਸੜਕ ਉਪਰ ਪਏ ਹੋਏ ਡੂੰਘੇ ਖੱਡੇ 'ਚ ਫਸਣ ਕਾਰਨ ਪਲਟ ਗਿਆ, ਜਿਸ ਕਾਰਨ ਵਾਹਨਾਂ ਦਾ ਲੰਬਾ ਜਾਮ ਲੱਗ ਗਿਆ ਅਤੇ ਟਰੱਕ ਦਾ ਸਹਾਇਕ ਗੰਭੀਰ ਜ਼ਖਮੀ ਹੋ ਗਿਆ, ਜਿਸ ਨੰੂ ਹਸਪਤਾਲ ਲਿਜਾਇਆ ਗਿਆ | ਉਥੇ ਦੂਸਰੇ ਮਾਮਲੇ 'ਚ ਚੰਡੀਗੜ੍ਹ ਰੋਡ 'ਤੇ ਬੀ.ਵੀ.ਐਮ. ਸਕੂਲ ਦੇ ਨੇੜੇ ਸੜਕ ਉਪਰ ਪਏ ਹੋਏ ਡੂੰਘੇ ਖੱਡੇ 'ਚ ਟਾਇਰ ਫਸਣ ਨਾਲ ਹਿਮਾਚਲ ਤੋਂ ਲੁਧਿਆਣਾ ਆ ਰਿਹਾ ਧਾਗੇ ਦਾ ਭਰਿਆ ਟਰੱਕ ਪਲਟ ਗਿਆ ਅਤੇ ਇੱਥੇ ਵੀ ਵਾਹਨਾਂ ਨੂੰ ਲੰਘਣ 'ਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਟਰੱਕ ਮਾਲਕਾਂ ਵਲੋਂ ਵੱਡੀ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਟਰੱਕ ਨੂੰ ਸਿੱਧਾ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਸਨ |

Ad Position 22
No active advertisement
ਪਿਛਲੀ ਖ਼ਬਰ ਮਾਂ ਦੀਆਂ ਝਿੜਕਾਂ ਤੋਂ ਗੁਸੇ ਹੋਈਆਂ ਦੋ ਨਾਬਾਲਗ ਭੈਣਾਂ ਲਾਪਤਾ ਅਗਲੀ ਖ਼ਬਰ ਭਾਰੀ ਮੀਂਹ ਕਾਰਨ ਕਾਂਗਰਸ ਦਫਤਰ ਸਮੇਤ ਪੁਰਾਣੀਆਂ ਇਮਾਰਤਾਂ ਡਿਗੀਆਂ <br/>
Ad Position 24