ਡਾਬਾ/ਲੁਹਾਰਾ, 5 ਸਤੰਬਰ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਦੱਖਣੀ ਦੀ ਗੁਰੂ ਅਮਰਦਾਸ ਕਾਲੋਨੀ ਡਾਬਾ ਵਿਚ ਕਲੋਨੀ ਵਾਲੀ ਜਨਤਾ ਗੰਦਾ ਪਾਣੀ ਪੀਣ ਨੂੰ ਮਜ਼ਬੂਰ ਹੈ | ਇਸ ਸੰਬੰਧੀ ਕਾਲੋਨੀ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਇਕ ਹਫਤੇ ਤੋਂ ਪੀਣ ਵਾਲੇ ਪਾਈਪਾਂ 'ਚ ਗੰਦਾ ਪਾਣੀ ਆ ਰਿਹਾ ਹੈ | ਉਨ੍ਹਾਂ ਦੱਸਿਆ ਕਿ ਆਸੇ-ਪਾਸੇ ਜਿੰਕ ਦੀਆਂ ਫੈਕਟਰੀਆਂ ਲੱਗੀਆਂ ਹੋਈਆਂ ਹੈ, ਜਿਸ ਕਾਰਨ ਉਹ ਫੈਕਟਰੀਆਂ ਵਾਲਾ ਗੰਦਾ ਪਾਣੀ ਮਿਕਸ ਹੋਕੇ ਪਾਈਪਾਂ 'ਚ ਆ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪੀਣ ਵਾਲੇ ਪਾਣੀ ਕਾਰਨ ਕਿਸੇ ਵੇਲੇ ਵੀ ਕੋਈ ਭਿਆਨਕ ਬਿਮਾਰੀ ਫੈਲ ਸਕਦੀ ਹੈ | ਕਾਲੋਨੀ ਵਾਲਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਸਾਡੀ ਇਸ ਸਮੱਸਿਆ ਦਾ ਹੱਲ ਕੋਈ ਬਿਮਾਰੀ ਫੈਲਣ ਤੋਂ ਪਹਿਲਾਂ ਕੀਤਾ ਜਾਵੇ | ਇਸ ਮੌਕੇ ਬੰਟੀ ਪਠਾਨੀਆ, ਅਮਰਜੀਤ, ਸਿਵਾ, ਪਰਦੀਪ, ਆਦਰਸ਼, ਕੁਸਮ, ਪਰਵੀਨ, ਅਮੀ ਚੰਦ, ਗੋਰਾ, ਲਲਿਤਾ, ਕਰਮਚੰਦ, ਸਚਿਨ ਅਤੇ ਹੋਰ ਮੁਹੱਲਾ ਨਿਵਾਸੀ ਹਾਜ਼ਰ ਸਨ |