19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਡਿਪਟੀ ਮੇਅਰ ਪਿ੍ੰਸ ਜੌਹਰ ਨੇ ਸੈਕਰੇਡ ਡੇਲ ਪਬਲਿਕ ਸਕੂਲ ਦੇ ਅਧਿਆਪਕਾਂ ਨੂੰ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 06-09-2025
ਡਾਬਾ/ਲੁਹਾਰਾ, 5 ਸਤੰਬਰ (ਕੁਲਵੰਤ ਸਿੰਘ ਸੱਪਲ)-ਸੈਕਰੇਡ ਡੇਲ ਪਬਲਿਕ ਸਕੂਲ ਡਾਬਾ ਕਾਲੋਨੀ ਵਿਖੇ 'ਅਧਿਆਪਕ ਦਿਵਸ' 'ਤੇ ਡਿਪਟੀ ਮੇਅਰ ਪਿ੍ੰਸ ਜੌਹਰ ਅਤੇ ਯਸ਼ਪਾਲ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਸਕੂਲ ਦਾ ਦੌਰਾ ਕੀਤਾ | ਸਕੂਲ ਪਹੁੰਚਣ 'ਤੇ ਪਿ੍ੰਸੀਪਲ ਪ੍ਰੀਤ ਕਮਲ ਅਤੇ ਡਾਇਰੈਕਟਰ ਕੁਲਵਿੰਦਰ ਸਿੰਘ ਸ਼ੀਹ ਅਤੇ ਕੋਆਰਡੀਨੇਟਰ ਸ਼ਸੀ ਮਦਾਨ ਨੇ ਫੁੱਲਾਂ ਦੇ ਬੁੱਕੇ ਦੇ ਸਵਾਗਤ ਕੀਤਾ | ਇਸ ਮੌਕੇ ਡਿਪਟੀ ਮੇਅਰ ਪਿ੍ੰਸ ਜੌਹਰ ਨੇ ਅਧਿਆਪਕ ਦਿਵਸ 'ਤੇ ਆਪਣੇ ਵਿਚਾਰ ਅਧਿਆਪਕਾਂ ਨਾਲ ਸਾਂਝੇ ਕੀਤੇ ਅਤੇ ਅਧਿਆਪਕਾਂ ਨੂੰ ਕਿਹਾ ਕਿ ਉਨ੍ਹਾਂ ਦੀ ਸਮੁੱਚੀ ਮਿਹਨਤ ਸਦਕਾ ਵਿਦਿਆਰਥੀਆਂ ਦਾ ਭਵਿੱਖ ਰੌਸ਼ਨ ਹੁੰਦਾ ਹੈ | ਇਸ ਮੌਕੇ ਪਿ੍ੰਸ ਜੌਹਰ ਨੇ ਪਰਮਾਤਮਾ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਮੌਸਮ ਨੂੰ ਜਲਦੀ ਠੀਕ ਕਰਨ ਤਾਂ ਕਿ ਪੰਜਾਬ ਦੀ ਜਨਤਾ ਹੜ੍ਹਾਂ ਤੋਂ ਰਾਹਤ ਪਾਵੇ ਅਤੇ ਸਕੂਲ ਜਲਦੀ ਤੋਂ ਜਲਦੀ ਖੁੱਲਣ ਤਾਂ ਕਿ ਵਿਦਿਆਰਥੀ ਸਕੂਲ ਆ ਕੇ ਆਪਣੀ ਪੜਾਈ ਪੂਰੀ ਕਰ ਸਕਣ | ਇਸ ਮੌਕੇ ਸਕੂਲ ਦੇ ਡਾਇਰੈਕਟਰ ਕੁਲਵਿੰਦਰ ਸਿੰਘ ਸ਼ੀਹ ਨੇ ਸਕੂਲ ਦੇ ਸਾਰੇ ਹੀ ਅਧਿਆਪਕਾਂ ਨੂੰ ਮਿਹਨਤੀ ਅਤੇ ਤਜਰਬੇਕਾਰ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੇ ਸਕੂਲ ਨੂੰ ਹਮੇਸ਼ਾ ਅਜਿਹੇ ਅਧਿਆਪਕਾਂ ਦੀ ਲੋੜ ਰਹੇਗੀ | ਇਸ ਮੌਕੇ ਪਿ੍ੰਸੀਪਲ ਪ੍ਰੀਤ ਕਮਲ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸ਼ਸੀ ਮਦਾਨ, ਸੁਨੰਦਾ, ਸਤਵਿੰਦਰ ਕੌਰ, ਰਮਨ ਕੌਰ, ਪਰਮਜੀਤ ਕੌਰ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਕਾਲੇ ਪਾਣੀ ਦਾ ਮੋਰਚਾ ਦੇ ਮੈਂਬਰਾਂ ਵਲੋਂ ਰੰਗਾਈ ਇਕਾਈਆਂ ਚਾਲੂ ਕਰਨ ਨੂੰ ਲੈ ਕੇ ਜਤਾਇਆ ਵਿਰੋਧ ਅਗਲੀ ਖ਼ਬਰ ਸੀ.ਐਮ.ਸੀ. ਦੇ ਸੀਨੀਅਰ ਲੈਬੋਰਟਰੀ ਟੈਕਨੀਸ਼ੀਅਨ ਬਣੇ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ <br/>
Ad Position 24