ਲੁਧਿਆਣਾ, 5 ਸਤੰਬਰ (ਜਸਵਿੰਦਰ ਸਿੰਘ)-ਟੈਡਐਕਸ ਇਕ ਜ਼ਮੀਨੀ ਪੱਧਰ ਦੀ ਪਹਿਲ ਹੈ, ਟੈਡਐਕਸ ਸਮਾਗਮ ਵੱਖ-ਵੱਖ ਪਿਛੋਕੜ ਦੇ ਬੁਲਾਰਿਆਂ ਦੁਆਰਾ ਦਿੱਤੇ ਗਏ ਭਾਸ਼ਣਾਂ ਰਾਹੀਂ ਗਿਆਨ ਸਾਂਝਾ ਕਰਨ ਅਤੇ ਅਰਥਪੂਰਨ ਗੱਲਬਾਤ ਸ਼ੁਰੂ ਕਰਨ ਲਈ ਉਨ੍ਹਾਂ ਨੂੰ ਇਕੱਠੇ ਕਰਨ ਲਈ ਕੀਤੇ ਜਾਂਦੇ ਹਨ | ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਟੈਡਐਕਸ ਗਡਵਾਸੂ ਦਾ ਪ੍ਰਬੰਧ ਕਰਕੇ ਇਤਿਹਾਸ ਰਚਿਆ ਹੈ, ਜੋ ਕਿ ਭਾਰਤ ਵਿਚ ਕਿਸੇ ਵੀ ਵੈਟਰਨਰੀ ਯੂਨੀਵਰਸਿਟੀ ਦੁਆਰਾ ਕਰਵਾਇਆ ਗਿਆ ਪਹਿਲਾ ਟੈਡਐਕਸ ਪ੍ਰੋਗਰਾਮ ਹੈ | ਉਦਘਾਟਨ ਸਮਾਰੋਹ ਦੀ ਪ੍ਰਧਾਨਗੀ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਅਸੀਂ ਇਕ ਉਦੇਸ਼ ਸੰਚਾਲਿਤ ਯੂਨੀਵਰਸਿਟੀ ਹਾਂ ਅਤੇ ਗਿਆਨ, ਖੋਜ ਅਤੇ ਨਵੀਨਤਾ ਲਈ ਵਚਨਬੱਧ ਹਾਂ | ਡਾ. ਗਿੱਲ ਨੇ ਕਿਹਾ ਕਿ ਇਹ ਯੂਨੀਵਰਸਿਟੀ ਭਾਰਤ ਦੀਆਂ ਚੋਟੀ ਦੀਆਂ ਵੈਟਰਨਰੀ ਯੂਨੀਵਰਸਿਟੀਆਂ ਵਿਚੋਂ ਇਕ ਹੈ, ਕਿਉਂਕਿ ਇਹ ਅਗਵਾਈ ਅਤੇ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਦੇ ਜੀਵਨ ਨੂੰ ਆਕਾਰ ਦੇ ਕੇ ਅਕਾਦਮਿਕ ਤੋਂ ਵੀ ਅੱਗੇ ਲੈ ਜਾਂਦੀ ਹੈ | ਵੈਟਰਨਰੀ ਐਂਡ ਲਾਈਵਸਟਾਕ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਫਾਊਾਡੇਸ਼ਨ ਅਤੇ ਟੈਕਨਾਲੋਜੀ ਬਿਜ਼ਨਸ ਇਨਕਿਊਬੇਟਰ ਵਰਗੀਆਂ ਪਹਿਲਕਦਮੀਆਂ ਦੇ ਨਾਲ ਯੂਨੀਵਰਸਿਟੀ ਸਟਾਰਟਅੱਪਸ ਅਤੇ ਉੱਦਮੀਆਂ ਨੂੰ ਪ੍ਰੇਰਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ, ਜੋ ਕਿ ਨਵੀਨਤਾ ਅਤੇ ਤਬਦੀਲੀ ਨੂੰ ਉਤਸ਼ਾਹਿਤ ਕਰਨ ਲਈ ਟੈਡਐਕਸ ਦੇ ਉਦੇਸ਼ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ | ਡਾ. ਰਾਮ ਸਰਨ ਸੇਠੀ ਅਤੇ ਸਮਾਰੋਹ ਦੇ ਪ੍ਰਬੰਧਕ ਨੇ ਦੱਸਿਆ ਕਿ ਮੈਨਟਰਐਕਸ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਨੇ ਜੀਵਨ ਦੇ ਵਿਭਿੰਨ ਖੇਤਰਾਂ ਦੇ 16 ਪ੍ਰਸਿੱਧ ਬੁਲਾਰਿਆਂ ਨੂੰ ਇਕੱਠਾ ਕੀਤਾ | ਉਨ੍ਹਾਂ ਨੇ ਯੂਨੀਵਰਸਿਟੀ ਦੀਆਂ ਦੋ ਵਿਦਿਆਰਥਣਾਂ ਅਨੁਸ਼ਕਾ ਅਤਰੀ ਅਤੇ ਸਿ੍ਸ਼ਟੀ ਸ਼ਰਮਾ ਦੀ ਬੁਲਾਰਿਆਂ ਵਜੋਂ ਸ਼ਮੂਲੀਅਤ 'ਤੇ ਚਾਨਣਾ ਪਾਇਆ | ਡਾ. ਸੇਠੀ ਨੇ ਡਾ. ਮੁਨੀਸ਼ ਜਿੰਦਲ, ਸੰਸਥਾਪਕ ਹੋਵਰਰੋਬੋਟਿਕਸ, ਸੰਸਥਾਪਕ ਪ੍ਰਧਾਨ ਮੈਂਟਰਐਕਸ, ਡਾ. ਨੈਨਸੀ ਜੁਨੇਜਾ, ਸੰਸਥਾਪਕ ਰੈਵਅਪ ਸਹਿ-ਸੰਸਥਾਪਕ ਅਤੇ ਡਾ. ਪਾਇਲ ਗਰਗ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ ਗਈ |