19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਜ਼ੋਨ ਏ ਦੀ ਚੌਥੀ ਮੰਜ਼ਿਲ ਦਾ ਕੀਤਾ ਨਿਰੀਖਣ <br/>

Ad Position 21
No active advertisement
ਨਗਰ ਨਿਗਮ ਦੇ ਜ਼ੋਨ ਏ ਦੀ ਚੌਥੀ ਮੰਜ਼ਿਲ ਦੀ ਛੱਤ ਦਾ ਨਿਰੀਖਣ ਕਰਦੇ ਹੋਏ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਨਾਲ ਮੌਜੂਦ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਖਹਿਰਾ | ਤਸਵੀਰ : ਸੇਵਕ ਸਿੰਘ <br/> 06-09-2025
ਲੁਧਿਆਣਾ, 5 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸੀਨੀਅਰ ਡਿਪਟੀ ਮੇਅਰ ਰਾਕੇਸ ਪਰਾਸ਼ਰ ਵਲੋਂ ਨਗਰ ਨਿਗਮ ਦੇ ਜ਼ੋਨ ਦੀ ਚੌਥੀ ਮੰਜ਼ਿਲ ਦਾ ਨਿਰੀਖਣ ਕੀਤਾ ਤੇ ਮੌਕੇ 'ਤੇ ਉਨ੍ਹਾਂ ਵਲੋਂ ਮੰਜ਼ਿਲ ਦੇ ਉਪਰ ਵਾਲੀ ਛੱਤ 'ਤੇ ਟਾਈਲਾਂ ਲਗਾਉਣ ਦੇ ਨਿਰਦੇਸ਼ ਦਿੱਤੇ ਗਏ | ਦਰਅਸਲ ਨਗਰ ਨਿਗਮ ਦੇ ਮੁਲਾਜ਼ਮਾਂ ਵਲੋਂ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਕੋਲ ਬਰਸਾਤ ਕਾਰਨ ਚੌਥੀ ਮੰਜ਼ਿਲ ਦੀ ਛੱਤ 'ਚ ਪਾਣੀ ਡਿੱਗਣ ਦਾ ਪ੍ਰਬੰਧ ਕਰਨ ਦੀ ਗੁਹਾਰ ਲਗਾਈ ਗਈ ਸੀ, ਜਿਸ 'ਤੇ ਸ਼ੁਕਰਵਾਰ ਨੂੰ ਸੀਨੀਅਰ ਡਿਪਟੀ ਮੇਅਰ ਨੇ ਚੌਥੀ ਮੰਜ਼ਿਲ 'ਤੇ ਬਣੇ ਸਾਰੇ ਕਮਰਿਆਂ ਦਾ ਨਿਰੀਖਣ ਕੀਤਾ ਤੇ ਉਨ੍ਹਾਂ ਨੇ ਪਾਇਆ ਕਿ ਛੱਤ ਤੋਂ ਪਾਣੀ ਡਿੱਗਣ ਕਾਰਨ ਚੌਥੀ ਮੰਜ਼ਿਲ ਤੇੇ ਕੰਮ ਕਰ ਰਹੇ ਮੁਲਾਜ਼ਮਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ | ਚੌਥੀ ਮੰਜ਼ਿਲ 'ਤੇ ਪਿਆ ਰਿਕਾਰਡ ਵੀ ਭਿੱਜਿਆ ਹੋਇਆ ਹੈ ਤੇ ਮੁਲਾਜ਼ਮਾਂ ਵਲੋਂ ਆਪਣੇ ਕੰਪਿਊਟਰ ਵੀ ਢੱਕੇ ਹੋਏ ਸਨ | ਉਨ੍ਹਾਂ ਵਲੋਂ ਹੇਠਲੀਆਂ ਮੰਜ਼ਿਲਾਂ 'ਤੇ ਆ ਕੇ ਆਪਣਾ ਕੰਮ ਕੀਤਾ ਜਾ ਰਿਹਾ ਸੀ, ਜਿਸ ਕਾਰਨ ਲੋਕਾਂ ਦੇ ਕੰਮ ਕਰਨ 'ਚ ਉਨ੍ਹਾਂ ਨੂੰ ਪ੍ਰੇਸ਼ਾਨੀ ਆ ਰਹੀ ਸੀ | ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਐਸ. ਡੀ. ਓ. ਅਕਸ਼ੇ ਬਾਂਸਲ ਨੂੰ ਜ਼ੋਨ-ਏ ਦੇ ਮੈਨਟੇਨਸ ਫੰਡ 'ਚੋਂ ਜਲਦ ਹੀ ਚੌਥੀ ਮੰਜ਼ਿਲ ਦੇ ਉਪਰ ਟਾਈਲਾਂ ਲਗਾਉਣ ਦੇ ਨਿਰਦੇਸ਼ ਦਿੱਤੇ ਗਏ | ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਕਿਹਾ ਕਿ ਚੌਥੀ ਮੰਜ਼ਿਲ ਦੇ ਕਮਰਿਆਂ ਦੀਆਂ ਛੱੱਤਾ 'ਚੋਂ ਬਰਸਾਤੀ ਪਾਣੀ ਡਿੱਗਣ ਕਾਰਨ ਜਿਥੇ ਰਿਕਾਰਡ ਖਰਾਬ ਹੋ ਰਿਹਾ ਹੈ, ਉਥੇ ਮੁਲਾਜ਼ਮਾਂ ਨੂੰ ਵੀ ਲੋਕਾਂ ਦੇ ਕੰਮ ਕਰਨ 'ਚ ਪ੍ਰੇਸ਼ਾਨੀ ਆ ਰਹੀ ਹੈ | ਉਨ੍ਹਾਂ ਕਿਹਾ ਕਿ ਉਕਤ ਐਸ. ਡੀ. ਓ. ਵਲੋਂ ਉਨ੍ਹਾਂ ਨੰੂੰ ਜਲਦ ਹੀ ਚੌਥੀ ਮੰਜ਼ਿਲ ਦੇ ਉਪਰ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ ਤੇ ਜਲਦ ਹੀ ਚੌਥੀ ਮੰਜ਼ਿਲ ਦੇ ਉਪਰ ਟਾਈਲਾਂ ਲਗਾ ਦਿੱਤੀਆਂ ਜਾਣਗੀਆਂ | ਇਸ ਮੌਕੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਖਹਿਰਾ, ਜ਼ੋਨਲ ਕਮਿਸ਼ਨਰ ਨੀਰਜ ਜੈਨ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਹਜ਼ਾਰਾਂ ਅਧਿਆਪਕਾਂ ਨੂੰ ਪਿਛਲੇ 7 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ... ਅਗਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਨੇ ਪਹਿਲੀ ਵਾਰ ਟੈਡਐਕਸ ਦੀ ਮੇਜ਼ਬਾਨੀ ਕਰ ਕੇ ਸਥਾਪਿਤ ਕੀਤਾ ਮੀਲ ਪੱਥਰ <br/>
Ad Position 24