23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਗਲਾਡਾ ਨੇ ਕਾਲੋਨਾਈਜ਼ਰਾਂ ਨੂੰ ਨੋ ਡਿਊ ਸਰਟੀਫਿਕੇਟ ਨਹੀਂ ਕੀਤੇ ਜਾਰੀ

Ad Position 21
No active advertisement
ਅਜੀਤ ਡੈਸਕ 07-09-2025
ਫੁੱਲਾਂਵਾਲ, 6 ਸਤੰਬਰ (ਮਨਜੀਤ ਸਿੰਘ ਦੁੱਗਰੀ)-ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਿਟੀ (ਗਲਾਡਾ) ਦੁਆਰਾ ਲੰਘੇ ਸਮੇਂ ਦੌਰਾਨ ਕਾਲੋਨਾਈਜ਼ਰਾਂ ਦੇ ਖੜੇ ਬਕਾਏ ਨੂੰ ਲੈ ਕੇ ਕੁੱਝ ਕਾਲੋਨੀਆਂ ਨੂੰ ਅਣਅਧਿਕਾਰਤ ਘੋਸ਼ਿਤ ਕਰਦਿਆਂ, ਇਨ੍ਹਾਂ ਨੂੰ ਬਕਾਇਆਂ ਜਮ੍ਹਾ ਕਰਵਾਉਣ ਲਈ ਸਮਾਂ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਰਜਿਸਟਰਡ ਕਾਲੋਨਾਈਜ਼ਰਾਂ ਵਲੋਂ ਖੜੇ ਬਕਾਇਆਂ ਦੇ ਭੁਗਤਾਨ ਨੂੰ ਕਰਨ ਤੋਂ ਬਾਅਦ ਹਲਕਾ ਗਿੱਲ ਅਧੀਨ ਆਉਂਦੀਆਂ ਕਾਲੋਨੀਆਂ, ਜਿਨ੍ਹਾਂ ਵਿਚ ਪਾਰਕ ਐਵੇਨਿਊ, ਬਸੰਤ ਸਿਟੀ, ਗੋਲਡਨ ਇਨਕਲੇਵ, ਗਾਰਡਨ ਸਿਟੀ, ਬਸੰਤ ਕੰਪਲੈਕਸ, ਬਸੰਤ ਇਨਕਲੇਵ, ਐਕਸਟੈਨਸ਼ਨ-1, ਐਕਸਟੈਨਸ਼ਨ-2 ਏ, ਐਕਸਟੈਨਸ਼ਨ-5 ਏ, ਐਕਸਟੈਨਸ਼ਨ-7, ਐਕਸਟੈਨਸ਼ਨ-9, ਐਕਸਟੈਨਸ਼ਨ-10 ਨੂੰ ਕੋਈ ਡਿਊ ਨਹੀਂ ਸਰਟੀਫਿਕੇਟ ਜਾਰੀ ਕਰ ਦਿੱਤੇ ਗਏ ਹਨ, ਜਿਸ ਕਾਰਨ ਹੁਣ ਇੱਥੋਂ ਦੇ ਵਸਨੀਕ ਘਰਾਂ/ਪਲਾਟਾਂ ਦੀਆਂ ਰਜਿਸਟਰੀਆਂ ਕਰਵਾਉਣ, ਬਿਜਲੀ-ਪਾਣੀ ਕੁਨੈਕਸ਼ਨ ਅਤੇ ਹੋਰ ਨਾਗਰਿਕ ਸਹੂਲਤਾਂ ਦਾ ਲਾਭ ਆਸਾਨੀ ਨਾਲ ਪ੍ਰਾਪਤ ਕਰ ਸਕਣਗੇ | ਗਲਾਡਾ ਅਧਿਕਾਰੀਆਂ ਅਨੁਸਾਰ ਐਨ.ਡੀ.ਸੀ. ਸਿਰਫ਼ ਉਨ੍ਹਾਂ ਕਾਲੋਨੀਆਂ ਨੂੰ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਨੇ ਸਾਰੀਆਂ ਸ਼ਰਤਾਂ ਦੀ ਪਾਲਣਾ ਕਰਕੇ ਲੋੜੀਂਦੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਕੀਤੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨ 'ਤੇ ਹਮਲਾ ਕਰਨ ਦੇ ਦੋਸ਼ 'ਚ ਸੱਤ ਨਾਮਜ਼ਦ ਅਗਲੀ ਖ਼ਬਰ ਪਸ਼ੂ ਪਾਲਕਾਂ ਦੀ ਸਹਾਇਤਾ ਲਈ ਵੈਟਰਨਰੀ ਟੀਮਾਂ ਘਰ-ਘਰ ਜਾ ਕੇ ਕੰਮ ਕਰਨ ਲੱਗੀਆਂ <br/>
Ad Position 24